ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਸਾਲਾਮੀ ਬੱਲੇਬਾਜ਼ ਸ਼ਿਖਰ ਧਵਨ ਫੱਟੜ ਹੋਣ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਸ਼ਿਖਰ ਧਵਨ ਦੀ ਥਾਂ ਟੀਮ ‘ਚ ਰਿਸ਼ਭ ਪੰਤ ਨੂੰ ਸ਼ਾਮਲ ਕੀਤਾ ਗਿਆ ਹੈ।
ਸ਼ਿਖਰ ਧਵਨ ਨੂੰ ਆਸਟ੍ਰੇਲੀਆ ਖਿਲਾਫ ਮੈਚ ‘ਚ ਅੰਗੂਠੇ ‘ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਧਵਨ ਨੂੰ ਸ਼ੁਰੂਆਤ ‘ਚ ਪਹਿਲਾਂ 10 ਦਿਨ ਦਾ ਆਰਾਮ ਦਿੱਤਾ ਗਿਆ ਸੀ, ਪਰ ਬਾਅਦ ‘ਚ ਉਨ੍ਹਾਂ ਦੀ ਸੱਟ ਠੀਕ ਨਾ ਹੋਣ ਕਾਰਨ ਦੇਸ਼ ਵਾਪਸ ਆਉਣਾ ਪਵੇਗਾ।ਸ਼ਿਖਰ ਦੀ ਥਾਂ ਰਿਸ਼ਭ ਪੰਤ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਹੁਣ ਤਕ ਸਿਰਫ ਪੰਜ ਵਨਡੇ ਮੈਚ ਖੇਡੇ ਹਨ ਜਿਨ੍ਹਾਂ ‘ਚ 93 ਦੌੜਾਂ ਬਣਾਈਆਂ ਹਨ। ਪੰਤ ਨੇ ਆਈਪੀਐਲ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 54 ਮੈਚਾਂ ‘ਚ ਉਸ ਨੇ 1736 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਤੇ 11 ਅਰਧ ਸੈਂਕੜੇ ਵੀ ਜੜੇ। ਉਸ ਦੀ ਬੱਲੇਬਾਜ਼ੀ ਔਸਤ 36.17 ਤੇ ਸਟ੍ਰਾਈਕ ਰਨਰੇਟ 162.7 ਦਾ ਰਿਹਾ ਹੈ।