PreetNama
ਖਾਸ-ਖਬਰਾਂ/Important News

ਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ ‘ਚ ਦੋ ਜ਼ਖ਼ਮੀ

ਵਾਸ਼ਿੰਗਟਨ: ਅਮਰੀਕਾ ‘ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ ‘ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ ‘ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਇਸ ਘਟਨਾ ‘ਚ ਪੀੜਤਾਂ ਵਿੱਚੋਂ ਇੱਕ ਗੰਭੀਰ ਜ਼ਖ਼ਮੀ ਹੈ।

ਪੁਲਿਸ ਵਿਭਾਗ ਦੇ ਬੁਲਾਰੇ ਏਲਿਸਾ ਮੇਜ਼ਲ ਨੇ ਕਿਹਾ,”ਮੰਗਲਵਾਰ ਦੁਪਹਿਰ 1.30 ਵਜੇ ਦੇ ਨੇੜੇ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਸ਼ੱਕੀ ਗੱਡੀ ‘ਚ ਫਰਾਰ ਹੋਣ ‘ਚ ਕਾਮਯਾਬ ਰਿਹਾ।
ਦੋਵੇਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮੌਕੇ ‘ਤੇ ਕਈ ਗਵਾਹਾਂ ਨੂੰ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਟੈਨੇਸੀ ਹਾਈਵੇਅ ਪੈਟਰੋਲ ‘ਚ ਵੀ ਜਾਂਚ ‘ਚ ਮਦਦ ਕਰਨ ਲਈ ਫੋਨ ਕੀਤਾ।

Related posts

ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ਪ੍ਰਭਾਵਿਤ

On Punjab

ਅਮਰੀਕਾ ‘ਚ ਸਥਾਈ ਨਿਵਾਸ ਅਤੇ ਗ੍ਰੀਨ ਕਾਰਡ ‘ਚ ਵੀ ਰਾਹਤ

On Punjab

ਭਾਰਤੀ ਜਲ ਸੈਨਾ ਨੇ 2,500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ

On Punjab