sunny-deol-release-50-lakh-fund: ਬਾਲੀਵੁੱਡ ਸਟਾਰ ਸਨੀ ਦਿਓਲ ਨੇ ਫ਼ਿਲਮੀ ਕਰੀਅਰ ਦੇ ਨਾਲ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਨੀ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਸਾਂਸਦ ਵੀ ਹਨ। ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਲੋਕਾਂ ਵਿਚ ਤੜਥਲੀ ਮਚਾਈ ਹੋਈ ਹੈ। ਹੁਣ ਤਕ ਪੰਜਾਬ ਦੇ ਕਈ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਕਾਰਨ ਬਾਲੀਵੁਡ ਸੈਲੇਬਸ ਵੀ ਬੁਰੀ ਤਰ੍ਹਾਂ ਘਬਰਾਏ ਹੋਏ ਹਨ।
ਲਗਭਗ ਸਾਰਿਆਂ ਨੇ ਆਪ ਨੂੰ ਕੁੱਝ ਸਮੇਂ ਲਈ ਸੈਲਫ ਆਈਸੋਲੇਸ਼ਨ ਵਿੱਚ ਰੱਖਿਆ ਹੈ ਅਤੇ ਫੈਨਜ਼ ਨੂੰ ਵੀ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਹਾਲ ਹੀ ਵਿਚ ਸਨੀ ਦਿਓਲ ਨੇ ਟਵੀਟ ਕਰਕੇ ਆਪਣੇ ਹਲਕੇ ਲਈ ਜਾਰੀ ਕੀਤੀ ਰਾਹਤ ਰਾਸ਼ੀ ਬਾਰੇ ਦੱਸਿਆ ਹੈ। ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਟਵੀਟ ਕਰਦੇ ਹੋਏ ਲਿਖਿਆ- ਲੋਕ ਸਭਾ ਗੁਰਦਾਸਪੁਰ ਦੇ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਲਈ ਮੈਂ ਆਪਣੇ ਐੱਮ. ਪੀ. ਲੈਂਡ ਵਿੱਚੋ 50,00,000 ਦਾ ਫੰਡ ਜਾਰੀ ਕਰਦਾ ਹਾਂ ਤਾ ਜੋ ਸਾਡੇ ਹਲਕੇ ਗੁਰਦਾਸਪੁਰ ਨੂੰ ਇਸ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ 21 ਦਿਨਾਂ ਦੀ ਦੇਸ਼ਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ 21 ਦਿਨ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਕਈ ਲੋਕ ਲਗਾਤਾਰ ਸੋਸ਼ਲ ਮੀਡੀਆ ਉੱਤੇ ਜਾਗਰੂਕਤਾ ਫੈਲਾਉਣ ਵਿਚ ਲਗੇ ਹਨ।
ਜ਼ਿਕਰਯੋਗ ਹੈ ਕਿ ਨਿਊਯਾਰਕ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਤੋਂ ਬਾਅਦ ਘਟੋਂ-ਘੱਟ 1 ਲੱਖ 40 ਹਜ਼ਾਰ ਹਸਪਤਾਲ ਬੈੱਡ ਦੀ ਜ਼ਰੂਰਤ ਪਵੇਗੀ । ਪਿਛਲੇ ਦਿਨੀਂ ਇੱਕ ਲੱਖ 10 ਹਜ਼ਾਰ ਬੈੱਡ ਦੀ ਜ਼ਰੂਰਤ ਦੱਸੀ ਗਈ ਸੀ । ਮੌਜੂਦਾ ਸਮੇਂ ਵਿੱਚ ਨਿਊਯਾਰਕ ਵਿਚ ਹਸਪਾਤਲ ਦੇ ਸਿਰਫ 53 ਹਜ਼ਾਰ ਬੈੱਡ ਉਪਲੱਬਧ ਹਨ। ਦੱਸ ਦੇਈਏ ਕਿ ਨਿਊਯਾਰਕ ਵਿੱਚ ਇਸ ਵਾਇਰਸ ਕਾਰਨ ਹਰ ਤੀਜੇ ਦਿਨ ਮਰੀਜ਼ਾਂ ਦੀ ਗਿਣਤੀ ਦੁਗਣੀ ਹੋ ਰਹੀ ਹੈ ।