13.17 F
New York, US
January 22, 2025
PreetNama
ਰਾਜਨੀਤੀ/Politics

ਲਾਲੂ ਦੇ ਘਰ ਕਲੇਸ਼, ਨੂੰਹ ਨੇ ਸੱਸ ਤੇ ਨਨਾਣ ‘ਤੇ ਲਾਏ ਗੰਭੀਰ ਇਲਜ਼ਾ

ਪਟਨਾ: ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਨੇ ਰਾਬੜੀ ਦੇਵੀ ਤੇ ਮੀਸਾ ਭਾਰਤੀ ‘ਤੇ ਖਾਣਾ ਨਾ ਦੇਣ ਤੇ ਕੁਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਹੁਣ ਲਾਲੂ ਪ੍ਰਸਾਦ ਯਾਦਵ ਦੀ ਵੱਡੀ ਧੀ ਮੀਸਾ ਭਾਰਤੀ ਨੇ ਇਸ ਮਾਮਲੇ ਵਿਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੀਸਾ ਨੇ ਕਿਹਾ ਹੈ ਕਿ ਉਸ ਦੇ ਖਿਲਾਫ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਇਹ ਸਿਆਸਤ ਤੋਂ ਪ੍ਰੇਰਿਤ ਹੈ।

ਤੇਜ ਪ੍ਰਤਾਪ ਯਾਦਵ ਦੀ ਵੱਡੀ ਭੈਣ ਮੀਸਾ ਭਾਰਤੀ ਨੇ ਦੱਸਿਆ ਕਿ ਉਹ ਈਦ ਤੋਂ ਲੈ ਕੇ ਹੁਣ ਤੱਕ ਸਿਰਫ ਤਿੰਨ ਵਾਰ ਅਦਾਲਤ ਦੇ ਕੰਮ ਲਈ ਹੀ ਪਟਨਾ ਗਈ ਹੈ। ਉਸ ਨੇ ਕਿਹਾ ਕਿ ਜਿਸ ਦਿਨ ਉਹ ਪਟਨਾ ਗਈ ਸੀ, ਉਸੇ ਦਿਨ ਸ਼ਾਮ ਨੂੰ ਵਾਪਸ ਵੀ ਆ ਗਈ ਸੀ। ਮੀਸਾ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਵਾਰ ਦੀ ਯਾਤਰਾ ਵਿੱਚ ਉਹ ਨਾ ਤਾਂ ਐਸ਼ਵਰਿਆ ਨੂੰ ਮਿਲੀ ਅਤੇ ਨਾ ਹੀ ਉਸ ਨਾਲ ਕੋਈ ਗੱਲਬਾਤ ਹੋਈ।

ਪੂਰਾ ਮਾਮਲਾ

ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਨੇ ਪਰਿਵਾਰਕ ਮੈਂਬਰਾਂ ‘ਤੇ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਸਾਬਕਾ ਸੀਐਮ ਰਾਬੜੀ ਦੇਵੀ ਅਤੇ ਮੀਸਾ ਭਾਰਤੀ ਨੇ ਉਸ ਨੂੰ ਕੁੱਟਿਆ ਅਤੇ ਖਾਣਾ ਵੀ ਨਹੀਂ ਦਿੱਤਾ। ਮਾਮਲਾ ਵਧਣ ਬਾਅਦ ਐਸ਼ਵਰਿਆ ਦੇ ਪਿਤਾ ਚੰਦਰਿਕਾ ਰਾਏ ਰਾਬੜੀ ਦੇਵੀ ਦੇ ਘਰ ਪਹੁੰਚੇ। ਚੰਦਰਿਕਾ ਰਾਏ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ‘ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਉਸਨੇ ਕਿਹਾ, ‘ਮੇਰੀ ਧੀ ਨੂੰ ਭੋਜਨ ਨਹੀਂ ਦਿੱਤਾ ਗਿਆ। ਕੁੱਟਿਆ ਗਿਆ ਹੈ।’

Related posts

ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਮਜਦੂਰਾਂ ਨੂੰ ਇਸ ਹਾਲ ‘ਚ ਛੱਡ ਦਿੱਤਾ : ਪ੍ਰਿਯੰਕਾ

On Punjab

ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ, ਕਿਹਾ- ਆਰ-ਪਾਰ ਦੀ ਹੋਵੇਗੀ ਲੜਾਈ

On Punjab

ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ’ਤੇ ਮਕਬੂਜ਼ਾ ਕਸ਼ਮੀਰ ਕਰ ਰਿਹਾ ਪੜਤਾਲ

On Punjab