72.05 F
New York, US
May 2, 2025
PreetNama
ਸਿਹਤ/Health

ਲਾਕਡਾਊਨ ਦੌਰਾਨ ਕੈਨੇਡੀਅਨਾਂ ‘ਚ ਵਧੀ ਜੰਕ ਫੂਡ ਖਾਣ ਅਤੇ ਸ਼ਰਾਬ ਪੀਣ ਦੀ ਆਦਤ : ਸਰਵੇ

ਕੈਲਗਰੀ , 7 ਜੂਨ (ਦੇਸ ਪੰਜਾਬ ਟਾਈਮਜ਼) ਕੈਨੇਡਾ ‘ਚ ਹੋਏ ਇੱਕ ਨਵੇਂ ਸਰਵੇ ਨੇ ਸਿਹਤ ਅਧਿਕਾਰੀਆਂ ਨੂੰ ਹੈਰਾਨੀ ‘ਚ ਪਾ ਦਿੱਤਾ ਹੈ। ਇਸ ਸਰਵੇ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਦੌਰਾਨ ਲਾਕਡਾਊਨ ਕਾਰਨ ਵਿਹਲੇ ਹੋਏ ਲੋਕਾਂ ਨੂੰ ਵਾਧੂ ਜੰਕ ਫੂਡ, ਤੰਬਾਕੂ ਅਤੇ ਸ਼ਰਾਬ ਦੀ ਲੱਤ ਲੱਗ ਗਈ ਹੈ। ਸਰਵੇ ਅਨੁਸਾਰ 75 ਦਿਨਾਂ ਤੋਂ ਵੱਧ ਦਿਨਾਂ ਦੇ ਕੈਨੇਡਾ ‘ਚ ਲੱਗੇ ਲਾਕਡਾਊਨ ਦੌਰਾਨ ਕੈਨੇਡੀਅਨ ਨਾਗਰਿਕਾਂ ਦੇ ਜੰਕ ਫੂਡ, ਸ਼ਰਾਬ ਅਤੇ ਤੰਬਾਕੂ ਦੇ ਸੇਵਨ ਵਿੱਚ ਵਾਧਾ ਹੋਇਆ ਹੈ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾ. ਥੈਰੇਸਾ ਟਾਮ ਨੇ ਸਟੈਟਿਸਟਿਕਸ ਵਲੋਂ ਕੀਤੇ ਇਸ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ”ਲਾਕਡਾਊਨ ਲੱਗਣ ਤੋਂ ਬਾਅਦ ਹੀ ਕੈਨੇਡੀਅਨਾਂ ਨੇ ਸ਼ਰਾਬ, ਜੰਕ ਫੂਡ ਜਾਂ ਮਠਿਆਈਆਂ ਦੀ ਖਪਤ ਵਧਾ ਦਿੱਤੀ ਸੀ।” ਉਨ੍ਹਾਂ ਕਿਹਾ ਬੇਸ਼ਕ ਅਜਿਹੇ ਸਮੇਂ ‘ਚ ਇਹ ਸਭ ਹੋਣਾ ਸੁਭਾਵਿਕ ਸੀ ਪਰ ਹੁਣ ਲੋਕਾਂ ਨੂੰ ਆਪਣੇ ਸਿਹਤਮੰਦ ਜੀਵਨ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਹੁਣ ਆਮ ਜ਼ਿੰਦਗੀ ‘ਚ ਵੀ ਚੁਣੌਤੀਆਂ ਪਹਿਲਾਂ ਤੋਂ ਵੀ ਜ਼ਿਆਦਾ ਹਨ। ਸਟੈਟਿਸਟਿਕਸ ਦੀ ਰਿਪੋਰਟ ਅਨੁਸਾਰ ਲਾਕਡਾਊਨ ਦੌਰਾਨ ਜੰਕ ਫੂਡ ਅਤੇ ਮਠਿਆਈਆਂ ਦੀ ਖਪਤ 27% ਤੋਂ ਵੱਧ ਕੇ 35% ਹੋ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਰਾਬ ਜਾਂ ਤੰਬਾਕੂ ਸਬੰਧੀ ਕੀਤੇ ਸਰਵੇ ‘ਚ 5 ‘ਚੋਂ ਇੱਕ ਕੈਨੇਡੀਅਨ ਨੇ ਕਿਹਾ ਕਿ ਉਨ੍ਹਾਂ ਦੀ ਇਸ ਆਦਤ ‘ਚ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ ਸ਼ਰਾਬ ‘ਚ ਤੰਬਾਕੂ ਦੀ ਖਪਤ ਕੈਨੇਡਾ ‘ਚ 14% ਤੋਂ ਵੱਧ ਕੇ 19% ਤੱਕ ਪਹੁੰਚ ਚੁੱਕੀ ਹੈ ਅਤੇ ਲੋੜ ਤੋਂ ਜ਼ਿਆਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਵੀ 3% ਤੋਂ ਵੱਧ ਕੇ 5% ਹੋ ਗਈ ਹੈ।

ShareFacebookTwitterGoogle+

Related posts

ਮੂੰਗਫਲੀ ਭਾਰ ਘਟਾਉਣ ‘ਚ ਹੈ ਲਾਭਕਾਰੀ, ਜਾਣੋ ਕਿਵੇਂ ਖਾਣੇ ਕਰ ਸਕਦੇ ਹੋ ਸ਼ਾਮਲ

On Punjab

ਦੇਰ ਰਾਤ ਖਾਣਾ ਖਾਣ ਨਾਲ ਹੋ ਸਕਦੇ ਹਨ ਸਿਹਤ ਨੂੰ 6 ਨੁਕਸਾਨ, ਜਾਣੋ ਡਿਨਰ ਕਰਨ ਦਾ ਸਹੀ ਸਮਾਂ

On Punjab

Mental health : ਮਾਪਿਆਂ ਨੂੰ ਇਸ ਤਰੀਕੇ ਨਾਲ ਤਣਾਅ ਨਾਲ ਜੂਝ ਰਹੇ ਬੱਚੇ ਦੀ ਕਰਨੀ ਚਾਹੀਦੀ ਹੈ ਮਦਦ, ਇਹ ਸੁਝਾਅ ਅਪਣਾਓ ਤੇ ਬਿਹਤਰ ਰਿਸ਼ਤੇ ਬਣਾਓ

On Punjab