55.36 F
New York, US
April 23, 2025
PreetNama
ਸਮਾਜ/Social

ਲੱਦਾਖ ‘ਚ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ, ਭਾਰਤੀ ਤੇ ਚੀਨੀ ਫੌਜਾਂ ਆਹਮੋ-ਸਾਹਮਣੇ

ਲੱਦਾਖ ‘ਚ ਹੁਣ ਫਿੰਗਰ-4 ‘ਤੇ ਭਾਰਤ ਦਾ ਕੰਟਰੋਲ ਹੋ ਗਿਆ ਹੈ। ਹੁਣ ਭਾਰਤੀ ਫੌਜ, ਚੀਨੀ ਫੌਜ ਦੇ ਇਕਦਮ ਆਹਮਣੇ-ਸਾਹਮਣੇ ਹੈ। ਫਿੰਗਰ-4 ‘ਤੇ ਚੀਨੀ ਫੌਜੀਆਂ ਨੇ ਪਹਿਲਾਂ ਤੋਂ ਹੀ ਕਬਜ਼ਾ ਕੀਤਾ ਹੋਇਆ ਸੀ। ਹੁਣ ਭਾਰਤੀ ਫੌਜ ਵੀ ਇੱਥੇ ਪਹੁੰਚ ਗਈ ਹੈ।

ਅੱਜ ਮਾਸਕੋ ‘ਚ ਚੀਨੀ ਵਿਦੇਸ਼ ਮੰਤਰੀ ਨੂੰ ਮਿਲਣਗੇ ਜੈਸ਼ੰਕਰ:

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਸ਼ਾਮਲ ਹੋਣ ਲਈ ਰੂਸ ਦੇ ਚਾਰ ਦਿਨਾਂ ਦੇ ਦੌਰੇ ‘ਤੇ ਹਨ। ਉਨ੍ਹਾਂ ਦੇ ਦੌਰੇ ਦਾ ਅੱਜ ਤੀਜਾ ਦਿਨ ਹੈ। ਜਿੱਥੇ ਅੱਜ ਉਹ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਸ਼ਾਮਲ ਹੋਣਗੇ। ਜੈਸ਼ੰਕਰ ਚੀਨ ਦੇ ਨਾਲ ਐਲਏਸੀ ‘ਤੇ ਜਾਰੀ ਤਣਾਅ ਦੇ ਵਿਚ ਅੱਜ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨਗੇ।

ਐਸਸੀਓ ਦੀ ਬੈਠਕ ਦੌਰਾਨ ਰੂਸ ਭਾਰਤ-ਚੀਨ RIC ਦੇ ਵਿਦੇਸ਼ ਮੰਤਰੀਆਂ ਦੀ ਅੱਜ ਦੁਪਹਿਰ ਲੰਚ ‘ਤੇ ਮੁਲਾਕਾਤ ਵੀ ਹੋਣੀ ਹੈ। ਇਸ ਦੌਰਾਨ ਭਾਰਤ-ਚੀਨ ਦੀ ਦੋ-ਪੱਖੀ ਮੁਲਾਕਾਤ ਵੀ ਹੋਣੀ ਹੈ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਬੁੱਧਵਾਰ ਕਿਰਗਿਸਤਾਨ ਅਤੇ ਤਜ਼ਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੋ ਪੱਖੀ ਬੈਠਕ ਕੀਤੀ। ਜੈਸ਼ੰਕਰ ਨੇ ਬੁੱਧਵਾਰ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਤੋਂ ਵੀ ਦੋਪੱਖੀ ਮੁਲਾਕਾਤ ਕੀਤੀ ਸੀ।

Related posts

ਨਾਗ ਨਸ਼ੇ ਦਾ

Pritpal Kaur

ਤਾਲਿਬਾਨ ਨੇ ਅਫ਼ਗਾਨ ਸਰਕਾਰ ‘ਚ ਦੋ ਦਰਜਨ ਤੋਂ ਜ਼ਿਆਦਾ ਉੱਚ ਅਧਿਕਾਰੀਆਂ ਨੂੰ ਕੀਤਾ ਸ਼ਾਮਲ

On Punjab

ਥਾਈਲੈਂਡ: ਜ਼ਬਰਦਸਤ ਭੂਚਾਲ ਨੇ ਰਾਜਧਾਨੀ ਬੈਂਕਾਕ ਨੂੰ ਹਿਲਾਇਆ, ਦੋ ਦੀ ਮੌਤ

On Punjab