PreetNama
ਖਾਸ-ਖਬਰਾਂ/Important News

ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਦਾ ਯੂ-ਟਰਨ, ਸ਼ਰਧਾਲੂਆਂ ਲਈ ਬਦਲਿਆਂ ਇਹ ਨਿਯਮ

Pakistan Taken U Turn Kartarpur Corridor : ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਪਾਕਿਸਤਾਨ ਤੇ ਭਾਰਤ ਵਿਚਕਾਰ ਬਣਾਏ ਗਏ ਲਾਂਘੇ ਦੇ ਉਦਘਾਟਨ ਤੋਂ ਐੱਨ ਪਹਿਲਾਂ ਪਾਕਿਸਤਾਨ ਨੇ ਯੂ-ਟਰਨ ਲੈ ਲਿਆ ਹੈ। ਪਾਕਿਸਤਾਨ ਨੇ ਇਹ ਯੂ-ਟਰਨ ਸ਼ਰਧਾਲੂਆਂ ਲਈ ਰੱਖੀ ਉਸ ਸ਼ਰਤਾਂ ਤੋਂ ਲਿਆ ਹੈ, ਜਿਸ ਵਿਚ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਗਿਆ ਸੀ। ਪਾਕਿਸਤਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ 2 ਦਿਨ ਬਾਅਦ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਭਾਰਤ ਵਲੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਵੀ ਪਹਿਲੇ ਹੀ ਦਿਨ ਭਾਵ 9 ਨਵੰਬਰ ਨੂੰ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।

ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਪਾਕਿਸਤਾਨ ਤੇ ਭਾਰਤ ਵਿਚਕਾਰ ਬਣਾਏ ਗਏ ਲਾਂਘੇ ਦੇ ਉਦਘਾਟਨ ਤੋਂ ਐੱਨ ਪਹਿਲਾਂ ਪਾਕਿਸਤਾਨ ਨੇ ਯੂ-ਟਰਨ ਲੈ ਲਿਆ ਹੈ। ਪਾਕਿਸਤਾਨ ਨੇ ਇਹ ਯੂ-ਟਰਨ ਸ਼ਰਧਾਲੂਆਂ ਲਈ ਰੱਖੀ ਉਸ ਸ਼ਰਤਾਂ ਤੋਂ ਲਿਆ ਹੈ, ਜਿਸ ਵਿਚ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਨੂੰ ਗੈਰ-ਜ਼ਰੂਰੀ ਦੱਸਿਆ ਗਿਆ ਸੀ। ਪਾਕਿਸਤਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ 2 ਦਿਨ ਬਾਅਦ ਦੋਵਾਂ ਦੇਸ਼ਾਂ ਵਲੋਂ ਕਰਤਾਰਪੁਰ ਸਾਹਿਬ ਲਈ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਭਾਰਤ ਵਲੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਵੀ ਪਹਿਲੇ ਹੀ ਦਿਨ ਭਾਵ 9 ਨਵੰਬਰ ਨੂੰ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।

ਇਮਰਾਨ ਖਾਨ ਦਾ ਪਾਸਪੋਰਟ ਦੀ ਸ਼ਰਤ ਨੂੰ ਖਤਮ ਕਰਨ ਵਾਲਾ ਤਾਜਾ ਬਿਆਨ ਹਾਲੇ 1 ਨਵੰਬਰ ਨੂੰ ਹੀ ਆਇਆ ਸੀ। ਜਿਸ ਰਾਹੀਂ ਉਨ੍ਹਾਂ ਕਿਹਾ ਸੀ ਕਿ ਕਰਤਾਰਪੁਰ ਸਾਹਿਬ (ਪਾਕਿਸਤਾਨ) ਆਉਣ ਵਾਲੇ ਕਿਸੇ ਵੀ ਭਾਰਤੀ ਸ਼ਰਧਾਲੂ ਨੂੰ ਪਾਸਪੋਰਟ ਦਿਖਾਉਣਾ ਲਾਜ਼ਮੀ ਨਹੀਂ ਹੋਵੇਗਾ। ਸ਼ਰਧਾਲੂ ਕੋਈ ਵੀ ਵੈਧ ਪਹਿਚਾਣ ਪੱਤਰ ਦਿਖਾ ਕੇ ਕਰਤਾਪੁਰ ਕਾਰੀਡੌਰ ਰਾਹੀਂ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਇਸ ਦੇ ਉਲਟ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜ਼ਰ ਜਨਰਲ ਆਸੀਫ ਗਫੂਰ ਨੇ ਅੱਜ ਪਾਕਿਸਤਾਨੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲੰਘੇ ਦੇ ਰਸਤੇ ਰਾਹੀਂ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਮੇਜ਼ਰ ਗਫੂਰ ਨੇ ਕਿਹਾ ਕਿ ਸੁਰਖਿਆ ਕਾਰਨਾਂ ਦੇ ਕਰਕੇ ਪਾਕਿਸਤਾਨ ਵਿਚ ਸਿਰਫ ਕਾਨੂੰਨੀ ਦਾਖਲਾ ਸਿਰਫ ਇਕੋਂ ਹੀ ਪਹਿਚਾਣ ਪੱਤਰ ਭਾਵ ਪਾਸਪੋਰਟ ਨਾਲ ਹੋਵੇਗਾ। ਸੁਰਖਿਆਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।

Related posts

Omicron Latest Updates : ਡੇਢ ਤੋਂ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇ, WHO ਨੇ ਜਾਰੀ ਕੀਤੀ ਚਿਤਾਵਨੀ

On Punjab

ਕੈਨੇਡਾ ਦੇ ਚੋਣ ਮੈਦਾਨ ਵਿੱਚ ਹੈ ਤਲਵਾੜਾ ਦਾ ਜੰਮਪਲ ਜਸਵਿੰਦਰ ਦਿਲਾਵਰੀ

On Punjab

ਕੋਰੋਨਾ ਵੈਕਸੀਨ ਦਾ ਮੋਟੇ ਲੋਕਾਂ ‘ਤੇ ਨਹੀਂ ਹੋਵੇਗਾ ਅਸਰ! ਵਿਗਿਆਨੀਆਂ ਨੇ ਦੱਸੀ ਵਜ੍ਹਾ

On Punjab