26.64 F
New York, US
February 22, 2025
PreetNama
ਸਮਾਜ/Social

ਲੋਕਤੰਤਰ ਦੀ ਲੜਾਈ : ਮਿਆਂਮਾਰ ‘ਚ ਮੁਜਾਹਰਾਕਾਰੀਆਂ ‘ਤੇ ਗੋਲ਼ੀਬਾਰੀ ‘ਚ ਪੰਜ ਦੀ ਮੌਤ

 ਮਿਆਂਮਾਰ ‘ਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਸੋਮਵਾਰ ਨੂੰ ਫਿਰ ਗੋਲ਼ੀਆਂ ਵਰ੍ਹਾਈਆਂ ਗਈਆਂ। ਇਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਇਕ ਦਿਨ ਪਹਿਲਾਂ ਵੀ ਸੁਰੱਖਿਆ ਦਸਤਿਆਂ ਨੇ ਮੁਜ਼ਹਰਾਕਾਰੀਆਂ ‘ਤੇ ਫਾਇਰਿੰਗ ਕੀਤੀ ਸੀ ਜਿਸ ਵਿਚ 38 ਲੋਕਾਂ ਦੀ ਜਾਨ ਗਈ ਸੀ। ਇਸ ਘਟਨਾ ਦੇ ਬਾਅਦ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ‘ਚ ਮਾਰਸ਼ਲ ਲਾਅ ਥੋਪ ਦਿੱਤਾ ਗਿਆ ਹੈ। ਇਸ ਦੱਖਣ ਪੂਰਬੀ ਏਸ਼ਿਆਈ ਦੇਸ਼ ‘ਚ ਇਕ ਫਰਵਰੀ ਨੂੰ ਫ਼ੌਜੀ ਤਖ਼ਤਾ ਪਲਟ ਹੋਇਆ ਸੀ। ਤਦ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਲੋਕਤੰਤਰ ਦੀ ਇਸ ਲੜਾਈ ‘ਚ ਕਰੀਬ 140 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਚੁੱਕੀ ਹੈ।
ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਮਾਂਡਲਾ ਸਮੇਤ ਕਈ ਸ਼ਹਿਰਾਂ ‘ਚ ਸੋਮਵਾਰ ਨੂੰ ਫਿਰ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਹਖਾ, ਮਿੰਗਯਾਨ ਤੇ ਔਂਗਲਾਨ ਸ਼ਹਿਰਾਂ ‘ਚ ਵੀ ਹਟਾਏ ਗਏ ਸਰਬ ਉੱਚ ਆਗੂ ਆਂਗ ਸਾਨ ਸੂ ਕੀ ਹਮਾਇਤੀ ਸ਼ਾਂਤੀਪੂਰਨ ਤਰੀਕੇ ਨਾਲ ਸੜਕਾਂ ‘ਤੇ ਉਤਰੇ। ਚਸ਼ਮਦੀਦਾਂ ਨੇ ਕਿਹਾ ਕਿ ਇਨ੍ਹਾਂ ਥਾਵਾਂ ‘ਤੇ ਪੁਲਿਸ ਨੇ ਫਾਇਰਿੰਗ ਕੀਤੀ। ਮਿੰਗਯਾਨ ‘ਚ 18 ਸਾਲਾ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇੱਥੇ ਇਕ ਲੜਕੀ ਤੇ ਇਕ ਲੜਕੇ ਨੂੰ ਗੋਲ਼ੀ ਮਾਰੀ ਗਈ। ਮਿਆਂਮਾਰ ਨਾਓ ਮੀਡੀਆ ਮੁਤਾਬਕ ਮਿੰਗਯਾਨ ‘ਚ ਤਿੰਨ ਤੇ ਔਂਗਲਾਨ ‘ਚ ਦੋ ਲੋਕਾਂ ਦੀ ਮੌਤ ਹੋਈ। ਇਸ ਤੋਂ ਪਹਿਲਾਂ ਯੰਗੂਨ ‘ਚ ਐਤਵਾਰ ਨੂੰ ਮੁਜ਼ਾਹਰਾਕਾਰੀਆਂ ‘ਤੇ ਸੁਰੱਖਿਆ ਦਸਤਿਆਂ ਦਾ ਕਹਿਰ ਵਰਿ੍ਹਆ ਸੀ। ਇਸ ਸ਼ਹਿਰ ਦੇ ਇਕ ਉਪਨਗਰ ‘ਚ ਚੀਨੀ ਕਾਰਖਾਨਿਆਂ ‘ਚ ਸਾੜਫੂਕ ਦੇ ਬਾਅਦ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕੀਤੀ ਸੀ। ਇਸ ਵਿਚ 38 ਲੋਕਾਂ ਦੀ ਮੌਤ ਹੋ ਗਈ ਸੀ। ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ‘ਚ ਇਹ ਸਭ ਤੋਂ ਵੱਡੀ ਹਿੰਸਾ ਦੱਸੀ ਗਈ ਹੈ। ਇਸ ਘਟਨਾ ਦੇ ਬਾਅਦ ਯੰਗੂਨ ਦੇ ਜ਼ਿਆਦਾਤਰ ਹਿੱਸਿਆਂ ‘ਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ ਹੈ। ਇਸ ਨਾਲ ਯੰਗੂਨ ਦੇ ਛੇ ਇਲਾਕਿਆਂ ‘ਚ ਫ਼ੌਜੀ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ। ਇਸ ਤਹਿਤ ਨਾਗਰਿਕ ਅਧਿਕਾਰਾਂ ਨੂੰ ਵਾਂਝੇ ਕਰਦੇ ਹੋਏ ਪ੍ਰਸ਼ਾਸਨਿਕ, ਨਿਆਇਕ ਤੇ ਕਾਨੂੰਨ ਇਨਫੋਰਸਮੈਂਟ ਸਬੰਧੀ ਸਾਰੇ ਅਧਿਕਾਰ ਫ਼ੌਜ ਕੋਲ ਚਲੇ ਗਏ ਹਨ।

Related posts

ਪਟਿਆਲਾ ‘ਚ ਕੂੜੇ ਦੇ ਢੇਰ ‘ਚੋਂ 7 ਰਾਕੇਟ ਦੇ ਖੋਲ ਮਿਲੇ

On Punjab

ਨਿਊਜ਼ੀਲੈਂਡ ’ਚ ਕੋਵਿਡ ਬੇਅਸਰ, ਜਾਣੋ ਇਸ ਦੇਸ਼ ਨੇ ਕਿਵੇਂ ਕੀਤਾ ਕੋਰੋਨਾ ’ਤੇ ਕਾਬੂ

On Punjab

Yasin Malik in Tihar : ਤਿਹਾੜ ਜੇਲ੍ਹ ਦੀ ਕੋਠੜੀ ‘ਚ ਇਕੱਲਾ ਬੈਠਾ ਯਾਸੀਨ ਮਲਿਕ, ਨਹੀਂ ਮਿਲਿਆ ਕੋਈ ਕੰਮ

On Punjab