ਸਾਊਥ ਸਿਨੇਮਾ ਦੇ ਮਸ਼ਹੂਰ ਅਦਾਕਾਰ ਥਲਾਪਤੀ ਵਿਜੇ ਇਨੀਂ ਦਿਨੀਂ ਨੌ ਸਾਲ ਪੁਰਾਣੇ ਆਪਣੇ ਇਕ ਮਾਮਲੇ ਨੂੰ ਲੈ ਕੇ ਮੁਸ਼ਕਿਲ ‘ਚ ਆ ਗਏ ਹਨ। ਉਨ੍ਹਾਂ ‘ਤੇ ਮਰਦਾਸ ਹਾਈਕੋਰਟ ਨੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਵਿਜੇ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2012 ‘ਚ ਆਪਣੀ ਇਕ ਲਗਜ਼ਰੀ ਕਾਰ ਨੂੰ ਲੰਡਨ ਤੋਂ ਮੰਗਵਾਇਆ ਸੀ। ਉਸ ਕਾਰ ਦਾ ਉਨ੍ਹਾਂ ਨੇ ਟੈਕਸ ਅਦਾ ਨਹੀਂ ਕੀਤਾ ਸੀ ਜਿਸ ਦੇ ਚੱਲਦਿਆਂ ਹਾਈਕੋਰਟ ਨੇ ਉਨ੍ਹਾਂ ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਨਿਊਜ਼ ਏਜੰਸੀ ਏਐਨਆਈ ਦੀ ਖਬਰ ਮੁਤਾਬਕ ਥਲਾਪਤੀ ਵਿਜੈ ਨੇ ਸਾਲ 2012 ‘ਚ ਇੰਗਲੈਂਡ ਤੋਂ ਆਪਣੇ ਲਈ Rolls Royce Car ਘੋਸਟ ਕਾਰ ਇਮਪੋਰਟ ਕਰਵਾਈ ਸੀ। ਉਸ ਸਮੇਂ ਵਿਜੇ ਨੇ ਮਦਰਾਸ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਉਸ ‘ਤੇ ਲਗਣ ਵਾਲੇ ਐਂਟੀ ਟੈਕਸ ‘ਚ ਰਾਹਤ ਦੀ ਅਪੀਲ ਕੀਤੀ ਸੀ। ਹੁਣ ਨੌ ਸਾਲ ਬਾਅਦ ਹਾਈਕੋਰਟ ਨੇ ਦਿਗਜ ਅਦਾਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਉਹ ਟੈਕਸ ਦੇਣ ਤੋਂ ਬਚ ਰਹੇ ਹਨ।
ਜਸਟਿਸ ਐਸਐਮ ਸੁਬਰਾਮਨੀਅਮ ਨੇ ਵਿਜੈ ਵੱਲੋਂ ਟੈਕਸ ਦਾ ਭੁਗਤਾਨ ਨਾ ਕਰਨ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਥਲਪਤੀ ਵਿਜੇ ਦੀ Rolls Royce Car ਨੂੰ ਅਕਸਰ ਉਨ੍ਹਾਂ ਦੀ ਸਭ ਤੋਂ ਬੇਸ਼ਕੀਮਤੀ ਜਾਇਦਾਦ ‘ਚ ਗਿਣਿਆ ਜਾਂਦਾ ਹੈ। ਕਾਰ ਦੀ ਅੰਦਾਜ਼ਨ ਕੀਮਤ ਲਗਪਗ 6.95 ਤੋਂ 7.95 ਕਰੋੜ ਰੁਪਏ ਹੈ। Rolls Royce Car ਤੋਂ ਇਲਾਵਾ ਥਲਾਪਤੀ ਵਿਜੇ ਕੋਲ ਹੋਰ ਵੀ ਕਈ ਮਹਿੰਗੀਆਂ ਕਾਰਾਂ ਹਨ।