Black Cardamom health benefits: ਮਸਾਲਿਆਂ ਦੇ ਰੂਪ ‘ਚ ਇਸਤੇਮਾਲ ਹੋਣ ਵਾਲੀ ਵੱਡੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦਾ ਕੰਮ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ। ਵੱਡੀ ਇਲਾਇਚੀ ਦੀ ਵਰਤੋਂ ਲੋਕਾਂ ਵਲੋਂ ਚਾਹ ਲਈ ਵੀ ਕੀਤੀ ਜਾਂਦੀ ਹੈ। ਵੱਡੀ ਇਲਾਇਚੀ ਸਕਿਨ ਅਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਣ ‘ਚ ਮਦਦ ਕਰਦੀ ਹੈ। ਔਸ਼ਧੀ ਦੇ ਗੁਣਾਂ ਨਾਲ ਭਰਪੂਰ ਇਲਾਇਚੀ ਕੈਂਸਰ ਤੋਂ ਲੈ ਕੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਨੂੰ ਦੂਰ ਕਰ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਵੱਡੀ ਇਲਾਇਚੀ ਦੇ ਕੁਝ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਉਹਨਾਂ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਲੀਵਰ ਦੇ ਰੋਗ: ਵੱਡੀ ਇਲਾਇਚੀ ਨੂੰ ਰਾਈ ‘ਚ ਮਿਲਾ ਕੇ ਖਾਣ ਨਾਲ ਲੀਵਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰੋਜ਼ਾਨਾ 8-10 ਵੱਡੀਆਂ ਇਲਾਇਚੀਆਂ ਦੇ ਬੀਜਾਂ ਦਾ ਸੇਵਨ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ।
ਬਲੱਡ ਪ੍ਰੈਸ਼ਰ ਨੂੰ ਕਰਦੀ ਹੈ ਕੰਟਰੋਲ: ਰੋਜ਼ਾਨਾ ਵੱਡੀ ਇਲਾਇਚੀ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਹ ਯੂਰਿਨਰੀ ਹੈਲਥ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਜਿਸ ਕਾਰਨ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਅਤੇ ਗੁਰਦੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਗਲੋਇੰਗ ਸਕਿਨ: ਵੱਡੀ ਇਲਾਇਚੀ ਤੁਹਾਡੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਕਿਨ ਦਾ ਗਲੋ ਵਧਣ ਲੱਗਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਚਿਹਰੇ ‘ਤੇ ਨਿਕਲੇ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਵਾਲਾਂ ਲਈ ਫ਼ਾਇਦੇਮੰਦ: ਵੱਡੀ ਇਲਾਇਚੀ ਵਾਲਾਂ ਨੂੰ ਲੰਬਾ ਕਾਲਾ ਅਤੇ ਸੰਘਣਾ ਬਣਾਉਣ ਵਿਚ ਮਦਦ ਕਰਦੀ ਹੈ ਰੋਜ਼ਾਨਾ ਇਸ ਦੀ ਵਰਤੋਂ ਨਾਲ ਵਾਲ ਝੜਣਾ ਵੀ ਬੰਦ ਹੋ ਜਾਂਦੇ ਹਨ। ਵੱਡੀ ਇਲਾਇਚੀ ਵਿਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜੋ ਵਾਲਾਂ ਦੀ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਗੈਸ ਤੇ ਉਲਟੀਆਂ ਤੋਂ ਰਾਹਤ: ਵੱਡੀ ਇਲਾਇਚੀ ਅਤੇ ਅਜਵਾਇਣ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਕੇ ਪੁਣ ਲਵੋ। ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਤੇ ਹਿੰਗ ਮਿਲਾ ਕੇ ਕੋਸਾ ਕਰ ਕੇ ਪੀਵੋ। ਇਸ ਨਾਲ ਪੇਟ ਗੈਸ ਤੇ ਉਲਟੀਆਂ ਤੋਂ ਰਾਹਤ ਮਿਲੇਗੀ।
ਗਲੇ ਦੇ ਰੋਗ: ਵੱਡੀ ਇਲਾਇਚੀ ਦੇ ਛਿਲਕੇ ਤੇ ਦਾਲਚੀਨੀ ਨੂੰ ਪਾਣੀ ਵਿਚ ਉਬਾਲ ਕੇ ਰੋਜ਼ਾਨਾ ਇਸ ਪਾਣੀ ਦੇ ਗਰਾਰੇ ਕਰਨ ਨਾਲ ਇਨਫਲੂਏਂਜਾ ਦੀ ਪਹਿਲੀ ਹਾਲਤ ਵਿਚ ਗਲੇ ਦੀਆਂ ਤਕਲੀਫਾਂ ਨੂੰ ਦੂਰ ਕੀਤਾ ਜਾ ਸਕਦਾ ਹੈ।