Kanika Kapoor coronavirus: ਬਾਲੀਵੁਡ ਸਿੰਗਰ ਕਨਿਕਾ ਕਪੂਰ ਦੇ ਕੋਰੋਨਾ ਪਾਜਿਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਕਨਿਕਾ ਦੇ ਪਿਤਾ ਨੇ ਇਹ ਬਿਆਨ ਦੇ ਕੇ ਲੋਕਾਂ ਦੀ ਚਿੰਤਾ ਹੋ ਵਧਾ ਦਿੱਤੀ ਸੀ ਕਿ ਉਹ ਲੰਦਨ ਤੋਂ ਭਾਰਤ ਆਉਣ ਤੋਂ ਬਾਅਦ ਕਰੀਬ 300-400 ਲੋਕਾਂ ਦੇ ਨਾਲ ਮਿਲੀ ਹੋਵੇਗੀ। ਫਿਲਹਾਲ ਕਨਿਕਾ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਕਨਿਕਾ ਤੇ ਕੀਤੇ ਗਏ ਹੁਣ ਤੱਕ ਦੇ ਪੰਜਾਂ ਕੋਰੋਨਾ ਟੈਸਟ ਪੋਜੀਟਿਵ ਆਏ ਹਨ ਹਾਲਾਂਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਦਾ ਪਾਜੀਟਿਵ ਨਹੀਂ ਪਾਇਆ ਗਿਆ। ਕਨਿਕਾ ਦੇ ਬੱਚੇ ਲੰਦਨ ਵਿੱਚ ਰਹਿੰਦੇ ਹਨ ਅਤੇ ਅਜੇ ਉਹ ਆਈਸੋਲੇਸ਼ਨ ਵਿੱਚ ਰਹਿ ਕੇ ਬੱਚਿਆਂ ਨਾਲ ਗੱਲਬਾਤ ਕਰਦੀ ਹੈ।
ਭੀੜ ਭਾੜ ਭਰੀ ਪਾਰਟੀਆਂ ਅਤੇ ਚਕਾਚੌਂਧ ਦੇ ਵਿੱਚ ਰਹਿਣ ਵਾਲੀ ਕਨਿਕਾ ਕਪੂਰ ਦੇ ਲਈ ਬੀਤੇ ਦੋ ਹਫਤੇ ਆਸਾਨ ਨਹੀਂ ਰਹੇ ਹਨ।ਬੱਚਿਆਂ ਅੇ ਪਰਿਵਾਰ ਤੋਂ ਦੂਰ ਕਨਿਕਾ ਆਪਣਾ ਇਲਾਜ ਕਰਵਾ ਰਹੀ ਹੈ ਪਰ ਇੱਕ-ਇੱਕ ਦਿਨ ਗਿਣ ਰਹੀ ਹੈ ਕਿ ਕਦੋਂ ਉਹ ਆਪਣੇ ਕਮਰੇ ਤੋਂ ਬਾਹਰ ਖੁੱਲ੍ਹਖੀ ਹਵਾ ਵਿੱਚ ਸਾਂਹ ਲੈ ਸਕੇ। ਕਨਿਕਾ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਕ ਮਿਲਣ ਦੇ ਲਈ ਕਾਫੀ ਬੇਚੈਨ ਹੈ।ਕਨਿਕਾ ਦੇ ਪਰਿਵਾਰ ਵਾਲਿਆਂ ਦੇ ਮੁਤਾਬਿਕ ਉਹ ਰੋਜ ਕਰੀਬ ਚਾਰ-ਪੰਜ ਵਾਰ ਆਪਣੇ ਮਾਪਿਆਂ ਦੇ ਨਾਲ ਵੀਡੀਓ ਕਾਲ ਤੇ ਅਤੇ ਫੋਨ ਤੇ ਗੱਲ ਕਰਦੀ ਹੈ। ਲੰਦਨ ਵਿੱਚ ਰਹਿ ਰਹੇ ਆਪਣੇ ਬੱਚਿਆਂ ਦੇ ਨਾਲ ਵੀ ਕਨਿਕਾ ਵੀਡੀਓ ਚੈਟ ਕਰਦੀ ਹੈ।
ਕਨਿਕਾ ਆਪਣੇ ਬੱਚਿਆਂ ਦੇ ਨਾਲ ਅਤੇ ਪਰਿਵਾਰ ਦੇ ਨਾਲ ਗੱਲ ਕਰਦੇ ਹੋਏ ਕਈ ਵਾਰ ਇਮੋਸ਼ਨਲ ਵੀ ਹੋ ਜਾਂਦੀ ਹੈ। ਬੱਚੇ ਵੀ ਮਾਂ ਨੂੰ ਵੀਡੀਓ ਤੇ ਦੇਖ ਕੇ ਤੱਸਲੀ ਕਰ ਲੈਂਦੇ ਹਨ ਤੇ ਵਾਰ-ਵਾਰ ਜਲਦ ਵਾਪਿਸ ਆਉਣ ਦੀ ਗੱਲ ਕਰਦੇ ਹਨ। ਕਨਿਕਾ ਪੀਜੀਆਈ ਤੋਂ ਆਪਣੇ ਕਈ ਮਿੱਤਰਾਂ ਦੇ ਨਾਲ ਸੰਪਰਕ ਵਿੱਚ ਹੈ, ਉਹ ਲੋਕ ਵੀ ਕਨਿਕਾ ਦੀ ਤਬੀਅਤ ਨੂੰ ਲੈ ਕੇ ਟੈਂਸ਼ਨ ਵਿੱਚ ਹਨ। ਪੀਜੀਆਈ ਵਿੱਚ ਕਨਿਕਾ ਕਪੂਰ ਦੇ ਪੜਨ ਦੇ ਲਈ ਕੋਈ ਕਿਤਾਬ ਨਹੀਂ ਹੈ ਪਰ ਕਮਰੇ ਵਿੱਚ ਇਕ ਟੀਵੀ ਜਰੂਰ ਹੈ ਜਿਸ ਤੇ ਉਹ ਟੀਵੀ ਨਿਊਜ ਚੈਨਲਾਂ ਦੇ ਜਰੀਏ ਕੋਰੋਨਾ ਤੇ ਦੁਨੀਆ ਭਰ ਵਿੱਚ ਚਲ ਰਹੇ ਤੁਫਾਨ ਦੇ ਬਾਰੇ ਵਿੱਚ ਜਾਣਕਾਰੀ ਲੈਂਦੀ ਰਹਿੰਦੀ ਹੈ।
ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਆਪਣੀ ਜਿੰਦਗੀ ਵਿੱਚ ਆਏ ਵਿਵਾਦਾਂ ਦੇ ਬਾਰੇ ਵਿੱਚ ਕਨਿਕਾ ਆਪਣੀ ਮਾਂ ਨਾਲ ਵੀਡੀਓ ਚੈਟ ਤੇ ਕਈ ਵਾਰ ਇਹ ਬੋਲਦੀ ਹੈ ਕਿ ਮੇਰਾ ਗੀਤ ਸੱਚਾ ਹੀ ਸੀ ਕਿ ਇਹ ਦੁਨੀਆ ਅਸਲ ਵਿੱਚ ਪੀਤਲ ਦੀ ਹੈ ਅਤੇ ਮੈਂ ਬੇਬੀ ਡਾਲ ਹਾਂ ਸੋਨੇ ਦੀ’। ਓਥੇ ਹੀ ਜੇਕਰ ਕੋਰੋਨਾ ਵਾਇਰਸ ਦੀ ਗੱਲ ਕਰਿਏ ਤਾਂ ਵਿਗਿਆਨੀਆਂ ਅਨੁਸਾਰ ਇਹ ਵਾਇਰਸ ਪਹਿਲਾਂ ਚਮਕਾਦੜ ਵਿਚ ਆਇਆ ਅਤੇ ਉਸ ਤੋਂ ਬਾਅਦ ਇਹ ਦੂਜੇ ਜਾਨਵਰਾਂ ਵਿਚ ਫੈਲ ਗਿਆ ਅਤੇ ਉਸ ਤੋਂ ਬਾਅਦ ਇਹ ਮਨੁੱਖਾਂ ਵਿਚ ਫੈਲਣਾ ਸ਼ੁਰੂ ਹੋਇਆ। ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜੋ ਦਾਅਵਾ ਕਰਦੀਆਂ ਹਨ ਕਿ ਕੋਰੋਨਾ ਦੀ ਲਾਗ ਦਾ ਪਤਾ ਪਹਿਲੀ ਵਾਰ ਚੀਨ ਦੇ ਹੁਵੇ ਸ਼ਹਿਰ ਵਿੱਚ ਇੱਕ 55 ਸਾਲਾ ਵਿਅਕਤੀ ਦੇ ਅੰਦਰ ਪਾਇਆ ਗਿਆ ਸੀ।