PreetNama
ਸਮਾਜ/Social

ਲੋਕਾਂ ਨੇ ਡਾਂਗਾਂ ਨਾਲ ਕੁੱਟ-ਕੁੱਟ ਮਾਰੀ ਸ਼ੇਰਨੀ, ਵੀਡੀਓ ਵਾਇਰਲ

ਉੱਤਰਪ੍ਰੇਦਸ਼ਇੱਥੇ ਦੇ ਪੀਲੀਭੀਤ ਜ਼ਿਲ੍ਹੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ। ਪਿੰਡ ਦੇ ਲੋਕਾਂ ਨੇ ਇੱਕ ਸ਼ੇਰਨੀ ਨੂੰ ਡਾਂਗਾਂ ਨਾਲ ਕੁੱਟਕੁੱਟ ਕੇ ਮਾਰ ਦਿੱਤਾ।

ਵੀਡੀਓ ‘ਚ ਸਾਫ਼ ਦਿਖਾਇਆ ਗਿਆ ਹੈ ਕਿ ਪਿੰਡ ਵਾਸੀ ਇੱਕ ਬਿਰਧ ਸ਼ੇਰਨੀ ਨੂੰ ਬੇਰਹਿਮੀ ਨਾਲ ਕੁੱਟ ਰਹੇ ਹਨ। ਪਰ ਸ਼ੇਰਨੀ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਉੱਠਦੀ ਹੈ ਤਾਂ ਲੋਕ ਦੂਰ ਭੱਜ ਜਾਂਦੇ ਹਨ ਪਰ ਗੰਭੀਰ ਜ਼ਖ਼ਮੀ ਹੋਣ ਕਾਰਨ ਸ਼ੇਰਨੀ ਨੇ ਸਵੇਰੇ ਦਮ ਤੋੜ ਦਿੱਤਾ।

ਸ਼ੇਰਨੀ ਦੇ ਇਸ ਤਰ੍ਹਾਂ ਕਤਲ ਨਾਲ ਟਾਈਗਰ ਰਿਜ਼ਰਵ ਪ੍ਰਸਾਸ਼ਨ ਸਵਾਲਾਂ ਦੇ ਘੇਰੇ ‘ਚ ਹਨ। ਸ਼ੇਰਨੀ ਨੇ ਪਿਛਲੇ ਕੁਝ ਦਿਨਾਂ ‘ਚ ਲੋਕਾਂ ‘ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕੀਤਾ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇੱਕਠੇ ਹੋ ਸ਼ੇਰਨੀ ਨੂੰ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਪੀਲੀਭੀਤ ਟਾਈਗਰ ਰਿਜ਼ਰਵ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਸੀ ਪਰ ਉਨ੍ਹਾਂ ਨੇ ਸ਼ੇਰਨੀ ਦਾ ਇਲਾਜ਼ ਨਹੀ ਕੀਤਾ ਜਿਸ ਕਾਰਨ ਉਹ ਮਰ ਗਈ। ਫਿਲਹਾਲ ਟਾਈਗਰ ਰਿਜ਼ਰਵ ਟੀਮ ਇਸ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗੀ

Related posts

World’s Oldest Dog : 31 ਸਾਲ ਉਮਰ ਭੋਗ ਕੇ ਦੁਨੀਆ ’ਚ ਵਡੇਰੀ ਉਮਰ ਦੇ ਕੁੱਤੇ ‘ਬੌਬੀ’ ਦੀ ਮੌਤ

On Punjab

ਦਿੱਲੀ-NCR ‘ਚ ਲਾਗੂ ਰਹਿਣਗੀਆਂ GRAP-4 ‘ਤੇ ਪਾਬੰਦੀਆਂ, ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਵੀ ਪਾਈ ਝਾੜ; ਦਿੱਤੀਆਂ ਇਹ ਹਦਾਇਤਾਂ

On Punjab

PAKISTAN : ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਅੱਗ ਲੱਗਣ ਕਾਰਨ 12 ਬੱਚਿਆਂ ਸਮੇਤ 18 ਦੀ ਮੌਤ

On Punjab