ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਇਕ ਭਿਆਨਕ ਬਲਾਸਟ ਤੋਂ ਬਾਅਦ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ ‘ਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਦੋ ਵਿਸ਼ਾਲ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 73 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ।ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ।
ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਮੁਤਾਬਿਕ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ ‘ਤੇ ਅੱਗ ਕਾਰਨ ਹੋਇਆ ਸੀ, ਅਤੇ ਇਹ ਹਮਲਾ ਨਹੀਂ ਸੀ। ਯੂਐਸ ਦੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਦੀ ਜਾਣਕਾਰੀ ਦੇ ਅਨੁਸਾਰ, ਸੋਡੀਅਮ ਨਾਈਟ੍ਰੇਟ, ਜੋ ਖਾਦ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਂਦੀ ਹੈ, ਵਿਸਫੋਟਕ ਹੋ ਸਕਦੀ ਹੈ ਅਤੇ ਹੋਰ ਸਮੱਗਰੀ ਸਾੜਨ ਨੂੰ ਤੇਜ਼ ਕਰ ਸਕਦੀ ਹੈ।