ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਸਵਾਈਨ ਫਲੂ ਲੋਕਾਂ ਦੀਆਂ ਜਾਨਾਂ ਲੈ ਰਿਹਾ ਹੈ, ਪਰ ਇਸ ਵੱਲ ਨਾ ਤਾਂ ਕੋਈ ਸਰਕਾਰ ਵਿਸੇਸ਼ ਧਿਆਨ ਦੇ ਰਹੀ ਹੈ ਅਤੇ ਨਾ ਹੀ ਸਿਹਤ ਵਿਭਾਗ ਵਲੋਂ ਇਸ ਵਿਰੁੱਧ ਜੰਗੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਰ ਸਾਲ ਦਰਜਨਾਂ ਲੋਕ ਸਵਾਈਨ ਫਲੂ ਦੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ, ਪਰ ਸਰਕਾਰਾਂ ਹਰ ਵਾਰ ਇਹ ਹੀ ਬਿਆਨ ਦਿੰਦੀਆਂ ਨਜ਼ਰੀਆਂ ਆਉਂਦੀਆਂ ਹਨ ਕਿ ”ਸਭ ਠੀਕ ਹੈ, ਸਭ ਠੀਕ ਹੈ”। ਪਰ ਹੁੰਦਾ ਇਸ ਤੋਂ ਸਭ ਕੁਝ ਉਲਟ ਹੈ।
ਦੱਸ ਦਈਏ ਕਿ ਲੁਧਿਆਣਾ ਵਿਖੇ ਨਾਮੁਰਾਦ ਬਿਮਾਰੀ ਸਵਾਈਨ ਫਲੂ ਦੇ ਕਾਰਨ ਇਕ ਔਰਤ ਦੀ ਮੌਤ ਹੋ ਗਈ। ਔਰਤ ਦੀ ਸਵਾਈਨ ਫਲੂ ਨਾਲ ਹੋਈ ਮੌਤ ਤੋਂ ਬਾਅਦ ਲੁਧਿਆਣਾ ਅੰਦਰ ਲੋਕ ਕਾਫੀ ਜ਼ਿਆਦਾ ਡਰੇ ਪਏ ਹਨ ਅਤੇ ਕਾਫੀ ਜਿਆਦਾ ਸਾਵਧਾਨੀਆਂ ਵਰਤ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਵਿਖੇ ਇਕ 63 ਸਾਲਾ ਔਰਤ ਵਿਚ ਸਵਾਈਨ ਫਲੂ ਦੇ ਲੱਛਣ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਡਾਕਟਰਾਂ ਵਲੋਂ ਇਲਾਜ਼ ਸ਼ੁਰੂ ਕਰ ਦਿੱਤਾ ਗਿਆ, ਪਰ ਅਫਸੋਸ ਔਰਤ ਇਸ ਬਿਮਾਰੀ ਨਾਲ ਲੜਦੀ ਹੋਈ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ।