44.71 F
New York, US
February 4, 2025
PreetNama
ਰਾਜਨੀਤੀ/Politics

ਲਾਲ ਬਹਾਦੁਰ ਸ਼ਾਸਤਰੀ ਦੀ 116ਵੀਂ ਜਯੰਤੀ ‘ਤੇ ਪੇਸ਼ ਹੈ ਖਾਸ ਰਿਪੋਰਟ

ਨਵੀਂ ਦਿੱਲੀ: 2 ਅਕਤੂਬਰ ਦਾ ਦਿਨ ਭਾਰਤ ਲਈ ਕੌਮੀ ਪੱਖੋਂ ਕਾਫੀ ਅਹਿਮ ਦਿਨ ਹੈ। ਅੱਜ ਦੇ ਦਿਨ ਦੇਸ਼ ਦੀ ਦੋ ਵੱਡੀਆਂ ਸ਼ਕਸੀਅੱਤਾਂ ਦਾ ਜਨਮ ਦਿਨ ਹੈ। ਜਿੱਥੇ ਇੱਕ ਪਾਸੇ ਅੱਜ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਹੈ ਉੱਥੇ ਹੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਅਤੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਲਾਲ ਬਹਾਦੁਰ ਸ਼ਾਸਤਰੀ ਦੀ ਵੀ 116ਵੀਂ ਜਯੰਤੀ ਹੈ।

ਲਾਲ ਬਹਾਦੁਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲਸਰਾਏ ‘ਚ ਹੋਇਆ ਸੀ। ਉਹ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ ਸੀ। ਉਂਝ ਉਨ੍ਹਾਂ ਦੀ ਜ਼ਿੰਦਗੀ ਨਾਲ ਕਈ ਕਿੱਸੇ ਜੁੜੇ ਹਨ ਜਿਨ੍ਹਾਂ ਚੋਂ ਇੱਕ ਹੈ ਕਾਰ ਖਰੀਦਣ ਦਾ ਕਿੱਸਾ।

ਇਹ ਕਿੱਸਾ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਾ ਹੈ। ਸ਼ਾਸਤਰੀ ਜੀ ਕੋਲ ਕਾਰ ਨਹੀ ਸੀ ਫਿਏਟ ਕਾਰ ਦੀ ਕੀਮਤ 12000 ਰੁਪਏ ਸੀ ਅਤੇ ਸ਼ਾਸਤਰੀ ਜੀ ਕੋਲ ਸਿਰਫ ਸੱਤ ਹਜ਼ਾਰ ਰੁਪਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਰ ਖਰੀਦਣ ਲਈ ਪੀਐਨਬੀ ਤੋਂ ਪੰਜ ਹਜ਼ਾਰ ਰੁਪਏ ਦਾ ਲੋਨ ਲਿਆ। ਪਰ 11 ਜਨਵਰੀ 1966 ਨੂੰ ਉਜਬੇਕਿਸਤਾਨ ਦੇ ਤਾਸ਼ਕੰਤ ‘ਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਹ ਲੋਨ ਦਾ ਭੁਗਤਾਨ ਨਹੀ ਕਰ ਸਕੇ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਲਲਿਤਾ ਸ਼ਾਸਤਰੀ ਨੇ ਲੋਨ ਅਦਾ ਕੀਤਾ।

Related posts

Sonia-Gehlot Meet: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਹੀਂ ਲੜਨਗੇ ਗਹਿਲੋਤ, ਕਿਹਾ- ਮੁੱਖ ਮੰਤਰੀ ਨਾ ਰਹਿਣ ਦਾ ਫੈਸਲਾ ਵੀ ਲੈਣਗੇ ਸੋਨੀਆ

On Punjab

ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀਬੀਆਈ

On Punjab

ਕੇਂਦਰੀ ਬਜਟ ਤੋਂ ਪਹਿਲਾਂ ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ

On Punjab