55.27 F
New York, US
April 19, 2025
PreetNama
ਰਾਜਨੀਤੀ/Politics

ਲਖੀਮਪੁਰ ਖੀਰੀ ਹਿੰਸਾ ਕੇਸ ਦੀ SIT ਦੇ ਪ੍ਰਮੁੱਖ DIG ਓਪੇਂਦਰ ਅਗਰਵਾਲ ਦਾ ਤਬਾਦਲਾ, 6 ਆਈਪੀਐੱਸ ਦੀ ਟਰਾਂਸਫਰ

ਉੱਤਰ ਪ੍ਰਦੇਸ਼ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਨੇ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਦੇਰ ਰਾਤ 6 ਆਈਪੀਐੱਸ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਗਿਆ ਹੈ। ਬਸਤੀ ਦੇ ਆਈਜੀ ਦੇ ਨਾਲ ਲਖੀਮਪੁਰ ਖੀਰੀ ਹਿੰਸਾ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਓਪੇਂਦਰ ਕੁਮਾਰ ਅਗਰਵਾਲ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਸਰਕਾਰ ਵਿਚ ਦੇਰ ਰਾਤ ਦੇ ਤਬਾਦਲੇ ਜਾਰੀ ਹਨ। ਗ੍ਰਹਿ ਵਿਭਾਗ ਨੇ ਵੀਰਵਾਰ ਦੇਰ ਰਾਤ ਛੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਡੀਜੀਪੀ ਦਫਤਰ ਵਿਚ ਕਾਨੂੰਨ ਤੇ ਵਿਵਸਥਾ ਦੇ ਇੰਸਪੈਕਟਰ ਜਨਰਲ ਦੇ ਅਹੁਦੇ ‘ਤੇ ਤਾਇਨਾਤ ਮੋਦਕ ਰੋਜਾਸ਼ ਡੀ ਰਾਓ ਨੂੰ ਬਸਤੀ ਰੇਂਜ ਦਾ ਆਈਜੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬਸਤੀ ਵਿਚ ਆਈਜੀ ਵਜੋਂ ਤਾਇਨਾਤ ਅਨਿਲ ਕੁਮਾਰ ਰਾਏ ਨੂੰ ਪੀਏਸੀ ਸੈਂਟਰਲ ਜ਼ੋਨ ਲਖਨਊ ਦਾ ਇੰਸਪੈਕਟਰ ਜਨਰਲ ਬਣਾਇਆ ਗਿਆ ਹੈ। ਆਈਜੀ ਅਯੁੱਧਿਆ ਦੇ ਅਹੁਦੇ ‘ਤੇ ਤਾਇਨਾਤ ਸੰਜੀਵ ਗੁਪਤਾ ਨੂੰ ਪੁਲਿਸ ਇੰਸਪੈਕਟਰ ਜਨਰਲ, ਲਾਅ ਐਂਡ ਆਰਡਰ ਵਜੋਂ ਲਖਨਊ ਭੇਜਿਆ ਗਿਆ ਹੈ।

ਪ੍ਰਯਾਗਰਾਜ ਦੇ ਆਈਜੀ ਕੇਪੀ ਸਿੰਘ ਨੂੰ ਅਯੁੱਧਿਆ ਦਾ ਨਵਾਂ ਆਈਜੀ ਬਣਾਇਆ ਗਿਆ ਹੈ। ਗੋਂਡਾ ਦੇ ਆਈਜੀ ਰਾਕੇਸ਼ ਸਿੰਘ ਨੂੰ ਪ੍ਰਯਾਗਰਾਜ ਦਾ ਨਵਾਂ ਆਈਜੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡੀਜੀਪੀ ਹੈੱਡਕੁਆਰਟਰਜ਼ ਵਿਚ ਤਾਇਨਾਤ ਉਪ ਪੁਲਿਸ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਉਪੇਂਦਰ ਕੁਮਾਰ ਅਗਰਵਾਲ ਨੂੰ ਗੋਂਡਾ ਦਾ ਨਵਾਂ ਡੀਆਈਜੀ ਬਣਾਇਆ ਗਿਆ ਹੈ। ਉਪੇਂਦਰ ਕੁਮਾਰ ਅਗਰਵਾਲ ਇਸ ਵੇਲੇ ਲਖੀਮਪੁਰ ਖੇਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਛੇ ਮੈਂਬਰੀ ਐਸਆਈਟੀ ਦੇ ਮੁਖੀ ਹਨ।

Related posts

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

ਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਭਾਜਪਾ ਮਾਰੇਗੀ ਬਾਜ਼ੀ! ਬ੍ਰਿਟਿਸ਼ ਅਖਬਾਰ ਨੇ ਮੋਦੀ ਸਰਕਾਰ ਸਬੰਧੀ ਕੀਤੀ ਭਵਿੱਖਬਾਣੀ

On Punjab

ਸ਼੍ਰੋਮਣੀ ਅਕਾਲੀ ਦਲ-ਬਸਪਾ ਚੋਣ ਗਠਜੋੜ ਦੀ ਖੁਸ਼ੀ ਇਟਲੀ ‘ਚ ਲੱਡੂ ਵੰਡ ਕੇ ਮਨਾਈ

On Punjab