ਜਦਕਿ ਤਜਰਬਾ ਵਿਅਕਤੀ ਤੋਂ ਉਹੀ ਕਰਵਾਉਂਦਾ ਹੈ ਜੋ ਅਸਲ ਵਿਚ ਉਸ ਨੂੰ ਕਰਨਾ ਚਾਹੀਦਾ ਹੈ। ਇਸੇ ਰਾਹ ’ਤੇ ਅਸੀਂ ਆਪਣੀ ਤਕਦੀਰ ਦੇ ਨਿਰਮਾਤਾ ਤੇ ਦੂਜਿਆਂ ਲਈ ਪ੍ਰੇਰਨਾ-ਸਰੋਤ ਬਣ ਸਕਦੇ ਹਾਂ। ਅਸੀਂ ਸਾਰੇ ਸੁਖਦ ਜੀਵਨ ਦਾ ਸੁਪਨਾ ਦੇਖਦੇ ਹਾਂ ਪਰ ਇਸ ਸੁਪਨੇ ਨੂੰ ਹਕੀਕਤ ਵਿਚ ਉਹੀ ਬਦਲ ਪਾਉਂਦਾ ਹੈ ਜੋ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਜੀਵਨ ਸਿਰਫ਼ ਸਾਹ ਲੈਣਾ ਹੀ ਨਹੀਂ ਹੈ।ਹੁਨਰ ਈਸ਼ਵਰ ਤੋਂ ਮਿਲਦਾ ਹੈ ਤਾਂ ਉਸ ਦੇ ਅੱਗੇ ਨਤਮਸਤਕ ਰਹੋ। ਪ੍ਰਸਿੱਧੀ ਸਮਾਜ ਤੋਂ ਮਿਲਦੀ ਹੈ ਤਾਂ ਉਸ ਪ੍ਰਤੀ ਸ਼ੁਕਰਗੁਜ਼ਾਰ ਰਹੋ ਪਰ ਘੁਮੰਡ ਆਪਣੇ ਅੰਦਰ ਉਪਜਦਾ ਹੈ ਤਾਂ ਉਸ ਨੂੰ ਲੈ ਕੇ ਸਾਵਧਾਨ ਰਹੋ। ਸਹੀ ਦ੍ਰਿਸ਼ਟੀਕੋਣ ਦੇ ਨਾਲ ਹਰੇਕ ਸਮੱਸਿਆ ਦਾ ਹੱਲ ਨਿਸ਼ਚਤ ਹੈ। ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ ਜਦਕਿ ਹੌਸਲਾ ਵਿਅਕਤੀ ਤੋਂ ਉਹੀ ਕਰਵਾਉਂਦਾ ਹੈ ਜੋ ਉਹ ਕਰ ਸਕਦਾ ਹੈ।
ਜਦਕਿ ਤਜਰਬਾ ਵਿਅਕਤੀ ਤੋਂ ਉਹੀ ਕਰਵਾਉਂਦਾ ਹੈ ਜੋ ਅਸਲ ਵਿਚ ਉਸ ਨੂੰ ਕਰਨਾ ਚਾਹੀਦਾ ਹੈ। ਇਸੇ ਰਾਹ ’ਤੇ ਅਸੀਂ ਆਪਣੀ ਤਕਦੀਰ ਦੇ ਨਿਰਮਾਤਾ ਤੇ ਦੂਜਿਆਂ ਲਈ ਪ੍ਰੇਰਨਾ-ਸਰੋਤ ਬਣ ਸਕਦੇ ਹਾਂ। ਅਸੀਂ ਸਾਰੇ ਸੁਖਦ ਜੀਵਨ ਦਾ ਸੁਪਨਾ ਦੇਖਦੇ ਹਾਂ ਪਰ ਇਸ ਸੁਪਨੇ ਨੂੰ ਹਕੀਕਤ ਵਿਚ ਉਹੀ ਬਦਲ ਪਾਉਂਦਾ ਹੈ ਜੋ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਜੀਵਨ ਸਿਰਫ਼ ਸਾਹ ਲੈਣਾ ਹੀ ਨਹੀਂ ਹੈ। ਜੀਵਨ ਇਕ ਟੀਚਾ ਹੈ ਤੇ ਜਿਸ ਦਾ ਸਭ ਤੋਂ ਵੱਡਾ ਮਕਸਦ ਖ਼ੁਦ ਦੀ ਹੋਂਦ ਦਾ ਮਕਸਦ ਸਿੱਧ ਕਰਨਾ ਵੀ ਹੈ।
ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦ ਅਸੀਂ ਖ਼ੁਦ ਇਕ ਬਿਹਤਰ ਜੀਵਨ ਗੁਜ਼ਾਰੀਏ ਅਤੇ ਦੂਜਿਆਂ ਵਾਸਤੇ ਵੀ ਬਿਹਤਰ ਜੀਵਨ ਗੁਜ਼ਾਰਨ ਵਿਚ ਸਹਾਇਕ ਬਣੀਏ। ਹਾਲਾਂਕਿ ਇਸ ਰਸਤੇ ’ਤੇ ਕੁਝ ਅਸਹਿਜਤਾ ਵੀ ਹੋ ਸਕਦੀ ਹੈ। ਰਵਿੰਦਰਨਾਥ ਟੈਗੋਰ ਨੇ ਹਕੀਕਤ ਹੀ ਬਿਆਨ ਕੀਤੀ ਹੈ, ‘‘ਆਪਣੀ ਜ਼ਿੰਦਗੀ, ਆਪਣਾ ਸੁੱਖ ਤਾਂ ਸਭ ਜਿਊਂਦੇ ਹਨ, ਅਨੁਭਵ ਕਰਦੇ ਹਨ ਪਰ ਜੋ ਆਪਣੇ ਸੁੱਖ ਦੇ ਨਾਲ-ਨਾਲ ਦੂਜਿਆਂ ਲਈ ਸੋਚਦਾ ਹੈ, ਕੁਝ ਕਰਦਾ ਹੈ ਤਾਂ ਉਸ ਨੂੰ ਪਰੇਸ਼ਾਨੀਆਂ ਵੀ ਸਹਿਣੀਆਂ ਪੈਣਗੀਆਂ, ਕੁਝ ਸੁਣਨਾ ਵੀ ਪਵੇਗਾ।’’ਕੁਦਰਤ ਬਹੁਤ ਕੁਝ ਦਿੰਦੀ ਹੈ ਪਰ ਕਦੇ ਕਿਸੇ ਤੋਂ ਉਸ ਦੇ ਬਦਲੇ ਵਿਚ ਕੁਝ ਮੰਗਦੀ ਨਹੀਂ। ਸਾਡੇ ਕੋਲ ਵੀ ਜੋ ਕੁਝ ਜਿਸ ਰੂਪ ਵਿਚ ਹੈ, ਉਸ ਨਾਲ ਬਿਨਾਂ ਕਿਸੇ ਖ਼ਾਹਿਸ਼ ਦੇ ਸਭ ਨੂੰ ਲਾਹਾ ਪਹੁੰਚਾਓ। ਜਦ ਕਿਸੇ ਜ਼ਰੂਰਤਮੰਦ ਦੀ ਆਵਾਜ਼ ਸਾਡੇ ਤੱਕ ਪੁੱਜੇ ਤਾਂ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਇਕ ਪੁੰਨ ਦਾ ਕੰਮ ਕਰਨ ਲਈ ਚੁਣਿਆ ਹੈ। ਨਹੀਂ ਤਾਂ ਉਹ ਇਕ ਇਕੱਲਾ ਪਰਮਾਤਮਾ ਤਾਂ ਸਾਰੀ ਸ੍ਰਿਸ਼ਟੀ ਲਈ ਬਹੁਤ ਹੈ। ਦਰਅਸਲ, ਸਾਡੀ ਸ਼ਖ਼ਸੀਅਤ ਅਸਮਾਨ ਵਰਗੀ ਹੋਣੀ ਚਾਹੀਦੀ ਹੈ ਕਿਉਂਕਿ ਜ਼ਮੀਨ ਕਿੰਨੀ ਵੀ ਮਹਿੰਗੀ ਕਿਉਂ ਨਾ ਹੋਵੇ, ਲੋਕ ਖ਼ਰੀਦ ਹੀ ਲੈਂਦੇ ਹਨ। ਇਹੀ ਜੀਵਨ ਦਾ ਮੰਤਰ ਹੋਵੇ।