50.11 F
New York, US
March 13, 2025
PreetNama
ਫਿਲਮ-ਸੰਸਾਰ/Filmy

ਲੌਕਡਾਊਨ ਕਾਰਨ ਟਲਿਆ ਵਿਆਹ, ਹੁਣ ਅਗਲੇ ਸਾਲ ਇੱਕ ਹੋਣਗੇ ਅਲੀ ਫ਼ਜ਼ਲ ਤੇ ਰਿਚਾ ਚੱਢਾ

ਮੁੰਬਈ: ਸਾਲ 2021 ‘ਚ ਬਾਲੀਵੁੱਡ ਦਾ ਇੱਕ ਕਪਲ ਵਿਆਹ ਦੇ ਬੰਧਨ ‘ਚ ਬੰਧ ਜਾਏਗਾ। ਮੋਸਟ ਫ਼ੇਵਰੇਟ ਜੋੜੀ ਰਿਚਾ ਚੱਢਾ ਤੇ ਅਲੀ ਫ਼ਜ਼ਲ ਦੋਵੇ ਅਗਲੇ ਸਾਲ ਵਿਆਹ ਲਈ ਤਿਆਰੀਆਂ ਕਰ ਰਹੇ ਹਨ। ਹਾਲਾਂਕਿ ਇਸ ਅਪ੍ਰੈਲ ਮਹੀਨੇ ਦੋਵੇਂ ਇਕ ਹੋਣ ਦੀ ਪਲੈਨਿੰਗ ਕਰੇ ਬੈਠੇ ਸੀ ਪਰ ਲੌਕਡਾਊਨ ਨੇ ਸਾਰਾ ਪਲਾਨ ਕੈਂਸਲ ਕਰ ਦਿੱਤਾ। ਵਿਆਹ ਨੂੰ 3-4 ਮਹੀਨੇ ਅੱਗੇ ਪੋਸਟਪੋਨ ਕੀਤਾ ਗਿਆ ਪਰ ਲੋਕਡਾਊਨ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ।


ਕੋਰੋਨਾ ਕਾਰਨ ਇਸ ਸਾਲ ਦੋਵਾਂ ਦਾ ਵਿਆਹ ਹੋਣਾ ਸੰਭਵ ਨਹੀਂ ਲੱਗਦਾ। ਇਸ ਲਈ ਦੋਵਾਂ ਨੇ ਅੱਗਲੇ ਸਾਲ ਵਿਆਹ ਕਰਵਾਉਣ ਹੀ ਠੀਕ ਸਮਝਿਆ ਹੈ।ਥੋੜ੍ਹੇ ਪਰਿਵਾਰ ਮੈਂਬਰ ਤੇ ਦੋਸਤਾਂ ਦੀ ਮਜੂਦਗੀ ‘ਚ ਇਹ ਵਿਆਹ ਹੋ ਵੀ ਸਕਦਾ ਹੈ ਪਰ ਦੋਵੇ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਗ੍ਰੈਂਡ ਬਣਾਉਣਾ ਚਾਹੁੰਦੇ ਹਨ ਜਿਸ ਕਰਕੇ ਅਗਲੇ ਸਾਲ ਰਿਚਾ ਚੱਢਾ ਤੇ ਅਲੀ ਫ਼ਜ਼ਲ ਦੇ ਵਿਆਹ ਦੀਆ ਸ਼ਹਿਨਾਈਆਂ ਗੂੰਜਣ ਗੀਆਂ। ਇਨ੍ਹਾਂ ਦੋਵਾਂ ਨੇ ਕਈ ਫ਼ਿਲਮ ਵਿੱਚ ਇਕੱਠੇ ਕੰਮ ਕੀਤਾ ਹੈ। ਸ਼ੂਟਿੰਗ ਦੌਰਾਨ ਹੀ ਦੋਵਾਂ ਵਿੱਚ ਨਜ਼ਦੀਕੀਆਂ ਵਧੀਆ ‘ਤੇ ਉਸ ਤੋਂ ਬਾਅਦ ਦੋਵਾਂ ਦੇ ਪਿਆਰ ਦਾ ਸਫ਼ਰ ਸ਼ੁਰੂ ਹੋਇਆ। ਹੁਣ ਇਹ ਸਫ਼ਰ ਵਿਆਹ ਦੇ ਮੰਡਪ ਤੱਕ ਪਹੁੰਚ ਚੁੱਕਾ ਹੈ।

Related posts

Johnny Depp On Amber Heard : 81 ਮਿਲੀਅਨ ਦਾ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਐਂਬਰ ਹਰਡ ‘ਤੇ ਜੌਨੀ ਡੈਪ ਦਾ ਪਿਘਲਿਆ ਦਿਲ !

On Punjab

ਵਿਆਹ ਦੇ ਬੰਧਨ ‘ਚ ਬੱਝੇ ਰਾਜ ਕੁਮਾਰ ਰਾਵ ਤੇ ਅਦਾਕਾਰਾ ਪੱਤਰਲੇਖਾ ਪਾਲ, ਤਸਵੀਰਾਂ ‘ਚ ਵੇਖੋ ਖੁਸ਼ੀ ਭਰੇ ਪਲ਼

On Punjab

ਨਾਇਕਾ ਬਣ ਕੇ ਸਥਾਪਤੀ ਵੱਲ ਵਧ ਰਹੀ ਤਾਨੀਆ

On Punjab