22.64 F
New York, US
January 15, 2025
PreetNama
ਸਿਹਤ/Health

ਵਾਲ਼ ਝੜਨ ਤੇ ਸਿਕਰੀ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਬਣਾਓ ਇਹ 5 ਅਸਰਦਾਰ ਹੇਅਰ ਮਾਸਕ

ਸ਼ਾਇਦ ਹੀ ਤੁਸੀਂ ਇਸ ਗੱਲ ਤੋਂ ਅਣਜਾਣ ਹੋਵੋਗੇ ਕਿ ਦਹੀਂ ਤੁਹਾਡੀ ਸਿਹਤ ਦੇ ਨਾਲ-ਨਾਲ ਤੁਹਾਡੀ ਚਮੜੀ ਤੇ ਵਾਲ਼ਾਂ ਲਈ ਕਿੰਨਾ ਫਾਇਦੇਮੰਦ ਹੈ। ਜੀ ਹਾਂ ਦਹੀਂ ਦਾ ਇਸਤੇਮਾਲ ਸਿਰਫ਼ ਖਾਣੇ ਤਕ ਸੀਮਤ ਨਾ ਹੋ ਕੇ ਬਿਊਟੀ ਪ੍ਰੋਡਕਟਸ ‘ਚ ਵੀ ਹੋ ਰਿਹਾ ਹੈ। ਇਸ ਨਾਲ ਤੁਹਾਡੀ ਚਮੜੀ ਤੇ ਵਾਲ਼ਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਇਲਾਜ ਕਰ ਕੇ ਦੂਰ ਕੀਤਾ ਜਾ ਸਕਦਾ ਹੈ। ਅੱਜਕਲ੍ਹ ਲਾਈਫਸਟਾਈਲ ਤੇ ਖਾਣ-ਪੀਣ ‘ਚ ਆਏ ਬਦਲਾਅ ਕਾਰਨ ਹਰ ਦੂਸਰਾ ਵਿਅਕਤੀ ਵਾਲ਼ਾਂ ਦੇ ਝੜਨ ਜਾਂ ਘਟ ਉਮਰ ‘ਚ ਹੀ ਵਾਲ਼ ਚਿੱਟੇ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਅਜਿਹੇ ਵਿਚ ਵਾਲ਼ਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਕਈ ਤਰ੍ਹਾਂ ਦੇ ਇਲਾਜ ਤੇ ਨੁਸਖੇ ਅਪਣਾਉਂਦੇ ਹੋ ਪਰ ਅੱਜ ਅਸੀਂ ਤੁਹਾਨੂੰ ਵਾਲ਼ਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਨਹੀਂ ਬਲਕਿ ਪੂਰੇ ਤਰੀਕੇ ਦੱਸ ਰਹੇ ਹਨ। ਯਾਨੀ ਕਿ ਅੱਜ ਅਸੀਂ ਤੁਹਾਨੂੰ ਦਹੀਂ ਨਾਲ ਬਣੇ 5 ਹੇਅਰ ਪੈਕ ਜਾਂ ਹੇਅਰ ਮਾਸਕ ਬਾਰੇ ਦੱਸ ਰਹੇ ਹਾਂ, ਜੋ ਕਿ ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ‘ਚ ਮਦਦ ਕਰਨਗੇ।
