19.08 F
New York, US
December 23, 2024
PreetNama
ਸਮਾਜ/Social

ਲਾਕ ਡਾਊਨ ‘ਚ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ, ਫਿਰ ਪ੍ਰਸਾਰਿਤ ਹੋਵੇਗੀ ਰਾਮਾਨੰਦ ਸਾਗਰ ਦੀ ਰਾਮਾਇਣ

Ramanand Sagar Ramayana: ਕੋਰੋਨਾ ਦੇ ਚੱਲਦਿਆਂ ਪੂਰੇ ਦੇਸ਼ ਵਿੱਚ 21 ਦਿਨਾਂ ਦਾ ਲਾਕ ਡਾਊਨ ਲਾਗੂ ਹੈ । ਅਜਿਹੀ ਸਥਿਤੀ ਵਿੱਚ ਲੋਕਾਂ ਲਈ ਸਾਰਾ ਦਿਨ ਘਰ ਵਿੱਚ ਹੀ ਸਮਾਂ ਬਿਤਾਉਣਾ ਮੁਸ਼ਕਿਲ ਸਾਬਿਤ ਹੋ ਰਿਹਾ ਹੈ । ਪਰ ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ । ਇਸ ਸਬੰਧੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਰਾਮਾਨੰਦ ਸਾਗਰ ਦੀ ਰਾਮਾਇਣ ਇੱਕ ਵਾਰ ਫਿਰ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੀ ਜਾਵੇਗੀ ।
ਦਰਅਸਲ, ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰਕੇ ਲੋਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ । ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ ਕਿ ਸ਼ਨੀਵਾਰ, 28 ਮਾਰਚ ਤੋਂ ਜਨਤਾ ਦੀ ਮੰਗ ‘ਤੇ ਰਾਮਾਇਣ ਦਾ ਟੈਲੀਕਾਸਟ ਫਿਰ ਤੋਂ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ ‘ਤੇ ਸ਼ੁਰੂ ਹੋਵੇਗਾ । ਜਿਸਦਾ ਪਹਿਲਾ ਐਪੀਸੋਡ ਸਵੇਰੇ 9.00 ਵਜੇ ਅਤੇ ਦੂਜਾ ਐਪੀਸੋਡ ਰਾਤ 9.00 ਵਜੇ ਪ੍ਰਸਾਰਿਤ ਕੀਤਾ ਜਾਵੇਗਾ ।

ਦੱਸ ਦੇਈਏ ਕਿ ਇਹ ਕਿਆਸ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਸਨ ਕਿ ਰਾਮਾਇਣ ਅਤੇ ਮਹਾਭਾਰਤ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤੇ ਜਾਣਗੇ । ਜਿਸਨੂੰ ਅੱਜ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ । ਰਾਮਾਨੰਦ ਸਾਗਰ ਦੀ ਰਮਾਇਣ ਹਰ ਪੱਖੋਂ ਇਤਿਹਾਸਕ ਸੀ । ਸ਼ੋਅ ਦਾ ਹਰ ਕਿਰਦਾਰ ਅਮਰ ਹੋ ਗਿਆ ਸੀ । ਲੋਕਾਂ ਨੇ ਇਸ ਸ਼ੋਅ ਨੂੰ ਇੰਨਾ ਪਿਆਰ ਦਿੱਤਾ ਕਿ ਇਸ ਤੋਂ ਬਾਅਦ ਕਈ ਵਾਰ ਰਾਮਾਇਣ ਬਣ ਗਈ, ਪਰ ਉਸ ਤਰ੍ਹਾਂ ਦਾ ਅਨੁਭਵ ਕਦੇ ਨਹੀਂ ਹੋਇਆ ਜੋ ਰਾਮਾਨੰਦ ਸਾਗਰ ਦੀ ਰਾਮਾਇਣ ਨੂੰ ਦੇਖ ਕੇ ਹੁੰਦਾ ਸੀ ।

ਸੜਕਾਂ ਖਾਲੀ ਹੋ ਜਾਣਾ, ਟੀਵੀ ਦੇ ਸਾਹਮਣੇ ਟਿਕਟਿਕੀ ਲਗਾ ਕੇ ਬੈਠੇ ਰਹਿਣਾ, ਇਹ ਸਭ ਇਸ ਸੀਰੀਅਲ ਦੇ ਚੱਲਦਿਆਂ ਦੇਖਿਆ ਜਾਂਦਾ ਸੀ । ਹੁਣ ਜਦੋਂ ਕੋਰੋਨਾ ਕਾਰਨ ਪੂਰਾ ਦੇਸ਼ ਲਾਕ ਡਾਊਨ ਹੈ ਅਤੇ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੈ, ਤਾਂ ਰਾਮਾਨੰਦ ਸਾਗਰ ਦੀ ਰਾਮਾਇਣ ਇੱਕ ਚੁੰਬਕ ਵਜੋਂ ਕੰਮ ਕਰੇਗੀ ਜੋ ਲੋਕਾਂ ਨੂੰ ਘਰ ਵਿੱਚ ਖੁਸ਼ਹਾਲ ਰਹਿਣ ਵਿੱਚ ਮਦਦ ਕਰੇਗੀ ।

Related posts

ਤਾਲਿਬਾਨ ਨਾਲ ਵਾਰਤਾ ‘ਚ ਜੰਗਬੰਦੀ ਚਾਹੁੰਦੈ ਅਫ਼ਗਾਨਿਸਤਾਨ

On Punjab

ਪਟਿਆਲਾ ਹਾਊਸ ਕੋਰਟ ਨੇ ਖਾਰਜ ਕੀਤੀ ਦੋਸ਼ੀਆਂ ਦੀ ਪਟੀਸ਼ਨ, ਕੱਲ੍ਹ ਸਵੇਰੇ ਦਿੱਤੀ ਜਾਵੇਗੀ ਫਾਂਸੀ!

On Punjab

ਧਾਰਮਿਕ ਅਸਥਾਨਾਂ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆ, ਨੋਟੀਫਿਕੇਸ਼ਨ ਜਾਰੀ

On Punjab