13.17 F
New York, US
January 22, 2025
PreetNama
ਫਿਲਮ-ਸੰਸਾਰ/Filmy

ਵਾਇਰਲ ਹੋਈਆਂ ਕਪਿਲ ਸ਼ਰਮਾ ਦੀ ਬੇਟੀ ਦੀਆਂ ਕਿਊਟ ਤਸਵੀਰਾਂ

Kapil daughter pic viral : ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਪਿਤਾ ਬਣਨ ਤੋਂ ਬਾਅਦ ਕਈ ਸਿਤਾਰੇ ਉਨ੍ਹਾਂ ਦੀ ਬੇਟੀ ਅਨਾਇਰਾ ਨੂੰ ਮਿਲਣ ਜਾ ਚੁੱਕੇ ਹਨ। ਕਪਿਲ ਸ਼ਰਮਾ ਦੀ ਇਸ ਛੋਟੀ ਏਜਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ। ਹੁਣ ਕੁੱਝ ਤਾਜ਼ਾ ਤਸਵੀਰਾਂ ਵਿੱਚ ਕਪਿਲ ਦੀ ਬੇਟੀ ਅਨਾਇਰਾ ਰਿਆ ਤਿਵਾਰੀ ਦੀ ਗੋਦ ਵਿੱਚ ਨਜ਼ਰ ਆ ਰਹੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਰਿਆ ਕਪਿਲ ਨੂੰ ਭਰਾ ਮੰਨਦੀ ਹੈ ਅਤੇ ਉਹ ਕਈ ਵਾਰ ਕਪਿਲ ਸ਼ਰਮਾ ਦੇ ਨਾਲ ਤਸਵੀਰਾਂ ਵਿੱਚ ਨਜ਼ਰ ਆ ਚੁੱਕੀ ਹੈ। ਤਸਵੀਰਾਂ ਵਿੱਚ ਕਪਿਲ ਦੀ ਬੇਟੀ ਅਨਾਇਰਾ ਚੈੱਕ ਸ਼ਰਟ ਅਤੇ ਪੀਚ ਕਲਰ ਦੀ ਲੈਗਿੰਗ ਦੇ ਨਾਲ ਖੂਬਸੂਰਤ ਸਾਕਸ ਪਾਏ ਨਜ਼ਰ ਆ ਰਹੀ ਹੈ। ਅਨਾਇਰਾ ਨੇ ਸਿਰ ਉੱਤੇ ਜੋ ਹੇਅਰ ਬੈਂਡ ਪਾਇਆ ਹੋਇਆ ਹੈ ਉਹ ਕਾਫ਼ੀ ਪਿਆਰਾ ਲੱਗ ਰਿਹਾ ਹੈ।

ਰਿਚਾ ਸ਼ਰਮਾ ਨੇ ਵੀ ਕਪਿਲ ਦੀ ਬੇਟੀ ਦੇ ਨਾਲ ਤਸਵੀਰਾਂ ਸ਼ੇਅਰ ਕੀਤੀ ਸੀ, ਜਿਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ – ਆਖਿਰ ਆਪਣੀ ਲਿਟਿਲ ਏਜਲ ਅਨਾਇਰਾ ਨੂੰ ਮਿਲੀ। ਲਿਟਿਲ ਪਾ ਨੂੰ ਬਹੁਤ ਸਾਰੀਆਂ ਦੁਆਵਾਂ। ਭਰਾ ਅਤੇ ਭਰਜਾਈ ਨੂੰ ਇੱਕ ਵਾਰ ਫਿਰ ਤੋਂ ਬਹੁਤ ਸਾਰੀ ਮੁਬਾਰਕਬਾਦ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਅਨਾਇਰਾ ਨੂੰ ਜਨਮ ਦਿੱਤਾ ਸੀ।

ਜਦੋਂ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ ਦੇ ਸੈੱਟ ਉੱਤੇ ਦੀਪਿਕਾ ਪਾਦੁਕੋਣ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੀ ਸੀ ਤਾਂ ਕਪਿਲ ਨੇ ਦੀਪਿਕਾ ਦੀ ਟਾਂਗ ਖਿੱਚਦੇ ਹੋਏ ਕਿਹਾ ਕਿ ਭਾਵੇ ਅਸੀਂ ਤੁਹਾਡੇ ਤੋਂ ਬਾਅਦ ਵਿਆਹ ਕੀਤਾ ਪਰ ਗੁਡ ਨਿਊਜ ਪਹਿਲਾਂ ਅਸੀ ਹੀ ਦਿੱਤੀ ਹੈ। ਕਪਿਲ ਦੀ ਇਸ ਗੱਲ ਉੱਤੇ ਦੀਪਿਕਾ ਸ਼ਰਮਾ ਗਈ ਅਤੇ ਜ਼ੋਰ ਨਾਲ ਹੱਸ ਪਈ। ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ

Related posts

ਕੁੰਡਲੀ ਭਾਗਿਆ’ ਦੀ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤੀ ਮੰਗਣੀ, ਤਸਵੀਰਾਂ ਵਾਇਰਲAug 18, 2019 5:19 Pm

On Punjab

Bigg Boss : ਬਿੱਗ ਬੌਸ 13 ਤੋਂ ਬਾਅਦ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਹਿਮਾਂਸ਼ੀ ਖੁਰਾਨਾ, ਦੱਸਿਆ ਸ਼ੋਅ ‘ਚ ਕਿਵੇਂ ਦਾ ਹੁੰਦਾ ਸੀ ਵਿਹਾਰ

On Punjab

Khatron Ke Khiladi 12: ਸਟੰਟ ਦੌਰਾਨ ਪ੍ਰਤੀਕ ਸਹਿਜਪਾਲ ਨਾਲ ਵੱਡਾ ਹਾਦਸਾ, ਹੈਲੀਕਾਪਟਰ ‘ਚ ਲੱਗੀ ਅੱਗ, ਦੇਖਦੇ ਰਹਿ ਗਏ ਰੋਹਿਤ ਸ਼ੈੱਟੀ

On Punjab