Healthy liver: ਲੀਵਰ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੁੰਦਾ ਹੈ। ਲੀਵਰ ਸਰੀਰ ਦੀ ਪਾਚਨ ਸ਼ਕਤੀ, ਮੇਟਾਬਾਲਿਜਮ ਅਤੇ ਸਰੀਰਕ ਸਮਰਥਾ ਨੂੰ ਵਧਾਉਣ ਲਈ ਕੰਮ ਕਰਦਾ ਹੈ। ਇਸ ਤੋਂ ਇਲਾਵਾ ਅਸੀਂ ਜੋ ਖਾਂਦੇ ਹਾਂ ਸਾਡਾ ਲੀਵਰ ਸਰੀਰ ਵਿਚਲੇ ਪੋਸ਼ਕ ਤੱਤਾਂ ਨੂੰ ਸਟੋਰ ਕਰਦਾ ਹੈ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾ ਸਕੇ। ਲੀਵਰ ਕਈ ਕਿਸਮਾਂ ਦੇ ਰਸਾਇਣਾਂ ਨੂੰ ਛੱਡਦਾ ਹੈ, ਜਿਸ ਦੇ ਅਧਾਰ ਉਤੇ ਸਰੀਰ ਦੇ ਵੱਖ ਵੱਖ ਅੰਗ ਕੰਮ ਕਰਦੇ ਹਨ। ਇਸ ਲਈ ਲੀਵਰ ਸਰੀਰ ਦਾ ਅੰਗ ਹੋਣ ਦੇ ਨਾਲ, ਇਹ ਇਕ ਗਲੈਂਡ ਦੀ ਭੂਮਿਕਾ ਵੀ ਨਿਭਾਉਂਦਾ ਹੈ। ਸਾਡੀ ਜ਼ਿੰਦਗੀ ਲੀਵਰ ਤੋਂ ਬਿਨਾਂ ਸੰਭਵ ਨਹੀਂ ਹੈ। ਜੇ ਲੀਵਰ ਖਰਾਬ ਹੋ ਜਾਂਦਾ ਹੈ ਤਾਂ ਸਰੀਰ ਨੂੰ ਨੁਕਸਾਨ ਪਹੁੰਚੇਗਾ। ਤੁਹਾਨੂੰ ਦੱਸ ਦੇਈਏ ਕਿ ਕੁਝ ਫੂਡ ਅਜਿਹੇ ਹਨ ਜਿਨ੍ਹਾਂ ਦੇ ਸੇਵਨ ਨਾਲ ਲੀਵਰ ਤੰਦਰੁਸਤ ਰਹਿੰਦਾ ਹੈ ਅਤੇ ਵਧੀਆ ਕੰਮ ਕਰਦਾ ਹੈ।
ਹਲਦੀ: ਹਲਦੀ ਕਈ ਤਰ੍ਹਾਂ ਨਾਲ ਬਿਮਾਰੀਆਂ ਨੂੰ ਸਰੀਰ ਤੋਂ ਦੂਰ ਰਖਦੀਆਂ ਹਨ। ਹਲਦੀ ਦੇ ਸੇਵਨ ਨਾਲ ਸਰੀਰ ਵਿਚ ਇਨਫੈਕਸ਼ਨ ਬਹੁਤ ਘੱਟ ਹੁੰਦਾ ਹੈ। ਹਲਦੀ ਵਿਚ ਮੌਜੂਦ ਕਰਕੁਮਿਨ ਤੱਤ ਗਲੂਥੈਥੀਓਨ ਐਸ-ਟ੍ਰਾਂਸਫਰੇਸ ਦੇ ਉਤਪਾਦਨ ਨੂੰ ਵਧਾਉਂਦਾ ਹੈ, ਜੋ ਲੀਵਰ ਨੂੰ ਡੀਟੌਕਸ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਲਦੀ ਖਰਾਬ ਹੋਏ ਸੈੱਲਾਂ ਦੀ ਮੁਰੰਮਤ ਵਿਚ ਵੀ ਮਦਦ ਕਰਦੀ ਹੈ।
