ਨਵੀਂ ਦਿੱਲੀ: ਕੋਰੋਨਾ ਸੰਕਟ ਕਾਲ ਦੌਰਾਨ ਕਈ ਕੰਪਨੀਆਂ ਘਰੋਂ ਕੰਮ ਯਾਨੀ ‘ਵਰਕ ਫਰੌਮ ਹੋਮ’ ਦੀ ਸੁਵਿਧਾ ਦੇ ਰਹੀਆਂ ਹਨ। ਸਮਾਰਟਫੋਨ, ਲੈਪਟੌਪ ਤੇ ਬਾਕੀ ਟੈਕਨਾਲੋਜੀ ਨੂੰ ਵਰਕ ਫਰੌਮ ਹੋਮ ‘ਚ ਇਸਤੇਮਾਲ ਕਰਨ ਨਾਲ ਤੁਹਾਡੇ ਕੰਮ ਕਰਨ ਦੇ ਘੰਟੇ ਵਧ ਜਾਂਦੇ ਹਨ।
ਏਨਾ ਹੀ ਨਹੀਂ ਨਾਲ ਹੀ ਸਟ੍ਰੈੱਸ, ਸੌਣ ‘ਚ ਮੁਸ਼ਕਿਲਾਂ ਵੀ ਵਧ ਜਾਂਦੀਆਂ ਹਨ। ਇਕ ਖੋਜ ਵਿਚ ਇਹ ਖੁਲਾਸਾ ਹੋਇਆ ਹੈ।
ਕੀ ਕਹਿੰਦੇ ਹਨ ਮਾਹਿਰ?
ਮਾਹਿਰਾਂ ਮੁਤਾਬਕ ਮੌਡਰਨ ਕਮਿਊਨੀਕੇਸ਼ਨ ਟੈਕਨਾਲੋਜੀ ਵਰਕ ਲਾਈਫ ਮੈਨੇਜ ਕਰਨ ਲਈ ਬਹੁਤ ਚੰਗੀ ਹੈ। ਪਰ ਘਰ ਕੰਮ ਕਰਨ ‘ਤੇ ਇਸ ਦਾ ਉਲਟਾ ਅਸਰ ਪੈਂਦਾ ਹੈ। ਖੋਜ ਵਿਚ ਪਾਇਆ ਗਿਆ ਕਿ ਵੱਖ-ਵੱਖ ਤਰ੍ਹਾਂ ਦੇ ਕਰਮਚਾਰੀ ਦਫ਼ਤਰ ਤੋਂ ਬਾਹਰ ਆਫੀਸ਼ੀਅਲ ਕੰਮ ਕਰਨ ਲਈ ਕਈ ਤਰੀਕੇ ਵਰਤਦੇ ਹਨ।
ਖੋਜ ਦੇ ਨਤੀਜੇ:
ਰਿਪੋਰਟ ‘ਚ ਸਾਹਮਣੇ ਆਇਆ ਕਿ ਜੋ ਲੋਕ ਘਰੋਂ ਕੰਮ ਕਰਦੇ ਹਨ ਉਹ ਨਾ ਸਿਰਫ਼ ਜ਼ਿਆਦਾ ਘੰਟੇ ਕੰਮ ਕਰਦੇ ਸਗੋਂ ਬੇਹੱਦ ਤਣਾਅ ‘ਚ ਕੰਮ ਕਰਦੇ ਹਨ। ਏਨਾ ਹੀ ਨਹੀਂ ਕੰਮ ਦੇ ਘੰਟੇ ਤੈਅ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਦੀ ਨੀਂਦ ਵੀ ਡਿਸਟਰਬ ਹੋਣ ਲੱਗਦੀ ਹੈ।
ਸਿਹਤ ‘ਤੇ ਪੈਂਦਾ ਮਾੜਾ ਪ੍ਰਭਾਵ;
ਖੋਜ ਵਿਚ ਪਾਇਆ ਗਿਆ ਕਿ ਲੋਕ ਘਰ ‘ਚ ਕੰਮ ਕਰਦੇ ਹਨ ਤਾਂ ਲੰਬਾ ਸਮਾਂ ਕੰਮ ਕਰਦੇ ਹਨ ਜਦਕਿ ਦਫ਼ਤਰ ‘ਚ ਅਜਿਹਾ ਨਹੀਂ ਹੈ। ਅਜਿਹੇ ‘ਚ ਸਿਹਤ ‘ਤੇ ਨਾਕਾਰਾਤਮਕ ਪ੍ਰਭਾਵ ਪੈਂਦਾ ਹੈ।