21.65 F
New York, US
December 24, 2024
PreetNama
ਖਾਸ-ਖਬਰਾਂ/Important News

ਲਾਹੌਰ ਮਿਊਜ਼ੀਅਮ ‘ਚ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਦੀ ਪ੍ਰਦਰਸ਼ਨੀ

ਲਾਹੌਰ: ਲਾਹੌਰ ਮਿਊਜ਼ੀਅਮ ‘ਚ ਪ੍ਰਦਰਸ਼ਿਤ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਪ੍ਰਤੀ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਕਰੀਬ 300 ਸਾਲ ਪੁਰਾਣੀ ਇਸ ਬੀੜ ਨੂੰ ਗੁਰਦੁਆਰਾ ਸਾਹਿਬ ‘ਚ ਸੁਸ਼ੋਭਿਤ ਕੀਤਾ ਜਾਵੇ।

ਮਾਹਿਰਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਬਹੁਤ ਹੀ ਦੁਰਲੱਭ ਹਨ। ਰਿਸਰਚਰ ਤੇ ਲਾਹੌਰ ਸਥਿਤ ਮਿਊਜ਼ੀਅਮ ‘ਚ ਸਿੱਖ ਧਰਮ ਦੇ ਸੈਕਸ਼ਨ ਦੇ ਇੰਚਾਰਜ ਅਲਿਜ਼ਾ ਸਾਬਾ ਰਿਜ਼ਵੀ ਮੁਤਾਬਕ ਇਸ ‘ਤੇ ਕੋਈ ਤਾਰੀਖ ਨਹੀਂ ਲਿਖੀ ਗਈ ਪਰ ਸਿਆਹੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਰੂਪ ਕਰੀਬ 300 ਸਾਲ ਪੁਰਾਣਾ ਹੋਵੇਗਾ।

ਰਿਜ਼ਵੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਵੱਖ-ਵੱਖ ਵਿਅਕਤੀਆਂ ਵੱਲੋਂ ਦਿੱਤੀ ਡੋਨੇਸ਼ਨ ਤੋਂ ਬਾਅਦ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਦੁਰਲੱਭ ਕਾਪੀ ਹੈ ਤੇ ਬਿਲਕੁਲ ਇਸੇ ਤਰ੍ਹਾਂ ਦਾ ਇਕ ਸਰੂਪ ਹਰਿਮੰਦਰ ਸਾਹਿਬ ਵਿਖੇ ਵੀ ਹੈ।

ਹੁਣ ਪਾਕਿਸਤਾਨ ਵਿਚਲੇ ਸਿੱਖਾਂ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਲਾਹੌਰ ਵਿਖੇ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਐਨ ਵਿਚਕਾਰ ਉਸ ਥਾਂ ‘ਤੇ ਸਥਿਤ ਹੈ ਜਿੱਥੇ 1606 ਈ: ‘ਚ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

ਪਾਕਿਸਤਾਨ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ‘ਚ ਹੀ ਹੋਣਾ ਚਾਹੀਦਾ ਹੈ। ਇਸ ਨੂੰ ਦੂਜੀਆਂ ਕਿਤਾਬਾਂ ਦੇ ਨਾਲ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਸੁਝਾਅ ਦਿੱਤਾ ਕਿ ਮਿਊਜ਼ੀਅਮ ‘ਚ ਨੂੰ ਗੁਰੂ ਗ੍ਰੰਥ ਸਾਹਿਬ ਦਾ ਦੁਰਲੱਭ ਸਰੂਪ ਗੁਰਦੁਆਰੇ ਨੂੰ ਸੌਂਪ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਸਰਕਾਰੀ ਕਾਲਜ ਲਾਹੌਰ ਦੇ ਸੀਨੀਅਰ ਪ੍ਰੋਫੈਸਰ ਕਲਿਆਨ ਸਿੰਘ ਕਲਿਆਨ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਪਵਿੱਤਰ ਲਿਖਤਾਂ ਮੁਲਤਾਨ ਮਿਊਜ਼ੀਅਮ ਤੇ ਦਿਆਲ ਸਿੰਘ ਟਰੱਸਟ ਲਾਹੌਰ ‘ਚ ਵੀ ਉਪਲਬਧ ਹਨ। ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਸੰਯੁਕਤ ਰਾਸ਼ਟਰ ਕੋਲ ਵੀ ਪਈ ਹੈ।

Related posts

ਕਦੇ ਡੀਪਫੇਕ ਤਸਵੀਰ ਅਤੇ ਕਦੇ ਆਵਾਜ਼ ਦੀ ਨਕਲ… ਯੂਰਪ ਦੇ AI ਐਕਟ ‘ਚ ਕੀ ਹੈ ਅਜਿਹਾ? ਭਾਰਤ ਨੂੰ ਕਰਨਾ ਚਾਹੀਦਾ ਹੈ ਲਾਗੂ!

On Punjab

ਫਿਨਲੈਂਡ ਨੇ ਸਵੀਡਨ ਤੋਂ ਬਿਨਾਂ ਨਾਟੋ ‘ਚ ਸ਼ਾਮਲ ਹੋਣ ਦੇ ਦਿੱਤੇ ਸੰਕੇਤ, ਤੁਰਕੀ ਦੇ ਰਾਸ਼ਟਰਪਤੀ ਨੇ ਦਿੱਤੀ ਧਮਕੀ

On Punjab

Russia Ukraine War : 9 ਮਈ ਨੂੰ ਅਧਿਕਾਰਤ ਤੌਰ ‘ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨ

On Punjab