Lata not released from hospital: ਲਤਾ ਮੰਗੇਸ਼ਕਰ ਨੂੰ ਐਤਵਾਰ ਦੇਰ ਰਾਤ ਸਾਂਹ ਲੈਣ ਦੀ ਤਕਲੀਫ ਦੇ ਚਲਦੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਖਬਰ ਆਈ ਕਿ ਹਾਲਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਟੀਮ ਦੇ ਵਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਕਿ ਵਾਇਰਲ ਦੇ ਚਲਦੇ ਸਾਂਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਉਮਰ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਦੇਰ ਰਾਤ ਹਸਪਤਾਲ ਲੈ ਜਾਇਆ ਗਿਆ।
ਖਬਰਾਂ ਅਨੁਸਾਰ ਐਤਵਾਰ ਨੂੰ ਦੇਰ ਰਾਤ 2 ਵਜੇ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋਈ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਲਤਾ ਜੀ ਅਜੇ ਵੀ ਹਸਪਤਾਲ ਵਿੱਚ ਭਰਤੀ ਹਨ, ਜੀ ਹਾਂ ਲਤਾ ਜੀ ਦੀ ਭੈਣ ਉਸ਼ਾ ਮੰਗੇਸ਼ਕਰ ਦਾ ਕਹਿਣਾ ਹੈ ਕਿ ਅਜੇ ਲਤਾ ਮੰਗੇਸ਼ਕ ਨੂੰ ਇੱਕ ਦੋ ਦਿਨ ਹਸਤਪਾਲ ਵਿੱਚ ਰੱਖਿਆ ਜਾਵੇਗਾ।
ਨਾਲ ਹੀ ਉਨ੍ਹਾਂ ਕਿਹਾ ਕਿ ਲਤਾ ਦੀਦੀ, ਹੁਣ 90 ਸਾਲ ਦੀ ਹੋ ਚੁੱਕੀ ਹੈ, ਹੁਣ ਉਹ ਠੀਕ ਹੈ, ਡਾਕਟਰ ਨੇ ਸਾਨੂੰ ਕਿਹਾ ਕਿ ਹਣ ਅਸੀਂ ਉਨ੍ਹਾਂ ਨੂੰ ਘਰ ਲੈ ਕੇ ਜਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਵਿੱਚ ਇੱਕ-ਦੋ ਦਿਨ ਹੋਰ ਰੱਖਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਲਤਾ ਜੀ ਨੂੰ ਵਾਇਰਲ, ਬੁਖਾਰ ਅਤੇ ਪੇਟ ਦੀ ਸਮੱਸਿਆ ਸੀ। ਅੱਜਕੱਲ੍ਹ ਦਵਾ ਅਤੇ ਤਕਨੀਕ ਚੰਗੀ ਹੈ ਇਸਲਈ ਇਹ ਕੰਮ ਕਰਦੀ ਹੈ।ਪਰ ਜਿਵੇਂ ਕਿ ਉਨ੍ਹਾਂ ਕਿਹਾ ਕਿਉਹ 90 ਸਾਲ ਦੀ ਹੋ ਗਈ ਹੈ ਇਸਲਈ ਅਸੀਂ ਸੋਚਿਆ ਕਿ ਇਹ ਵਧੀਆ ਹੋਵੇਗਾ, ਘਰ ਤੇ ਉਨ੍ਹਾਂ ਦਾ ਇਲਾਜ ਕਰਨਾ ਠੀਕ ਨਹੀਂ ਹੋਵੇਗਾ।ਦਸ ਦੇਈਏ ਕਿ 28 ਸਤੰਬਰ ਨੂੰ ਹੀ ਲਤਾ ਨੇ ਆਪਣਾ 90ਵਾਂ ਜਨਮਦਿਨ ਮਨਾਇਆ। ਉੱਥੇ ਗੱਲ ਉਨ੍ਹਾਂ ਦੇ ਕਰੀਅਰ ਦੀ ਕਰੀਏ ਤਾਂ ਲਤਾ ਮੰਗੇਸ਼ਕਰ ਕਰੀਬ ਇੱਕ ਹਜ਼ਾਰ ਤੋਂ ਵੱਧ ਹਿੰਦੀ ਗੀਤ ਗਾ ਚੁੱਕੀ ਹੈ। ਉੱਥੇ ਉਨ੍ਹਾਂ ਨੂੰ 2001 ਵਿੱਚ ਭਾਰਤ ਰਤਮ ਤੋਂ ਵੀ ਸਨਮਾਨਿਤ ਕੀਤਾ ਗਿਆ ਸੀ।