ਦਹੀਂ ਨਾਲ ਬਣੇ ਇਹ ਅਜਿਹੇ ਹੇਅਰ ਪੈਕ ਹਨ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹਨ। ਦਹੀਂ ਦੇ ਹੇਅਰ ਪੈਕ ਨਾਲ ਵਾਲ਼ਾਂ ਦਾ ਝੜਨਾ ਤਾਂ ਬੰਦ ਹੁੰਦਾ ਹੀ ਹੈ, ਨਾਲ ਹੀ ਚਿੱਟੇ ਵਾਲ਼ਾਂ ਦੀ ਸਮੱਸਿਆ ਵੀ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਡਿੱਗਦੇ ਵਾਲ਼ਾਂ ਨੂੰ ਰੋਕਣ ਲਈ ਦਹੀਂ ਕਾਰਗਰ ਘਰੇਲੂ ਨੁਸਖਾ ਹੈ। ਦਹੀਂ ਨਾਲ ਵਾਲ਼ਾਂ ਨੂੰ ਪੋਸ਼ਣ ਮਿਲਦਾ ਹੈ। ਇਹ ਵਾਲ਼ਾਂ ਨੂੰ ਮੁਲਾਇਮ ਬਣਾਉਂਦਾ ਹੈ ਤੇ ਨਾਲ ਹੀ ਵਾਲ਼ਾਂ ਦੀ ਚਮਕ ਵੀ ਵਧਾਉਂਦਾ ਹੈ। ਇਹ ਸਿਕਰੀ ‘ਤੇ ਕਾਬੂ ਪਾਉਣ ‘ਚ ਵੀ ਸਹਾਇਕ ਹੁੰਦਾ ਹੈ। ਇਸ ਲਈ ਵਾਲ਼ਾਂ ਨੂੰ ਧੋਣ ਨਾਲ ਘਟੋ-ਘਟ 30 ਮਿੰਟ ਪਹਿਲਾਂ ਵਾਲ਼ਾਂ ‘ਚ ਦਹੀਂ ਲਗਾਉਣਾ ਚਾਹੀਦੈ। ਜਦੋਂ ਵਾਲ਼ ਪੂਰੀ ਤਰ੍ਹਾਂ ਸੁੱਕ ਜਾਣ ਤਾਂ ਪਾਣੀ ਨਾਲ ਧੋ ਲਓ।
ਕਿਵੇਂ ਬਣਾਈਏ ਦਹੀਂ ਦਾ ਮਾਸਕ
ਵਾਲ਼ਾਂ ਲਈ ਦਹੀਂ ਦਾ ਮਾਸਕ ਬਣਾਉਣ ਲਈ ਤੁਹਾਨੂੰ ਕਰੀਬ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤਕ ਦਹੀਂ ਦੀ ਜ਼ਰੂਰਤ ਹੈ। ਹੁਣ 1 ਟੁਕੜਾ ਐਲੋਵੇਰਾ ਤੇ 2 ਅੰਡੇ ਲਓ ਅਤੇ ਇਨ੍ਹਾਂ ਨੂੰ ਆਪਸ ‘ਚ ਚੰਗੀ ਤਰ੍ਹਾਂ ਮਿਲਾ ਕੇ ਫੈਂਟ ਲਓ। ਹੁਣ ਤੁਸੀਂ ਇਨ੍ਹਾਂ ਸਾਰਿਆਂ ਨੂੰ ਕਿਸੇ ਇਕ ਕਟੋਰੇ ‘ਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੇਸਟ ਨੂੰ ਆਪਣੇ ਵਾਲ਼ਾਂ ਦੀਆਂ ਜੜ੍ਹਾਂ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਸ ਪੇਸਟ ਨੂੰ ਤੁਸੀਂ ਹਫ਼ਤੇ ‘ਚ 2 ਤੋਂ 3 ਵਾਰੀ ਲਗਾ ਸਕਦੇ ਹੋ। ਤੁਸੀਂ ਖ਼ੁਦ ਦੇਖੋਗੇ ਕਿ ਇਸ ਨਾਲ ਤੁਹਾਡੇ ਵਾਲ਼ ਮੁਲਾਇਮ ਤੇ ਵਧੀਆ ਹੋ ਗਏ ਹਨ।
ਕਿਉਂ ਫਾਇਦੇਮੰਦ ਹੈ ਦਹੀਂ ਦਾ ਮਾਸਕ
