Mona Singh First Look from Wedding: ਟੀਵੀ ਅਤੇ ਬਾਲੀਵੁਡ ਅਦਾਕਾਰਾ ਮੋਨਾ ਸਿੰਘ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਮੋਨਾ ਨੇ ਇੱਕ ਦੱਖਣ ਭਾਰਤੀ ਇਨਵੈਸਟਮੈਂਟ ਬੈਂਕਰ ਸ਼ਾਮ ਦੇ ਨਾਲ ਵਿਆਹ ਕੀਤਾ ਹੈ। ਵਿਆਹ ਦੀਆਂ ਰਸਮਾਂ ਗੁਰਦੁਆਰਾ ਵਿੱਚ ਪੂਰੀ ਹੋਈਆਂ ਹਨ, ਤੁਹਾਨੂੰ ਦੱਸ ਦੇਈਏ ਕਿ ਲਾਲ ਜੋੜੇ ਵਿੱਚ ਮੋਨਾ ਸਿੰਘ ਬਹੁਤ ਖੂਬਸੂਰਤ ਲੱਗ ਰਹੀ ਹੈ।
ਮੋਨਾ ਅਤੇ ਉਨ੍ਹਾਂ ਦੇ ਪਤੀ ਸ਼ਾਮ ਵਿਆਹ ਦੀਆਂ ਰਸਮਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਮੋਨਾ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਵਿੱਚ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਦੋਸਤ ਨਜ਼ਰ ਆਏ ਸਨ। ਵਿਆਹ ਤੋਂ ਪਹਿਲਾਂ ਮੋਨਾ ਆਪਣੀ ਬੈੈਚਲਰ ਪਾਰਟੀ ਵੀ ਇੰਨਜੁਆਏ ਕਰਦੀ ਨਜ਼ਰ ਆਈ। ਇਸ ਵਿੱਚ ਮੋਨਾ ਦੇ ਟੀਵੀ ਇੰਡਸਟਰੀ ਦੇ ਕਈ ਦੋਸਤ ਵੀ ਪਹੁੰਚੇ ਸਨ।ਮੋਨਾ ਨੇ ਟੀਵੀ ਸੀਰੀਅਲ ਜੱਸੀ ਜੈਸੀ ਕੋਈ ਨਹੀਂ ਤੋਂ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਦਾ ਇਹ ਸ਼ੋਅ ਬਹੁਤ ਹਿੱਟ ਹੋਇਆ। ਇਹ ਸਾਲ 2003 ਤੋਂ 2006 ਤੱਕ ਚਲਿਆ ਸੀ। ਇਸ ਵਿੱਚ ਮੋਹਾ ਸਿੰਘ ਨੇ ਜਸਮੀਤ ਵਾਲੀਆ ਦਾ ਕਿਰਦਾਰ ਅਦਾ ਕੀਤਾ ਸੀ। ਇਸ ਸ਼ੋਅ ਦੇ ਲਈ ਮੋਨਾ ਨੂੰ ਪ੍ਰਸਿੱਧ ਅਦਾਕਾਰਾ ਸਮੇਤ ਕਈ ਪੁਰਸਕਾਰਾਂ ਨਾਲ ਨਵਾਜਿਆ ਗਿਆ।ਇਸ ਤੋਂ ਬਾਅਦ ਮੋਨਾ ਕਿਆ ਹੁਆ ਤੇਰਾ ਵਾਅਦਾ ਅਤੇ ਪਿਆਰ ਕੋ ਹੋ ਜਾਨੇ ਦੋ ਵਰਗੇ ਹਿੱਟ ਟੀਵੀ ਸੀਰੀਅਲ ਵਿੱਚ ਨਜ਼ਰ ਆਈ।ਮੋਨਾ ਨੂੰ ਫਿਲਮਾਂ ਵਿੱਚ ਵੀ ਮੌਕਾ ਮਿਲਿਆ।
ਰਾਜਕੁਮਾਰ ਹਿਰਾਨੀ ਦੀ ਨਿਰਦੇਸ਼ਿਤ ਫਿਲਮ 3 ਇਡੀਅਟਸ ਵਿੱਚ ਮੋਨਾ ਸਿੰਘ ਨੇ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਹ ਮੋਨਾ ਦੀ ਪਹਿਲੀ ਫਿਲਮ ਸੀ ਉਂਝ ਤਾਂ ਮੋਨਾ ਦਾ ਕਿਰਦਾਰ ਛੋਟਾ ਸੀ ਪਰ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ।ਤਹਾਨੂੰ ਦੱਸ ਦੇਈਏ ਕਿ ਇਸ ਸਾਲ ਰਿਲੀਜ਼ ਹਇੀ ਵੈੱਬ ਸੀਰੀਜ ਮਿਸ਼ਨ ਓਵਰ ਮਾਰਸ ਵਿੱਚ ਮੋਨਾ ਸਿੰਘ ਨੇ ਇਸਰੋ ਦੀ ਇੱਕ ਸਾਂਈਨਟਿਸਟ(ਮੌਸਮੀ ਘੌਸ਼) ਦੀ ਭੂਮਿਕਾ ਅਦਾ ਕੀਤੀ ਸੀ।
ਏਕਤਾ ਕਪੂਰ ਦੀ ਇਸ ਵੈੱਬ ਸੀਰੀਜ ਵਿੱਚ ਮੋਨਾ ਦੁਆਰਾ ਨਿਭਾਇਆ ਕਿਰਦਾਰ ਮਹਿਲਾ ਸਕਸ਼ਤੀਕਰਨ ਦੀ ਭਾਵਨਾ ਨਾਲ ਭਰਪੂਰ ਸੀ। ਅੱਠ ਐਪੀਸੋਡ ਦੀ ਇਸ ਵੈੱਬ ਸੀਰੀਜ਼ ਵਿੱਚ ਮੋਨਾ ਨੇ ਇੱਕ ਜੁਝਾਰੂ ਮਹਿਲਾ ਦਾ ਕਿਰਦਾਰ ਅਦਾ ਕੀਤਾ ਹੈ।ਇਸ ਨਾਲ ਜੇਕਰ ਮੋਨਾ ਸਿੰਘ ਦੇ ਵਿਆਹ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ 26 ਦਸੰਬਰ ਨੂੰ ਮੋਨਾ ਸਿੰਘ ਦੀ ਪ੍ਰੀ ਵੈਡਿੰਗ ਫੈਸਟੀਵਿਟੀਜ ਪੂਰੀਆਂ ਹੋਈਆਂ ਸਨ। ਉਨ੍ਹਾਂ ਦੀ ਮਹਿੰਦੀ, ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਸਨ।