ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਧੀ ਜਾਵੇਦ ਅਖਤਰ ਅਤੇ ਜਵਾਈ ਸੂਰਜ ਭਾਰਦਵਾਜ ਦੀ ਹਾਜ਼ਰੀ ਵਿੱਚ ਉਹਨਾਂ ਦੇ ਸਾਥੀਆਂ ਵੱਲੋਂ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ। ਇਸ ਪ੍ਰਰੋਗਰਾਮ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਇਹ ਜਨਮਦਿਨ ਦਾ ਉਤਸਵ ਲੋੜਵੰਦ ਬੱਚਿਆਂ ਨਾਲ ਮਨਾਇਆ ਗਿਆ। ਬੱਚਿਆਂ ਦੀ ਹਾਜਰੀ ਵਿੱਚ ਕੇਕ ਕੱਟਿਆ ਗਿਆ ਅਤੇ ਉਸ ਉਪਰੰਤ ਖਾਣ ਪੀਣ ਦਾ ਸਮਾਨ ਵੰਡਿਆ ਗਿਆ।ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਸ ਪਰਿਵਾਰ ਦੇ ਫਰਜ਼ੰਦ ਦਾ ਜਨਮਦਿਨ ਹੈ ਜਿਸ ਪਾਰਟੀ ਨੇ ਨਾ ਸਿਰਫ ਦੇਸ਼ ਨੂੰ ਅਜਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਸਗੋਂ ਅਜਾਦੀ ਉਪਰੰਤ ਵੀ ਦੇਸ਼ ਨੂੰ ਅਸਮਾਨ ਛੂੰਹਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਦੇ ਪਿਤਾ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਰਾਹੁਲ ਗਾਂਧੀ ਵੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ।ਉਹਨਾਂ ਕਿਹਾ ਕਿ ਇਸੇ ਕਰਕੇ ਅੱਜ ਰਾਹੁਲ ਗਾਂਧੀ ਦਾ ਜਨਮਦਿਨ ਬੱਚਿਆਂ ਨਾਲ ਮਨਾਇਆ ਗਿਆ ਹੈ। ਸੂਰਜ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਇਹ ਪਾਰਟੀ ਹੀ ਦੇਸ਼ ਨੂੰ ਅੱਗੇ ਲਿਜਾ ਸਕਦੀ ਹੈ। ਇਸ ਮੌਕੇ ਉਹਨਾਂ ਨਾਲ ਸਿਕੰਦਰ ਸਿੰਘ ਮੜ੍ਹਾਕ, ਰਾਜਦੀਪ ਸਿੰਘ ਅੌਲਖ ਰਾਮੇਆਣਾ, ਕੌਂਸਲਰ ਸੁਮਨ ਦੇਵੀ, ਸੁਖਬਿੰਦਰ ਗਰਗ, ਗੁਰਜੰਟ ਸਿੰਘ ਸੂਰਘੂਰੀ, ਮਦਨ ਲਾਲ ਬਾਂਸਲ, ਕੁਲਦੀਪ ਸਿੰਘ ਕੀਪਾ ਆਦਿ ਮੌਜੂਦ ਸਨ।