ਫਿਸ਼ ਆਇਲ ਇਕ ਅਜਿਹਾ ਸਪਲੀਮੈਂਟ ਹੈ ਜੋ ਵਧਦੀ ਉਮਰ ਦੇ ਨਾਲ ਸਾਡੀ ਸਿਹਤ ਨੂੰ ਠੀਕ ਰੱਖ ਸਕਦਾ ਹੈ। ਵਧਦੀ ਉਮਰ ਦੇ ਨਾਲ ਹੱਡੀਆਂ ਦੇ ਨਾਲ-ਨਾਲ ਦਿਮਾਗ ‘ਤੇ ਵੀ ਇਸ ਦਾ ਅਸਰ ਹੁੰਦਾ ਹੈ ਜੇ ਸਮੇਂ ‘ਤੇ ਇਸ ਵਲ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦੂਸਰੀ ਬਿਮਾਰੀਆਂ ਨੂੰ ਵੀ ਪੈਦਾ ਕਰ ਸਕਦਾ ਹੈ। ਇਸ ਲਈ ਵਧਦੀ ਉਮਰ ‘ਚ ਖਾਣੇ ਤੋਂ ਇਲਾਵਾ ਕਈ ਤਰ੍ਹਾਂ ਦੇ ਸਪਲੀਮੈਂਟ ਦੀ ਵੀ ਜ਼ਰੂਰਤ ਪੈਂਦੀ ਹੈ ਜਿਸ ‘ਚ ਇਕ ਹੈ ਫਿਸ਼ ਆਇਲ। ਆਓ ਜਾਣਦੇ ਹਾਂ ਇਸ ਦੇ ਫਾਇਦੇ-
– ਹੱਡੀਆਂ ਨੂੰ ਬਣਾਉਂਦਾ ਹੈ ਤਾਕਤਵਰ
ਵਧਦੀ ਉਮਰ ‘ਚ ਹੱਡੀਆਂ ਦੇ ਟੁੱਟਣ ਦਾ ਵੀ ਖਤਰਾ ਰਹਿੰਦਾ ਹੈ ਕਿਉਂਕਿ ਇਹ ਉਮਰ ਵਧਣ ਨਾਲ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੀ ਪਰੇਸ਼ਾਨੀ ਔਰਤਾਂ ‘ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਇਸ ਲਈ ਫਿਸ਼ ਆਇਲ ਇਸ ‘ਚ ਕਾਫੀ ਮਦਦਗਾਰ ਸਿੱਧ ਹੋ ਸਕਦਾ ਹੈ।
– ਦਿਮਾਗ ਹੋ ਸਕਦਾ ਹੈ ਸਿਹਤਮੰਦ
ਵਧਦੀ ਉਮਰ ਦਾ ਅਸਰ ਦਿਮਾਗ ‘ਤੇ ਨਾ ਪਵੇ ਇਸ ਲਈ ਅੱਜ ਤੋਂ ਹੀ ਫਿਸ਼ ਆਇਲ ਲੈਣਾ ਸ਼ੁਰੂ ਕਰ ਦਿਓ। ਕਿਉਂਕਿ ਫਿਸ਼ ਆਇਲ਼ ‘ਚ ਓਮੇਗਾ-3 ਫੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਦਿਮਾਗ ਨੂੰ ਐਕਟਿਵ ਤੇ ਸਿਹਤਮੰਦ ਰੱਖਦਾ ਹੈ।
ਇਮਿਊਨਟੀ ਵਧਾਉਣ ‘ਚ ਮਦਦਗਾਰ
ਜੇਕਰ ਤੁਹਾਡਾ ਇਮਿਊਨਟੀ ਸਿਸਟਮ ਸਟ੍ਰਾਗ ਹੈ ਤਾਂ ਤੁਸੀਂ ਕਿਸੇ ਵੀ ਬਿਮਾਰੀ ਦਾ ਸਾਹਮਣਾ ਕਰ ਸਕਦੇ ਹੋ। ਕੋਵਿਡ ਤੋਂ ਬਾਅਦ ਲੋਕ ਇਮਿਊਨਟੀ ਨੂੰ ਲੈਕੇ ਲੋਕ ਚਿੰਤਿਤ ਰਹਿੰਦੇ ਹਨ। ਫਿਸ਼ ਆਇਲ ਤੁਹਾਡੀ ਇਸ ਮੁਸ਼ਕਲ ਨੂੰ ਹੱਲ ਕਰ ਸਕਦਾ ਹੈ।
-ਚਮਡ਼ੀ ਨੂੰ ਰੱਖਦਾ ਹੈ ਹੈਲਦੀਚਮਡ਼ੀ ਨੂੰ ਹੈਲਦੀ ਬਣਾਏ ਰੱਖਣ ਲਈ ਉਸ ਦੀ ਬਹੁਤ ਜ਼ਿਆਦਾ ਕੇਅਰ ਕਰਨ ਦੀ ਲੋਡ਼ ਹੁੰਦੀ ਹੈ। ਜਿਸ ਲਈ ਵਧੀਆ ਖਾਣ-ਪੀਣ ਅਹਿਮ ਰੋਲ ਅਦਾ ਕਰਦਾ ਹੈ। ਹਰੀਆਂ ਸਬਜ਼ੀਆਂ, ਫ਼ਲ, ਦੁੱਧ ਤੇ ਆਂਡਿਆਂ ਦਾ ਰੋਜ਼ਾਨਾ ਸੇਵਨ ਕਰਨ ਦੇ ਨਾਲ-ਨਾਲ ਫਿਸ਼ ਆਇਲ ਵੀ ਇਸ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਚਮਡ਼ੀ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲੇਗੀ।