Pakistani Singers Live Convert: ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਪੁਰੇ ਭਾਰਤ ਵਿੱਚ ਲਾਕਡਾਊਨ ਚੱਲ ਰਿਹਾ ਹੈ। ਲੋਕਾਂ ਦੀ ਸੁਰੱਖਿਆ ਦੇ ਲਈ ਇਸ ਲਾਕਡਾਊਨ ਨੂੰ ਵਧਾ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਦੇਸ਼ ਕੋਰੋਨਾ ਨਾਮ ਦੀ ਮੁਸੀਬਤ ਨਾਲ ਜੂਝ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਕੁਝ ਭਾਰਤੀ ਗਾਇਕ ਬੈਨ ਹੋਣ ਦੇ ਬਾਵਜੂਦ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਦੇ ਫੜੇ ਗਏ ਹਨ। ਇਨ੍ਹਾਂ ਗਾਇਕਾਂ ਦੇ ਖਿਲਾਫ ਐਤਵਾਰ ਨੂੰ ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਇਜ਼ (FWICE) ਨੇ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ਵਾਲੇ ਭਾਰਤੀ ਗਾਇਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਨੋਟਿਸ ਵਿੱਚ ਪਹਿਲਾਂ ਹੀ ਬੈਨ ਹੋਣ ਦੀ ਯਾਦ ਦਿਲਾਈ ਗਈ ਹੈ।
ਸੋਸ਼ਲ ਮੀਡੀਆ ਦੇ ਜ਼ਰੀਏ ਸਿੰਗਰਸ ਦੇ ਕਈ ਕਾਨਸਰਟਸ ਰੱਖੇ ਜਾ ਰਹੇ ਹਨ। ਇਨ੍ਹਾਂ ਕਾਨਸਰਟਸ ਵਿੱਚ ਗਾਇਕ ਘਰ ਬੈਠੇ ਹਿੱਸਾ ਲੈ ਰਹੇ ਹਨ । ਇਹ ਕਾਨਸਰਟਸ ਸਕਾਈਪ ਅਤੇ ਜ਼ੂਮ ਵਰਗੇ ਪਲੇਟਫਾਰਮ ‘ਤੇ ਰੱਖੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕਈ ਭਾਰਤੀ ਸਿੰਗਰ, ਪਾਕਿਸਤਾਨੀ ਕਲਾਕਾਰਾਂ ਦੇ ਨਾਲ ਪਰਫਾਰਮ ਕਰਦੇ ਦਿਖਾਈ ਦਿੱਤੇ ਹਨ। ਉੱਥੇ ਹੀ ਇਸ ਤੋਂ ਬਾਅਦ FWICE ਨੇ ਉਨ੍ਹਾਂ ਗਾਇਕਾਂ ਦੇ ਖਿਲਾਫ ਨੋਟਿਸ ਜਾਰੀ ਕੀਤਾ। ਇਸ ਨੋਟਿਸ ਨੂੰ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।
FWICE ਦਾ ਕਹਿਣਾ ਹੈ ਕਿ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ‘ਤੇ ਪਹਿਲਾਂ ਤੋਂ ਹੀ ਬੈਨ ਲੱਗਿਆ ਹੋਇਆ ਹੈ। ਜਿੱਥੇ ਦੇਸ਼ ਇੱਕ ਪਾਸੇ ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਜੂਝ ਰਿਹਾ ਹੈ। ਉੱਥੇ ਪਾਕਿਸਤਾਨ ਹੁਣ ਵੀ ਬਾਰਡਰ ‘ਤੇ ਸਾਡੇ ਜਵਾਨਾਂ ਨੂੰ ਮਾਰਨ ਵਿੱਚ ਵਿਅਸਤ ਹੈ। FWICE ਨੇ ਇਸ ਨੋਟਿਸ ਵਿੱਚ ਭਾਰਤੀ ਮਿਊਜ਼ਿਕ ਇੰਡਸਟਰੀ ਦੇ ਲੋਕਾਂ ਨੂੰ ਇਸ ਦਾ ਉਲੰਘਣ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਨੋਟਿਸ ਵਿੱਚ ਇਹ ਸਾਫ ਕਿਹਾ ਗਿਆ ਹੈ ਕਿ ਜੋ ਵੀ ਕਿਸੇ ਵੀ ਤਰ੍ਹਾਂ ਨਾਲ ਅਤੇ ਮੋਨਰੰਜਨ ਦੇ ਕਿਸੇ ਵੀ ਮੀਡੀਆ ਨਾਲ ਪਾਕਿਸਤਾਨੀ ਕਲਾਕਾਰਾਂ, ਗਾਇਕਾਂ ਅਤੇ ਤਕਨੀਸ਼ੀਅਨਾਂ ਦੇ ਨਾਲ ਕੰਮ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ FWICE ਦੁਆਰਾ ਸ਼ੁਰੂ ਕੀਤੀ ਗਈ ਸਖਤ ਅਨੁਸ਼ਾਸਨਾਤਮਕ ਕਾਰਵਾਈ ਦੇ ਅਧੀਨ ਹੋਵੇਗਾ। ਦਰਸ਼ਕਾਂ ਦੁਆਰਾ ਬਾਲੀਵੁੱਡ ਦੇ ਗਾਇਕਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।