Urvashi Rautela Kangna Vilayati: ਬਾਲੀਵੁਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਗਿਣਤੀ ਬਾਲੀਵੁਡ ਦੀਆਂ ਸਭ ਤੋਂ ਖੂਬਸੂਰਤ ਅਤੇ ਬੋਲਡ ਅਦਾਕਾਰਾਂ ਵਿੱਚ ਹੁੰਦੀ ਹੈ। ਆਪਣੇ ਲੁਕ ਦੇ ਚਲਦੇ ਹੀ ਉਨ੍ਹਾਂ ਨੇ ਘੱਟ ਉਮਰ ਵਿੱਚ ਉਹ ਹਾਸਲ ਕਰ ਲਿਆ ਹੈ ਜੋ ਫਿਲਮ ਇੰਡਸਟਰੀ ਵਿੱਚ ਆਉਣ ਵਾਲੀ ਹਰ ਅਦਾਕਾਰਾ ਦਾ ਸੁਪਨਾ ਹੁੰਦਾ ਹੈ। ਉਰਵਸ਼ੀ ਰੌਤੇਲਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ – ਨਾਲ ਆਪਣੇ ਅੰਦਾਜ਼ ਲਈ ਵੀ ਖੂਬ ਜਾਣੀ ਜਾਂਦੀ ਹੈ। ਫਿਟਨੈੱਸ ਦੇ ਮਾਮਲੇ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਉਰਵਸ਼ੀ ਰੌਤੇਲਾ ਅੱਜ ਵੀ ਦੂਜੀਆਂ ਬਾਲੀਵੁਡ ਅਦਾਕਾਰਾਂ ਨੂੰ ਟੱਕਰ ਦੇਣ ਦੀ ਹਿੰਮਤ ਰੱਖਦੀ ਹੈ।
ਲੌਕਡਾਊਨ ਦੌਰਾਨ ਉਰਵਸ਼ੀ ਰਾਉਤੇਲਾ ਦਾ ਨਵਾਂ ਗੀਤ ‘ਕੰਗਨਾ ਵਿਲਿਆਤੀ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਰਿਲੀਜ਼ ਹੁੰਦਿਆ ਹੀ ਯੂ-ਟਿਊਬ ‘ਤੇ ਟਰੈਡਿੰਗ ਤੇ ਚੱਲ ਰਿਹਾ ਹੈ। ਇਸ ਵੀਡੀਓ ਗੀਤ ਵਿੱਚ ਉਰਵਸ਼ੀ ਰਾਊਤੇਲਾ ਨਜ਼ਰ ਆ ਰਹੀ ਹੈ। ਉਰਵਸ਼ੀ ਰਾਊਤੇਲਾ ਨੇ ਕੁਝ ਸਮਾਂ ਪਹਿਲਾਂ ਹੀ ਕੰਗਨਾ ਵਿਲਿਆਤੀ ਗੀਤ ਦੀ ਜਾਣਕਾਰੀ ਇੰਸਟਾਗ੍ਰਾਮ ‘ਤੇ ਸਾਝੀ ਕੀਤੀ ਸੀ। ਫੈਨਜ਼ ਕੁਮੈਂਟ ਰਾਹੀਂ ਉਰਵਸ਼ੀ ਰਾਊਤੇਲਾ ਦੇ ਗੀਤ ਦੀ ਤਾਰੀਫ਼ ਕਰ ਰਹੇ ਹਨ। ਉਰਵਸ਼ੀ ਰਾਊਤੇਲਾ ਦਾ ਗੀਤ ‘ਕੰਗਨਾ ਵਿਲਿਆਤੀ’ ਨੂੰ ਮਿਊਜ਼ਿਕ ਰਾਮਜੀ ਗੁਲਾਟੀ ਨੇ ਦਿੱਤਾ ਹੈ। ਗੀਤ ਨੂੰ ਜੋਤਿਕਾ ਤਾਂਗਰੀ ਨੇ ਗਾਇਆ ਹੈ, ਜਦਕਿ ਕੁਮਾਰ ਰੇਂਜਰ ਨੇ ਇਸ ਦੇ ਬੋਲ ਲਿਖੇ ਹਨ।