ਲੱਖਾਂ ਪੜ ਲੈ ਕਿਤਾਬਾਂ
ਸੱਜਣਾਂ ਤੂੰ ਬੈਠ ਪੁਸਤਕਾਲੇ,
ਸਕੂਲ ਜਾ ਘਰ ਆਪਣੇ ਅੰਦਰ,,
ਕੋਈ ਮੁੱਲ ਨਹੀ ਤੇਰੀ ਸਿੱਖਿਆ
ਦਾ ਜੇ ਤੂੰ ਪਾਇਆ ਨਾ ਕਿਸੇ ਦੇ
ਆਤਮਸਮਾਨ ਦਾ ਮੁੱਲ।
ਜੇ ਤੂੰ ਚਾਹੁੰਣਾ ਪਵੇ ਕਦਰ
ਤੇਰੀ ਤੇ ਤੇਰੇ ਰੁਤਬੇ ਦੀ ਤਾਂ
ਤੂੰ ਪਹਿਲਾਂ ਸਿੱਖਾ ਖੁਦ ਨੂੰ
ਸਹੀ ਗਲਤ ਦਾ ਇਲਮ।
ਉਮਰਾਂ ਵੱਡੀਆਂ ਹੋਣ ਨਾਲ ਨਹੀ
ਕੋਈ ਉਸਤਾਦ ਬਣ ਜਾਂਦਾ
ਗੁਰੀ ਖੁਦ ਵਿੱਚ ਪੈਦਾ ਕਰਨਾ
ਸਬਰ,ਸਿਦਕ,ਲਿਅਕਤ ਅਤੇ ਹਲੀਮੀ ਵਾਲਾ ਗੁਣ।।
ਗੁਰੀ ਰਾਮੇਆਣਾ