ਲੁਧਿਆਣਾ : ਘੱਲੂਘਾਰਾ ਨੂੰ ਲੈ ਕੇ ਹਿੰਦੂ ਤੇ ਸਿੱਖ ਸੰਗਠਨਾਂ ‘ਚ ਤਣਾਅ ਪੈਦਾ ਹੋ ਗਿਆ ਹੈ। ਹਿੰਦੂ ਸੰਗਠਨਾਂ ਵੱਲੋਂ ਲਗਾਏ ਗਏ ਪੋਸਟਰ ਖੁਰ-ਬੁਰਦ ਦੇ ਵਿਰੋਧ ‘ਚ ਸ਼ਿਵ ਸੈਨਾ ਹਿੰਦੁਸਤਾਨ ਦੇ ਕਾਰਕੁੰਨ ਨੇ ਚੌੜਾ ਬਾਜ਼ਾਰ ਬੰਦ ਕਰਵਾ ਦਿੱਤਾ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਨੇ ਚੌੜਾ ਬਾਜ਼ਾਰ ‘ਚ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਬਾਅਦ ਸਿੱਖ ਸੰਗਠਨਾਂ ਦੇ ਮੈਂਬਰ ਤੇ ਸ਼ਿਵ ਸੈਨਾ ਦੇ ਕਾਰਕੁੰਨ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ‘ਤੇ ਇੱਟਾਂ ਤੇ ਬੋਤਲਾਂ ਵੀ ਸੁੱਟੀਆਂ ਗਈਆਂ।ਇਸ ਦੌਰਾਨ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਪੁਲਿਸ ਆਪਣੇ ਨਾਲ ਲੈ ਗਈ ਹੈ ਤੇ ਕੁਝ ਲੋਕਾਂ ‘ਤੇ ਹਲਕਾ ਬਲ ਇਸਤੇਮਾਲ ਕੀਤਾ ਗਿਆ। ਸ਼ਿਵ ਸੈਨਾ ਦੇ ਕੁਝ ਵਰਕਰਾਂ ਸ਼ਿਵਾਲਯ ਵੱਲ ਜ਼ਬਰਦਸਤੀ ਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਪੁਲਿਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਵਾਲਯ ਕੋਲ ਸਿੱਖ ਸੰਗਠਨ ਦੇ ਕੁਝ ਲੋਕ ਨਾਅਰੇਬਾਜ਼ੀ ਕਰ ਰਹੇ ਹਨ। ਦੱਸ ਦੇਈਏ ਕਿ ਵੀਰਵਾਰ ਸਵੇਰੇ ਹੀ ਸ਼ਿਵ ਸੈਨਾ ਨੇ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਵਿਰੋਧ ‘ਚ ਸ਼ਹਿਰ ‘ਚ ਪੋਸਟਰ ਲਗਾਏ ਸਨ।ਜਾਣਕਾਰੀ ਮੁਤਾਬਿਕ ਆਪਰੇਸ਼ਨ ਬਲੂ ਸਟਾਰ ਦੀ ਬਰਸੀ ‘ਤੇ ਸਿੱਖ ਸੰਗਠਨਾਂ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾਣਾ ਸੀ, ਜਿਸ ਲਈ ਕਲਗੀਧਰ ਗੁਰਦੁਆਰਾ ‘ਚ ਸਿੱਖ ਸੰਗਠਨਾਂ ਦੇ ਲੋਕ ਇੱਕਠਾ ਹੋਏ ਸਨ ਪਰ ਪੁਲਿਸ ਨੇ ਸਖ਼ਤ ਸੁਰੱਖਿਆ ‘ਚ ਇਨ੍ਹਾਂ ਲੋਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕੇ ਰੱਖਿਆ ਸੀ।
previous post