PreetNama
ਸਮਾਜ/Social

ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ‘ਚ ਆਇਆ ਨਵਾਂ ਮੋੜ, ਪੀਐੱਮ ਟਰੂਡੋ ਨੇ ਮਨੀਸ਼ਾ ਗੁਲਾਟੀ ਨੂੰ ਕੀ ਦਿੱਤਾ ਚਿੱਠੀ ਦਾ ਜਵਾਬ, ਦੇਖੋ ਵੀਡੀਓ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ 28 ਜੁਲਾਈ ਤੋਂ ਪਹਿਲਾਂ ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਵਿਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖੀ ਸੀ। ਜਿਸ ਦਾ ਜਵਾਬ ਕੱਲ੍ਹ ਉਨ੍ਹਾਂ ਨੂੰ ਮਿਲ ਗਿਆ ਹੈ। ਇਸ ਚਿੱਠੀ ਵਿਚ ਟਰੂਡੋ ਨੇ ਮਨੀਸ਼ਾ ਗੁਲਾਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ਸ੍ਰੀਮਤੀ ਜੀ ਚਿੱਠੀ ਦਾ ਜਵਾਬ ਦੇਣ ਵਿਚ ਦੇਰ ਹੋ ਗਈ ਇਸ ਲਈ ਖਿਮਾ ਦਾ ਜਾਚਕ ਹਾਂ। ਹੁਣ ਸਾਡੀ ਕੈਨੇਡਾ ਸੀਮਾ ਏਜੰਸੀ ਇਸ ਦੀ ਘੋਖ ਪੜਤਾਲ ਕਰ ਰਹੀ ਹੈ। ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿ ਭਾਰਤ ਤੋਂ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਧੋਖਾ ਸਵਿਕਾਰ ਨਹੀਂ ਕਰਾਂਗੇ। ਹੁਣ ਇਹੋ ਜਿਹੇ ਲੋਕਾਂ ਨੂੰ ਬੈਨ ਕੀਤਾ ਜਾਵੇਗਾ। ਹੁਣ ਅਸੀਂ ਇਸ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਾਂਗੇ। ਸਾਡਾ ਮੰਤਰਾਲਾ ਇਸ ਉੱਤੇ ਹੁਣ ਸਪੀਡ ਨਾਲ ਕੰਮ ਕਰੇਗਾ।

Related posts

ਸਿੰਘ ਸਾਹਿਬਾਨ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨੂੰ ਮਿਲਣ BJP ਆਗੂ: ਡੱਲੇਵਾਲ

On Punjab

ਮੈ ਦਰਦ

Pritpal Kaur

ਚੀਨ ਦਾ ਨਕਲੀ ਸੂਰਜ ਬਣ ਕੇ ਹੋਣ ਵਾਲਾ ਹੈ ਤਿਆਰ, 101 ਸਕਿੰਟ ‘ਚ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਕੀਤਾ ਗਿਆ ਦਰਜ

On Punjab