ਭਾਰਤ-ਚੀਨ ਵਿਚਾਲੇ ਤਣਾਅ ਦਰਮਿਆਨ ਪਾਕਿਸਤਾਨ ਨੇ ਹੁਣ ਸਕਾਰਦੂ ਏਅਰਬੇਸ ‘ਤੇ ਜੇਐਫ-17 ਫਾਇਟਰ ਜੈੱਟ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਐਲਓਸੀ ਕੋਲ ਆਪਣੇ ਚਾਰ ਏਅਰਬੇਸ ‘ਤੇ ਵੀ ਅਲਰਟ ਜਾਰੀ ਕਰ ਦਿੱਤਾ ਹੈ।
ਪਹਿਲਾਂ ਤੋਂ ਹੀ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਹੁਣ ਪਾਕਿਸਤਾਨ ਦੇ ਇਸ ਕਦਮ ਨਾਲ ਭਾਰਤ ਦੀ ਚਿੰਤਾ ਵਧਣੀ ਲਾਜ਼ਮੀ ਹੈ। ਪਾਕਿਸਤਾਨ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ। ਜਿਸ ‘ਚ ਪਾਕਿਸਤਾਨ ਏਅਰ ਚੀਫ ਮਜਾਹਿਦ ਅਨਵਰ ਖਾਨ ਉਸ ਏਅਰਬੇਸ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਜਿੱਥੇ ਪਾਕਿਸਤਾਨ ਨੇ ਫਾਇਟਰ ਜੈੱਟ ਤੇ ਏਅਰਫੋਰਸ ਕਰਮਚਾਰੀ ਤਾਇਨਾਤ ਕੀਤੇ ਹਨ।
ਪਾਕਿਸਤਾਨ ਇਸ ਇਲਾਕੇ ‘ਚ ਲਗਾਤਾਰ ਅਭਿਆਸ ਕਰ ਰਿਹਾ ਹੈ। ਲੱਦਾਖ ਦੇ ਕੋਲ ਇਸ ਏਅਰਬੇਸ ਦਾ ਇਸਤੇਮਾਲ ਪਾਕਿਸਤਾਨ ਹੀ ਨਹੀਂ ਚੀਨੀ ਏਅਰਫੋਰਸ ਵੀ ਕਰਦੀ ਹੈ। ਅਜਿਹੇ ‘ਚ ਜੇਕਰ ਹੁਣ ਚੀਨੀ ਫੌਜ ਇਸ ਏਅਰਬੇਸ ਦਾ ਇਸਤੇਮਾਲ ਕਰਦੀ ਹੈ ਤਾਂ ਭਾਰਤ ਦੀ ਚਿੰਤਾ ਵਧ ਸਕਦੀ ਹੈ।
ਇੱਧਰ ਭਾਰਤੀ ਖੁਫੀਆਂ ਏਜੰਸੀਆਂ ਨੇ ਵੀ ਹਰ ਸਥਿਤੀ ‘ਤੇ ਨਜ਼ਰ ਰੱਖੀ ਹੋਈ ਹੈ ਤੇ ਭਾਰਤ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ।