ਵੱਧਦੀ ਉਮਰ ਨੂੰ ਬਿਮਾਰੀਆਂ ਦਾ ਘਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਉਮਰ ਵੱਧਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਦਵਾਈਆਂ ਦਾ ਸੇਵਨ ਅੱਜਕੱਲ੍ਹ ਆਮ ਚੁੱਕਾ ਹੈ ਪਰ ਇਕ ਨਵੇਂ ਅਧਿਐਨ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ ਢੁੱਕਵੀਂ ਚੰਗੀ ਖ਼ੁਰਾਕ ਦਾ ਸਾਡੇ ਸੈੱਲਾਂ ਦੀ ਅੰਦਰੂਨੀ ਕਿਰਿਆ ਪ੍ਰਣਾਲੀ ‘ਤੇ ਦਵਾਈਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਅਸਰ ਪੈਂਦਾ ਹੈ। ਇਹ ਅਧਿਐਨ ‘ਸੈੱਲ ਮੇਟਾਬੋਲਿਜ਼ਮ ਜਨਰਲ’ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਸਿਡਨੀ ਯੂਨੀਵਰਸਿਟੀ ਦੇ ਚਾਰਲਸ ਪਾਰਕਿੰਸ ਸੈਂਟਰ ਵੱਲੋਂ ਕੀਤੇ ਗਏ ਪ੍ਰਰੀ ਕਲੀਨਿਕਲ ਅਧਿਐਨ ‘ਚ ਦੱਸਿਆ ਗਿਆ ਕਿ ਡਾਇਬਟੀਜ਼, ਸਟ੍ਰੋਕ ਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਲਈ ਸਾਡੀ ਆਹਾਰ ਪ੍ਰਣਾਲੀ, ਦਵਾਈਆਂ ਤੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੋ ਸਕਦੀ ਹੈ।
ਚੂਹਿਆਂ ‘ਤੇ ਕੀਤੀ ਗਈ ਖੋਜ ਤੋਂ ਪਤਾ ਲੱਗਦਾ ਹੈ ਕਿ ਪੋਸ਼ਕ ਤੱਤਾਂ (ਕੁੱਲ ਕੈਲੋਰੀ ਤੇ ਸੂਖਮ ਪੋਸ਼ਕ ਸੰਤੁਲਨ ਸਮੇਤ) ਦਾ ਉਮਰ ਵਧਣ ਤੇ ਪਾਚਨ ਸ਼ਕਤੀ (ਸਰੀਰ ‘ਚ ਭੋਜਨ ਦਾ ਊਰਜਾ ‘ਚ ਪਰਿਵਰਤਨ ਨੂੰ ਹੀ ਮੋਟਾਬਾਲਿਜ਼ਮ ਕਿਹਾ ਜਾਂਦਾ ਹੈ) ਦਾ ਸਿਹਤ ‘ਤੇ ਜ਼ਿਆਦਾ ਅਸਰ ਪੈਂਦਾ ਹੈ। ਇਹ ਆਮ ਤੌਰ ‘ਤੇ ਡਾਇਬਟੀਜ਼ ਦੇ ਇਲਾਜ ਤੇ ਉਮਰ ਵੱਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੀਆਂ ਤਿੰਨ ਦਵਾਈਆਂ ਦੇ ਮੁਕਾਬਲੇ ਤੋਂ ਵੱਧ ਹੁੰਦਾ ਹੈ।
ਅਧਿਐਨ ਦੇ ਸੀਨੀਅਰ ਲੇਖਕ ਤੇ ਚਾਰਲਸ ਪਾਰਕਿੰਸ ਸੈਂਟਰ ਦੇ ਅਕਾਦਮਿਕ ਨਿਰਦੇਸ਼ਕ ਪ੍ਰਰੋਫੈਸਰ ਸਟੀਫਨ ਸਿੰਪਸਨ ਨੇ ਕਿਹਾ, ‘ਆਹਾਰ ਸ਼ਕਤੀਸ਼ਾਲੀ ਦਵਾਈ ਹੈ। ਹਾਲਾਂਕਿ ਮੌਜੂਦਾ ਸਮੇਂ ਇਸ ਗੱਲ ‘ਤੇ ਵਿਚਾਰ ਕੀਤੇ ਬਿਨਾਂ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਸਾਡੀ ਆਹਾਰ ਰਚਨਾ ਦੇ ਨਾਲ ਕਿਹੋ ਜਿਹੀ ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਕਰ ਸਕਦੀ ਹੈ। ਭਾਵੇਂ ਹੀ ਦਵਾਈਆਂ ਖ਼ੁਰਾਕ ਵਾਂਗ ਕੰਮ ਕਰਨ ਲਈ ਤਿਆਰ ਕੀਤੀਆਂ ਗਈਆਂ ਹੋਣ ਤਾਂ ਵੀ ਉਸ ਦੀ ਪ੍ਰਤੀਕਿਰਿਆ ਨੂੰ ਨਹੀਂ ਦੇਖਿਆ ਜਾ ਰਿਹਾ ਹੈ।’