ਸਮਾਜ/Socialਲੂ ‘ਚ ਭੁੱਜ ਰਹੇ ਦਿੱਲੀ ਵਾਸੀਆਂ ‘ਤੇ ਖ਼ਾਲਸੇ ਦੀ ‘ਮਿਹਰ’ June 2, 20191464 ਦੇਸ਼ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦਿੱਲੀ ਵਿੱਚ ਲੂ ਨੇ ਆਮ ਲੋਕਾਂ ਨੂੰ ਨਿਚੋੜ ਦਿੱਤਾ ਹੈ। ਖੁਸ਼ਕੀ ਤੇ ਗਰਮੀ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸੇ ਦੌਰਾਨ ਦਿੱਲੀ ਵਾਸੀਆਂ ਲਈ ਸਿੱਖਾਂ ਨੇ ਪਾਣੀ ਦੀ ਛਬੀਲ ਸ਼ੁਰੂ ਕਰ ਦਿੱਤੀ ਹੈ। ਦਿੱਲੀ ਜਿਹੇ ਸ਼ਹਿਰਾਂ ਵਿੱਚ ਜਿੱਥੇ ਸੜਕਾਂ ‘ਤੇ ਪਾਣੀ ਮੁੱਲ ਵਿਕਦਾ ਹੈ, ਉੱਥੇ ਖ਼ਾਲਸਾ ਕੇਅਰ ਨਾਂ ਦੀ ਸੰਸਥਾ ਨੇ ਠੰਢੇ ਜਲ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ Khalsa Care ਇਹ ਸੇਵਾ ਨਿਸ਼ਕਾਮ ਕਰਦਾ ਹੈ ਤੇ ਰਾਹਗੀਰਾਂ ਨੂੰ ਠੰਢਾ ਜਲ ਛਕਾ ਕੇ ਤ੍ਰਿਪਤ ਕਰਦਾ ਹੈ।ਗਰਮੀ ਵਿੱਚ ਪੀਣਯੋਗ ਸਾਫ ਤੇ ਠੰਢਾ ਪਾਣੀ ਪ੍ਰਾਪਤ ਕਰ ਆਮ ਲੋਕ ਵੀ ਸੰਤੁਸ਼ਟ ਹੋ ਜਾਂਦੇ ਹਨ। ਸੋਸ਼ਲ ਮੀਡੀਆ ‘ਤੇ ਖ਼ਾਲਸਾ ਕੇਅਰ ਦੇ ਇਸ ਉੱਦਮ ਦੀ ਰੱਜ ਕੇ ਸ਼ਲਾਘਾ ਹੋ ਰਹੀ ਹੈ।