32.52 F
New York, US
February 23, 2025
PreetNama
ਸਮਾਜ/Social

ਲਹਿੰਦੇ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ’ਚ WhatsApp ਹੋਇਆ ‘Ban’

Pakistan Punjab whatsapp ban: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਵਟਸਐਪ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਦੀ ਅਦਲਾ-ਬਦਲੀ ਲਈ ਸਰਕਾਰੀ ਦਫ਼ਤਰਾਂ ਵਿੱਚ ਇਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਸਬੰਧੀ ਪਾਕਿਸਤਾਨ ਦੀ ਸੂਬਾਈ ਸਰਕਾਰ ਵੱਲੋਂ ਇਹ ਫੈਸਲਾ ਗੁਪਤ ਜਾਣਕਾਰੀ ਦੇ ਲੀਕ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ । ਕਿਉਂਕਿ ਅਕਸਰ ਹੀ ਦਫਤਰਾਂ ਵਿੱਚੋਂ ਗੁਪਤ ਜਾਣਕਾਰੀ ਲੀਕ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।

ਰਿਪੋਰਟਾਂ ਅਨੁਸਾਰ ਸੂਬਾਈ ਅਧਿਕਾਰੀਆਂ ਨੂੰ ਇਸ ਤੋਂ ਪਹਿਲਾਂ ਕਈ ਅਜਿਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ ਕਿ ਸਰਕਾਰੀ ਵਿਭਾਗ ਆਪਣੇ ਦਫਤਰੀ ਮਾਮਲਿਆਂ ਨੂੰ ਚਲਾਉਣ ਲਈ ਵਟਸਐਪ ਦੀ ਵਰਤੋਂ ਕਰ ਰਹੇ ਹਨ । ਜਿਸਦੇ ਚੱਲਦਿਆਂ ਮੈਸੇਜਿੰਗ ਸਰਵਿਸ ‘ਤੇ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ । ਜਿਸ ਕਾਰਨ ਸੂਬਾਈ ਸਰਕਾਰ ਵੱਲੋਂ ਇਸ ਐਪ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ।

ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵਟਸਐਪ ਦੀ ਵਰਤੋਂ ਨਾਲ ਸਰਕਾਰ ਅਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਖਤਰਾ ਹੋ ਸਕਦਾ ਹੈ, ਇਸ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਵੱਲੋਂ ਸਾਰੇ ਵਿਭਾਗਾਂ ਨੂੰ ਵਟਸਐਪ ਦੀ ਵਰਤੋਂ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਵਟਸਐਪ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲੇ ਹੁਕਮ ਸੇਵਾ ਅਤੇ ਜਨਰਲ ਪ੍ਰਸ਼ਾਸਨ ਵਿਭਾਗ (ਐੱਸ. ਜੀ. ਡੀ.) ਵੱਲੋਂ ਜਾਰੀ ਕੀਤੇ ਗਏ ਹਨ ।

Related posts

ਪ੍ਰਧਾਨ ਮੰਤਰੀ ‘ਤੇ ਪੁਲਿਸ ਨੇ ਲਗਾਇਆ ਜੁਰਮਾਨਾ, ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਸੀ ਉਲੰਘਣਾ

On Punjab

Lombardia State Election – ਫਿਰ ਚੁਣੇ ਗਏ ਰਾਜ ਦੇ ਮੁੱਖੀ ਐਤੀਲੀੳ ਫੋਨਤਾਨਾ, ਹਾਰ ਕੇ ਵੀ ਡੂੰਘੀ ਛਾਪ ਛੱਡ ਗਏ ਭਾਰਤੀ ਸਿੱਖ ਉਮੀਦਵਾਰ

On Punjab

ਮੁਕੇਸ਼ ਅੰਬਾਨੀ ਵਲੋਂ ਵੱਡੀ ਡੀਲ ਦਾ ਐਲਾਨ, ਗੂਗਲ ਕਰੇਗਾ 33,737 ਕਰੋੜ ਰੁਪਏ ਦਾ ਨਿਵੇਸ਼

On Punjab