ਇਕ ਨਵੇਂ ਅਧਿਐਨ ਮੁਤਾਬਕ ਕੋਵਿਡ-19 ਦੇ ਜਿਨ੍ਹਾਂ ਮਰੀਜ਼ਾਂ ਨੂੰ ਠੀਕ ਹੋਣ ਦੇ ਇਕ ਸਾਲ ਬਾਅਦ ਵੀ ਸਰੀਰਕ ਸਰਗਰਮੀਆਂ ਦੌਰਾਨ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ, ਉਨ੍ਹਾਂ ਦੇ ਦਿਲ ਨੂੰ ਵੀ ਨੁਕਸਾਨ ਪੁੱਜਾ ਹੈ।
ਕੋਵਿਡ-19 ਕਾਰਨ ਸਾਹ ਤੇ ਦਿਲ ਸਬੰਧੀ ਪਰੇਸ਼ਾਨੀਆਂ ਦੀਆਂ ਸ਼ਿਕਾਇਤਾਂ ਜ਼ਿਆਦਾ ਸਾਹਮਣੇ ਆਉਣ ਲੱਗੀਆਂ ਹਨ। ਲੰਬੇ ਸਮੇਂ ਤਕ ਮਹਾਮਾਰੀ ਕੋਵਿਡ-19 ਰਹਿਣ ਦੀ ਸੂਰਤ ’ਚ ਦਮਾ, ਸਾਹ ਲੈਣ ’ਚ ਦਿੱਕਤ ਜਿਹੇ ਲੱਛਣ ਲੰਬੇ ਸਮੇਂ ਤਕ ਰਹਿ ਸਕਦੇ ਹਨ। ਸ਼ੋਧਕਰਤਾਵਾਂ ਨੇ ਹੁਣ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਕੋਰੋਨਾ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਦਿਲ ਸਬੰਧੀ ਤਕਲੀਫ਼ ਸ਼ੁਰੂ ਹੋ ਜਾਂਦੀ ਹੈ। ਬੈਲਜੀਅਮ ਦੀ ਬਰੂਸੇਲਸ ਯੂਨੀਵਰਸਿਟੀ ਹਸਪਤਾਲ ਦੀ ਡਾ. ਮਾਰੀਆ ਲੁਜਾ ਲੁਸ਼ੀਅਨ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਧ ’ਚ ਪਾਇਆ ਗਿਆ ਕਿ ਕੋਵਿਡ-19 ਦੇ ਹਰ ਤੀਜੇ ਮਰੀਜ਼ ਨੂੰ ਦਿਲ ਸਬੰਧੀ ਰੋਗ ਹੋ ਜਾਂਦੇ ਹਨ।
ਇਸ ਸ਼ੋਧ ’ਚ ਕੋਰੋਨਾ ਦੇ 66 ਮਰੀਜ਼ਾਂ ’ਤੇ ਅਧਿਐਨ ਕੀਤਾ ਗਿਆ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਦਿਲ ਦਾ ਰੋਗ ਨਹੀਂ ਸੀ। ਇਹ ਸਾਰੇ ਮਰੀਜ਼ ਮਾਰਚ ਤੇ ਅਪ੍ਰੈਲ 2020 ਦਰਮਿਆਨ ਹਸਪਤਾਲ ’ਚ ਭਰਤੀ ਸਨ। ਹਸਪਤਾਲ ਤੋਂ ਛੁੱਟੀ ਮਿਲਣ ਦੇ ਇਕ ਸਾਲ ਬਾਅਦ ਇਨ੍ਹਾਂ ਮਰੀਜ਼ਾਂ ’ਤੇ ਚੈਸਟ ਕੰਪਿਊਟਿਡ ਟੋਮੋਗ੍ਰਾਫੀ ਸਮੇਤ ਕਈ ਪ੍ਰੀਖਣ ਕੀਤੇ ਗਏ ਤਾਂਕਿ ਫੇਫੜੇ ’ਤੇ ਕੋਵਿਡ ਦੇ ਪ੍ਰਭਾਵ ਨੂੰ ਪਰਖ਼ਿਆ ਜਾ ਸਕੇ। ਮਰੀਜ਼ਾਂ ਦੀ ਕਾਰੀਅਕ ਇਮੇਜ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਦੀ ਹਾਲਤ ਚੰਗੀ ਨਹੀਂ ਹੈ।