PreetNama
ਫਿਲਮ-ਸੰਸਾਰ/Filmy

ਲਾਲ ਸਿੰਘ ਬਣਨ ਲਈ 20 ਕਿਲੋ ਵਜ਼ਨ ਘਟਾ ਰਹੇ ਆਮਿਰ ਖ਼ਾਨ

ਮੁੰਬਈਬਾਲੀਵੁੱਡ ਦੇ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲਈ ਪੂਰੀ ਤਿਆਰੀ ਕਰ ਰਹੇ ਹਨ। ਇਸ ਦੀ ਝਲਕ ਦੇਖਣ ਲਈ ਉਨ੍ਹਾਂ ਦੇ ਫੈਨਸ ਬੇਤਾਬ ਹੋ ਰਹੇ ਹਨ।

ਫ਼ਿਲਮ ਲਾਲ ਸਿੰਘ ਚੱਢਾ‘ ਟੌਮ ਹੈਂਕਸ ਦੀ ਫ਼ਿਲਮ ‘ਫਾਰੈਸਟ ਗੰਪ’ ਦਾ ਆਫੀਸ਼ੀਅਲ ਰੀਮੇਕ ਹੈ। ਇਸ ਦੇ ਰਾਈਟਸ ਹਾਸਲ ਕਰਨ ਲਈ ਬਾਲੀਵੁੱਡ ਦੇ ਕਈ ਨਾਮੀ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਸੀ। ਇਸ ਦਾ ਕਾਰਨ ਹੈ ਕਿ ਪੈਰਾਮਾਉਂਟ ਸਟੂਡੀਓ ਇਸ ਦੇ ਅਧਿਕਾਰ ਸਿਰਫ ਆਮਿਰ ਖ਼ਾਨ ਨੂੰ ਦੇਣਾ ਚਾਹੁੰਦੇ ਸੀ।

ਇਸ ਬਾਰੇ ਪ੍ਰੋਡਕਸ਼ਨ ਨਾਲ ਜੁੜੇ ਸੂਤਰ ਨੇ ਦੱਸਿਆ, “ਫਾਰੇਸਟ ਗੰਪ” ਪਹਿਲੀ ਕਲਾਸਿਕ ਫ਼ਿਲਮ ਹੈ ਜਿਸ ਦਾ ਰੀਮੇਕ ਆਧਿਕਾਰਤ ਤੌਰ ‘ਤੇ ਬਾਲੀਵੁੱਡ ‘ਚ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਮਿਰ ਖ਼ਾਨ ਫ਼ਿਲਮ ਦੀ ਤਿਆਰੀਆਂ ‘ਚ ਵੀ ਜੁੜ ਗਏ ਹਨ। ਉਨ੍ਹਾਂ ਨੇ ਫ਼ਿਲਮ ਲਈ 20 ਕਿਲੋ ਵਜ਼ਨ ਘੱਟ ਕਰਨਾ ਹੈ ਜਿਸ ਲਈ ਉਹ ਸਿਰਫ ਸਬਜ਼ੀਰੋਟੀ ਖਾ ਰਹੇ ਹਨ। “ਫਾਰੇਸਟ ਗੰਪ” 1994 ‘ਚ ਰਿਲੀਜ਼ ਹੋਈ ਜਿਸ ਨੂੰ ਆਸਕਰ ਮਿਲੇ ਸੀ। 

Related posts

Virat Kohli ਨੇ ਜਦੋਂ ਗਰਾਊਂਡ ਤੋਂ ਪ੍ਰੈਗਨੈਂਟ ਅਨੁਸ਼ਕਾ ਸ਼ਰਮਾ ਨੂੰ ਪੁੱਛਿਆ – ਖਾਣਾ ਖਾਧਾ? ਵੀਡੀਓ ਹੋਇਆ ਵਾਇਰਲ

On Punjab

ਫ਼ਿਲਮ ਦੀ ਸ਼ੂਟਿੰਗ ਕਰਦਿਆਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਜੌਨ ਅਬਰਾਹਮ

On Punjab

Lockdown ਦੌਰਾਨ ਇੰਝ ਸਮਾਂ ਬਿਤਾ ਰਹੀ ਹੈ ਮਲਾਇਕਾ, ਸਾਂਝੀ ਕੀਤੀ ਇਹ ਪੋਸਟ

On Punjab