33.49 F
New York, US
February 6, 2025
PreetNama
ਸਿਹਤ/Health

ਵਰਲਡ ਰਿਕਾਰਡ: 100 ਹੈਕਟੇਅਰ ਜ਼ਮੀਨ ‘ਤੇ ਲੱਗੇਗਾ 251 ਮੀਟਰ ਉੱਚਾ ਭਗਵਾਨ ਰਾਮ ਦਾ ਬੁੱਤ

ਲਖਨਊਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੋਧਿਆ ‘ਚ ਭਗਵਾਨ ਰਾਮ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਲਾਉਣ ਦਾ ਫੈਸਲਾ ਕੀਤਾ ਹੈ। ਬੁੱਤ ਦੀ ਉੱਚਾਈ251 ਮੀਟਰ ਹੋਵੇਗੀ। ਅਯੋਧਿਆ ‘ਚ ਸਰਯੂ ਦੇ ਕੰਢੇ 100 ਹੈਕਟੇਅਰ ਜ਼ਮੀਨ ‘ਤੇ ਬੁੱਤ ਦੀ ਸਥਾਪਨਾ ਕੀਤੀ ਜਾਵੇਗੀ। ਇਸ ਬਾਰੇ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ‘ਚ ਉੱਚ ਪੱਧਰੀ ਕਮੇਟੀ ਦੀ ਬੈਠਕ ਹੋਈ।
ਇਸ ਬੈਠਕ ‘ਚ ਡਿਪਟੀ ਸੀਐਮ ਡਾਦਿਨੇਸ਼ ਸ਼ਰਮਾ ਤੇ ਡਿਪਟੀ ਸੀਐਮ ਕੇਸ਼ਵ ਮੋਰੀਆ ਸਣੇ ਕੈਬਿਨਟ ਮੰਤਰੀਆਂ ਨੇ ਪ੍ਰਸਤਾਵ ‘ਤੇ ਫੈਸਲਾ ਕੀਤਾ। ਯੋਗੀ ਨੇ ਕਿਹਾ ਕਿ ਸ੍ਰੀ ਰਾਮ ਦੀ ਮੂਰਤੀ ਸਥਾਪਤ ਕਰਨ ਲਈ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾਵੇ। ਇਸ ਦੇ ਵਿਕਾਸ ਲਈ ਪੂਰੀ ਯੋਜਨਾ ਤਿਆਰ ਹੋਣੀ ਚਾਹੀਦੀ ਹੈ। ਇਸ ‘ਚ ਸ੍ਰੀ ਰਾਮ ‘ਤੇ ਆਧਾਰਤ ਡਿਜੀਟਲ ਮਿਊਜ਼ੀਅਮਇੰਟਰਪ੍ਰਿਟੇਸ਼ਨ ਸੈਂਟਰਲਾਈਬ੍ਰੇਰੀਪਾਰਕਿੰਗਫੂਡ ਪਲਾਜਾਲੈਂਡਸਕੇਪਿੰਗ ਦੇ ਨਾਲ ਸੈਲਾਨੀਆਂ ਨੂੰ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਬੈਠਕ ‘ਚ ਤੈਅ ਕੀਤਾ ਗਿਆ ਕਿ ਮੁੱਖ ਮੰਤਰੀ ਦੀ ਨੁਮਾਇੰਦਗੀ ‘ਚ ਇੱਕ ਟਰੱਸਟ ਦਾ ਨਿਰਮਾਣ ਵੀ ਕੀਤਾ ਜਾਵੇਗਾ। ਸੂਬੇ ‘ਚ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਤਕਨੀਕੀ ਮਦਦ ਤੇ ਸੁਝਾਵਾਂ ਲਈ ਗੁਜਰਾਤ ਸਰਕਾਰ ਨਾਲ ਐਮਓਯੂ ਕਰੇਗੀ। ਇਸ ਤੋਂ ਪਹਿਲਾਂ ਸਾਈਟ ਦਾ ਜ਼ਿਓਲੋਜੀਕਲਹਾਈਡ੍ਰੋਲੋਜੀਕਲ ਸਰਵੇ ਕਰਵਾਇਆ ਜਾਵੇਗਾ।
ਅਜੇ ਤਕ ਚੀਨ ‘ਚ ਗੌਤਮ ਬੁੱਧ ਦਾ ਬੁੱਤ ਸਭ ਤੋਂ ਉੱਚਾ ਹੈ ਜਿਸ ਦੀ ਉਚਾਈ 208 ਮੀਟਰ ਹੈ। ਗੁਜਰਾਤ ‘ਚ ਲੱਗੀ ਵੱਲਭ ਭਾਈ ਪਟੇਲ ਦਾ ਬੁੱਟ ਵੀ 185 ਮੀਟਰ ਲੰਬਾ ਹੈ। ਹੁਣ 251 ਮੀਟਰ ਲੰਬਾ ਸ੍ਰੀ ਰਾਮ ਦਾ ਬੁੱਤ ਸਥਾਪਤ ਕਰਨ ਤੋਂ ਬਾਅਦ ਇਹ ਦੇਸ਼ ਦੀ ਸਭ ਤੋਂ ਉੱਚੀ ਮੂਰਤ ਬਣ ਜਾਵੇਗੀ।

Related posts

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲੁਆਈ ਲਈ ਪਲੈਨਿੰਗ ਦਾ ਐਲਾਨ, ਪੰਜਾਬ ਨੂੰ 4 ਜ਼ੋਨਾਂ ‘ਚ ਵੰਡਿਆ, ਜਾਣੋ ਕਦੋਂ ਆਏਗੀ ਤੁਹਾਡੀ ਵਾਰੀ

On Punjab

Pathan Advance Booking : ‘ਪਠਾਣ’ ਲਈ ਘੱਟ ਨਹੀਂ ਹੋ ਰਿਹਾ ਸ਼ਾਹਰੁਖ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼, ਬੁੱਕ ਕਰ ਲਿਆ ਸਾਰਾ ਥੀਏਟਰ

On Punjab

ਜਿੰਨੀ ਵੱਡੀ ਹੋਵੇਗੀ ਤਸਵੀਰ, ਓਨੀ ਬਿਹਤਰ ਰਹੇਗੀ ਯਾਦਾਸ਼ਤ, ਅਧਿਐਨ ’ਚ ਹੋਇਆ ਖ਼ੁਲਾਸਾ

On Punjab