ਚਕੁੰਦਰ: ਚੁਕੰਦਰ ਦਾ ਸੇਵਨ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਇਸ ਵਿਚ ਖਣਿਜ ਅਤੇ ਵਿਟਾਮਿਨ ਹੁੰਦੇ ਹਨ ਅਤੇ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਦੀ ਵਰਤੋਂ ਕਰਨ ਨਾਲ ਲੀਵਰ ਦੀ ਮੈਲ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ ਅਤੇ ਬਾਈਲ ਦਾ ਜੂਸ ਉਤਪਾਦਨ ਵੀ ਵੱਧਦਾ ਹੈ। ਚੁਕੰਦਰ ਤੁਹਾਡੇ ਸਰੀਰ ਵਿਚ ਨਾ ਸਿਰਫ ਖੂਨ ਨੂੰ ਵਧਾਉਂਦਾ ਹੈ, ਬਲਕਿ ਲੀਵਰ ਨੂੰ ਤੰਦਰੁਸਤ ਵੀ ਰੱਖਦਾ ਹੈ। ਚੁਕੰਦਰ ਵਿਚ ਬੀਟਾ ਕੈਰੋਟਿਨ ਅਤੇ ਫਲੇਵੋਨੋਇਡ ਹੁੰਦੇ ਹਨ, ਜੋ ਲੀਵਰ ਦੇ ਕੰਮ ਕਰਨ ਦੀ ਸਮਰੱਥਾ ਵਿਚ ਸੁਧਾਰ ਕਰਦੇ ਹਨ। ਇਸ ਤੋਂ ਇਲਾਵਾ ਚੁਕੰਦਰ ਵਿਚ ਮੌਜੂਦ ਐਂਟੀ ਆਕਸੀਡੈਂਟਸ ਤੁਹਾਨੂੰ ਕੈਂਸਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।
ਗ੍ਰੀਨ ਟੀ: ਗ੍ਰੀਨ ਟੀ ਵਿਚ ਐਂਟੀਆਕਸੀਡੈਂਟ ਅਤੇ ਖਣਿਜ ਵੀ ਹੁੰਦੇ ਹਨ ਜੋ ਲੀਵਰ ਦੇ ਕੰਮ ਵਿਚ ਸੁਧਾਰ ਕਰਦੇ ਹਨ। ਚਾਹ ਅਤੇ ਕੌਫੀ ਨਾਲੋਂ ਰੋਜ਼ ਗਰੀਨ ਟੀ ਪੀਣਾ ਬਿਹਤਰ ਹੈ। ਹਾਲਾਂਕਿ, ਇਸ ਨੂੰ ਜ਼ਿਆਦਾ ਮਾਤਰਾ ਵਿਚ ਪੀਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਇਸ ਦਾ ਸੀਮਤ ਮਾਤਰਾ ‘ਚ ਸੇਵਨ ਕਰੋ।
ਸੇਬ: ਸੇਬ ਨੂੰ ਸਿਹਤਮੰਦ ਫਲਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਸੇਬ ਵਿਚ ਸਰੀਰ ਲਈ ਲੋੜੀਂਦੀਆਂ ਸਾਰੀਆਂ ਕਿਸਮਾਂ ਦੇ ਪੋਸ਼ਕ ਤੱਤਾਂ ਦੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਸੇਬ ਵਿਚ ਮੌਜੂਦ ਮੈਲਿਕ ਐਸਿਡ ਤੁਹਾਡੇ ਲੀਵਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਅਤੇ ਖੂਨ ਦੀ ਮੈਲ ਨੂੰ ਵੀ ਸਾਫ ਕਰਦਾ ਹੈ। ਇਸ ਤੋਂ ਇਲਾਵਾ ਸੇਬ ਵਿਚ ਪੈਕਟਿਨ ਨਾਮਕ ਫਾਈਬਰ ਤੁਹਾਡੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਂਦਾ ਹੈ।