PreetNama
ਫਿਲਮ-ਸੰਸਾਰ/Filmy

ਲੌਕਡਾਊਨ ਦੌਰਾਨ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਦੀ ਇੰਝ ਮਦਦ ਕਰ ਰਹੀ ਹੈ ਰਕੁਲ ਪ੍ਰੀਤ

Rakul Preet Singh Help: ਫਿਲਮ ਦੇ ਦੇ ਪਿਆਰ ਦੇ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਅਦਾਕਾਰਾ ਰਕੁਲ ਪ੍ਰੀਤ ਅੱਜ ਇੱਕ ਮੰਨੀ ਪ੍ਰਮੰਨੀ ਸਟਾਰ ਹੈ। ਰਕੁਲ ਪ੍ਰੀਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਦੇ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਅਦਾਕਾਰਾ ਰਕੁਲ ਪ੍ਰੀਤ ਸਿੰਘ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 21 ਦਿਨਾਂ ਦੇ ਲੌਕਡਾਊਨ ਦੌਰਾਨ ਗੁਰੂਗ੍ਰਾਮ ‘ਚ ਆਪਣੇ ਘਰ ਨੇੜੇ ਝੁੱਗੀਆਂ ਵਿੱਚ ਰਹਿੰਦੇ 200 ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਪ੍ਰਤੀ ਆਪਣੀ ਧੰਨਵਾਦ ਜ਼ਾਹਰ ਕਰਨ ਲਈ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਰਕੁਲ ਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਕੁਲਵਿੰਦਰ ਸਿੰਘ ਅਤੇ ਰਾਜਿੰਦਰ ਕੌਰ ਨਾਲ ਇਨ੍ਹਾਂ ਲੋਕਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਮੁਹੱਈਆ ਕਰਵਾ ਰਹੀ ਹੈ।

ਰਕੁਲ ਪ੍ਰੀਤ ਸਿੰਘ ਨੇ ਕਿਹਾ, “ਮੇਰੇ ਪਿਤਾ ਨੇ ਵੇਖਿਆ ਕਿ ਇਸ ਪੂਰੀ ਝੁੱਗੀ ‘ਚ ਲੋਕਾਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਅਸੀਂ ਇਨ੍ਹਾਂ ਸਾਰੇ ਲੋਕਾਂ ਨੂੰ ਦੋ ਵਾਰ ਭੋਜਨ ਖੁਆ ਰਹੇ ਹਾਂ ਅਤੇ ਅਸੀਂ ਸੋਚਿਆ ਹੈ ਕਿ ਜਦੋਂ ਤੱਕ ਲੌਕਡਾਊਨ ਪੂਰੀ ਨਹੀਂ ਖ਼ਤਮ ਹੋ ਜਾਂਦਾ, ਉਦੋਂ ਤੱਕ ਇਹ ਜਾਰੀ ਰਹੇਗਾ।ਉਨ੍ਹਾਂ ਅੱਗੇ ਕਿਹਾ, “ਜੇ ਲੌਕਡਾਊਨ ਅੱਗੇ ਵੱਧਦਾ ਹੈ ਤਾਂ ਵੀ ਮੈਂ ਇਸ ਨੂੰ ਜਾਰੀ ਰੱਖਾਂਗੀ। ਹਾਲੇ ਮੈਂ ਅਪ੍ਰੈਲ ਤੱਕ ਇਹ ਕਰਨਾ ਜਾਰੀ ਰੱਖਣ ਲਈ ਵਚਨਬੱਧ ਹਾਂ ਅਤੇ ਬਾਅਦ ਵਿੱਚ ਹਾਲਾਤਾਂ ਦੇ ਅਨੁਸਾਰ ਵੇਖਿਆ ਜਾਵੇਗਾ।

ਇਹ ਖਾਣੇ ਨੂੰ ਮੇਰੀ ਸੁਸਾਇਟੀ ‘ਚ ਖੁਦ ਪਕਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਇਨ੍ਹਾਂ ਲੋਕਾਂ ਨੂੰ ਪਹੁੰਚਾ ਦਿੱਤਾ ਜਾਂਦਾ ਹੈ।”ਰਕੁਲ ਨੇ ਕਿਹਾ, “ਮੇਰੇ ਕੋਲ ਜੋ ਕੁਝ ਹੈ, ਉਸ ਲਈ ਧੰਨਵਾਦ ਪ੍ਰਗਟ ਕਰਨ ਦਾ ਇਹ ਮੇਰਾ ਤਰੀਕਾ ਹੈ ਅਤੇ ਇਹ ਬਹੁਤ ਛੋਟਾ ਜਿਹਾ ਉਪਰਾਲਾ ਹੈ। ਜੇ ਤੁਸੀਂ ਥੋੜਾ ਜਿਹਾ ਵੀ ਬਦਲਾਅ ਲਿਆ ਸਕਦੇ ਹੋ ਤਾਂ ਅਜਿਹਾ ਬਿਲਕੁਲ ਕਰੋ, ਕਿਉਂਕਿ ਮੈਂ ਸਮਾਜ ਨੂੰ ਵਾਪਸ ਕਰਨ ‘ਚ ਭਰੋਸਾ ਰੱਖਦੀ ਹਾਂ।”ਵਰਕ ਫਰੰਟ ਦੀ ਗੱਲ ਕਰੀਏ ਤਾਂ 10 ਸਾਲ ਵਿੱਚ 25 ਫਿਲਮਾਂ ਕਰ ਚੁੱਕੀ 28 ਸਾਲ ਦੀ ਰਕੁਲ ਪ੍ਰੀਤ ਸਿੰਘ ਦਿੱਲੀ ਦੀ ਰਹਿਣ ਵਾਲੀ ਹੈ। ਤੇਲੁਗੂ ਸਿਨੇਮਾ ਦੀ ਉਹ ਸੁਪਰਸਟਾਰ ਹੈ।

Related posts

Corona Virus: ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਖੁੱਦ ਨੂੰ ਕੀਤਾ ਅਲਗ-ਥਲਗ, ਸਾਂਝਾ ਕੀਤਾ ਆਡੀਓ ਸੰਦੇਸ਼

On Punjab

ਪੰਜਾਬੀ ਇੰਡਸਟਰੀ ਦੇ ਛੜੇ ਸਿਰੋਂ ਲੱਥਿਆ ‘ਛੜਾ’ ਟੈਗ, ਮੰਗਣੀ ਦੀਆਂ ਤਸਵੀਰਾਂ ਹੋਈਆਂ ਵਾਇਰਲ

On Punjab

ਕੈਂਸਰ ਦੇ ਇਲਾਜ ਦੌਰਾਨ ਅਨੁਪਮ ਖੇਰ ਨੇ ਜਾਰੀ ਕੀਤਾ ਪਤਨੀ ਕਿਰਨ ਖੇਰ ਦਾ ਹੈਲਥ ਅਪਡੇਟ, ਦੱਸਿਆ – ਕਈ ਸਾਈਡ ਇਫੈਕਟਸ ਹਨ ਪਰ…

On Punjab