ਲਾਹੌਰ: ਲਾਹੌਰ ‘ਚ ਲਾਪਤਾ ਹੋਈ ਸਿੱਖ ਗ੍ਰੰਥੀ ਪ੍ਰੀਤਮ ਸਿੰਘ ਦੀ ਲੜਕੀ ਬੁਲਬੁਲ ਮਿਲ ਗਈ। ਬੁੱਲਬੁਲ ਅੱਜ ਕੋਰਟ ‘ਚ ਪੇਸ਼ ਹੋਈ ਤੇ ਉਸ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ। ਕੋਰਟ ਵਲੋਂ ਲੜਕੀ ਨੂੰ ਦਾਰੁਲ ਅਮਨ ਭੇਜ ਦਿੱਤਾ ਗਿਆ ਹੈ।
ਬੁੱਲਬੁਲ ਦੇ ਮਾਤਾ-ਪਿਤਾ ਵਲੋਂ ਕੋਰਟ ਨੂੰ ਬੇਨਤੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦੇ ਦਿੱਤੀ ਗਈ। ਉਸ ਵਲੋਂ ਮਾਤਾ-ਪਿਤਾ ਨਾਲ ਘਰ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਦਿੱਤਾ।
ਪਾਕਿਸਤਾਨ ਦੇ ਸਿੱਖ ਭਾਈਚਾਰੇ ਵਲੋਂ ਉਸ ਨੂੰ ਲੱਭਣ ਲਈ ਅਟੋਕ ਪੁਲਿਸ ਦਾ ਧੰਨਵਾਦ ਕੀਤਾ ਗਿਆ। ਬੁੱਲਬੁਲ ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਪਾਕਿ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀ।