ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁਝਦੇ ਦੁਨੀਆ ਨੂੰ ਹੁਣ ਇਹ ਦੂਜਾ ਸਾਲ ਹੈ। ਇਸ ਵਿਚਕਾਰ ਸੰਯੁਕਤ ਰਾਸ਼ਟਰ ਨੇ ਇਕ ਵੱਡਾ ਬਿਆਨ ਦਿੱਤਾ ਹੈ, UN ਦਾ ਕਹਿਣਾ ਹੈ ਕਿ ਜੇ ਕੋਰੋਨਾ ਮਹਾਮਾਰੀ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਇਹ ਇਕ ਮੌਸਮੀ ਬਿਮਾਰੀ (Seasonal Disease) ਬਣ ਸਕਦੀ ਹੈ।
ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆਭਰ ‘ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਤਕ ਦੁਨੀਆ ‘ਚ ਕਰੀਬ 27 ਲੱਖ ਲੋਕਾਂ ਦੀ ਜਾਨ ਲੈ ਲਈ ਹੈ ਤੇ ਅਜੇ ਵੀ ਦੁਨੀਆ ਦੇ ਕੁਝ ਦੇਸ਼ਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਫਿਰ ਤੋਂ ਵਾਧਾ ਦੇਖਿਆ ਜਾ ਸਕਦਾ ਹੈ।
ਕੋਰੋਨਾ ਨੂੰ ਲੈ ਕੇ ਸੁਯੰਕਤ ਰਾਸ਼ਟਰ ਦੀ ਮੈਟਰੋਲਾਜਿਕਲ ਟੀਮ ਨੇ ਇਕ ਰਿਪੋਰਟ ਜਾਰੀ ਕੀਤੀ ਹੈ। 16 ਮੈਂਬਰੀ ਟੀਮ ਦਾ ਕਹਿਣਾ ਹੈ ਕਿ ਜੇ ਕੋਰੋਨਾ ਵਾਇਰਸ ਅਗਲੇ ਕੁਝ ਸਾਲਾ ਤਕ ਚੱਲ਼ਦਾ ਹੈ ਤਾਂ ਇਹ ਇਕ ਮੌਸਮੀ ਬਿਮਾਰੀ ਹੋ ਜਾਵੇਗੀ।
ਟੀਮ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਪਹਿਲੇ ਸਾਲ ‘ਚ ਦੇਖਿਆ ਗਿਆ ਹੈ, ਜਿਨ੍ਹਾਂ ਥਾਂਵਾਂ ‘ਤੇ ਗਰਮੀ ਜ਼ਿਆਦਾ ਹੈ ਉੱਥੇ ਕੋਰੋਨਾ ਦੇ ਮਾਮਲੇ ਵਧੇ ਹਨ, ਅਜਿਹੇ ‘ਚ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਜੇ ਗਰਮੀ ਆਉਂਦੀ ਹੈ, ਤਾਂ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਸਕਦੇ ਹਨ। ਹਾਲਾਂਕਿ ਇਹ ਵੀ ਸਿੱਧ ਨਹੀਂ ਹੋਇਆ ਹੈ ਕਿ ਕਿਸੇ ਮੌਸਮ ਦਾ ਇਸ ਮਹਾਮਾਰੀ ‘ਤੇ ਫਰਕ ਪੈਂਦਾ ਹੈ ਜਾਂ ਨਹੀਂ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ ਪਿਛਲੇ ਹਫ਼ਤੇ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ 10 ਫ਼ੀਸਦੀ ਦਾ ਵਾਧਾ ਹੋਇਆ। ਅਮਰੀਕਾ ਤੇ ਯੂਰਪ ‘ਚ ਇਨਫੈਕਸ਼ਨ ਵੱਧਣ ਨਾਲ ਇਹ ਹਾਲਾਤ ਪੈਦਾ ਹੋਏ ਹਨ। ਡਬਲਯੂਐੱਚਓ ਨੇ ਬੁੱਧਵਾਰ ਨੂੰ ਪ੍ਰਕਾਸ਼ਤ ਹਫ਼ਤਾਵਾਰੀ ਅਪਡੇਟ ‘ਚ ਕਿਹਾ, ‘ਦੁਨੀਆ ਭਰ ‘ਚ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ ਜਨਵਰੀ ਦੀ ਸ਼ੁਰੂਆਤ ‘ਚ ਪ੍ਰਤੀ ਹਫ਼ਤਾ ਲਗਪਗ 50 ਲੱਖ ਸੀ ਪਰ ਫਰਵਰੀ ਦੇ ਅੱਧ ‘ਚ ਇਸ ਦੀ ਰਫ਼ਤਾਰ ਘੱਟ ਕੇ 25 ਲੱਖ ਹੋ ਗਈ ਸੀ।’