ਅੰਡੇ ਵਿਚ ਸਲਫਰ ਹੁੰਦਾ ਹੈ ਅਤੇ ਕੁਝ ਪੋਸ਼ਕ ਤੱਤ ਜਿਵੇਂ ਪ੍ਰੋਟੀਨ ਤੇ ਮਿਨਰਲ ਜਿਵੇਂ ਆਇਓਡੀਨ, ਫਾਸਫੋਰਸ, ਆਇਰਨ ਤੇ ਜ਼ਿੰਕ ਹੁੰਦਾ ਹੈ। ਇਹ ਸਾਰੇ ਮਿਲ ਕੇ ਵਾਲ਼ਾਂ ਲਈ ਬਹੁਤ ਹੀ ਵਧੀਆ ਕੰਮ ਕਰਦੇ ਹਨ। ਅੰਡੇ ਨਾਲ ਵਾਲ਼ਾਂ ਦੀ ਕੰਡੀਸ਼ਨਿੰਗ ਕਰਨੀ ਬਿਹਤਰੀਨ ਉਪਾਅ ਹੈ। ਇਸ ਦੇ ਕਈ ਫਾਇਦੇ ਹਨ, ਇਸ ਨਾਲ ਨਾ ਤਾਂ ਵਾਲ਼ਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ। ਇਹ ਵਾਲ਼ਾਂ ਨੂੰ ਮਜ਼ਬੂਤ, ਮਾਇਸਚਰਾਈਜ਼ ਤੇ ਸਾਫ਼ ਕਰਦਾ ਹੈ।
ਇਹ ਮਾਸਕ ਵੀ ਹਨ ਫਾਇਦੇਮੰਦ
  • ਵਾਲ਼ਾਂ ਦੇ ਝੜਨ ਦੀ ਸਮੱਸਿਆ ਹੋਣ ‘ਤੇ ਦਹੀਂ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ। ਇਸ ਲਈ ਇਕ ਕਟੋਰੀ ਖੱਟਾ ਦਹੀਂ, ਚਾਰ ਚਮਚ ਮੁਲਤਾਨੀ ਮਿੱਟੀ ਦਾ ਪਾਉਟਰ, ਚਾਰ ਚਮਚ ਤ੍ਰਿਫਲਾ ਚੂਰਨ, ਅੱਧੇ ਨੀਂਬੂ ਦਾ ਰਸ ਆਦਿ ਨੂੰ ਮਿਲਾ ਕੇ ਰਾਤ ਭਰ ਲਈ ਰੱਖ ਦਿਉ। ਸਵੇਰੇ ਇਸ ਨੂੰ ਵਾਲ਼ਾਂ ਦੀਆਂ ਜੜ੍ਹਾਂ ‘ਚ ਲਗਾ ਕੇ ਇਕ ਘੰਟੇ ਬਾਅਦ ਸਿਰ ਧੋਅ ਲਓ। ਹਫ਼ਤੇ ‘ਚ ਇਕ ਵਾਰੀ ਮਿਸ਼ਰਨ ਦਾ ਇਸਤੇਮਾਲ ਕਰਨ ਨਾਲ ਵਾਲ਼ਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਵਾਲ਼ ਸਿਹਤਮੰਦ ਤੇ ਖ਼ੂਬਸੂਰਤ ਬਣਦੇ ਹਨ।
  • ਅੰਡੇ ਦੇ ਅੰਦਰਲਾ ਚਿੱਟਾ ਹਿੱਸਾ ਵਧੀਆ ਕੁਦਰਤੀ ਕੰਡੀਸ਼ਨਰ ਹੁੰਦਾ ਹੈ। ਇਸ ਨੂੰ ਦਹੀਂ ਨਾਲ ਮਿਲਾ ਕੇ ਲਗਾਉਣ ਨਾਲ ਅੰਡੇ ਦੀ ਬਦਬੂ ਘਟ ਜਾਂਦੀ ਹੈ ਤੇ ਇਹ ਦੁਹਾਡੇ ਵਾਲ਼ਾਂ ਲਈ ਫਾਇਦੇਮੰਦ ਰਹੇਗਾ। ਦੋ ਅੰਡਿਆਂ ਦੀ ਸਫ਼ੈਦੀ ਨੂੰ ਦੋ ਚਮਚ ਦਹੀਂ ‘ਚ ਮਿਲਾ ਕੇ ਵਾਲ਼ਾਂ ‘ਚ ਅੱਧੇ ਘੰਟੇ ਲਈ ਲਗਾਓ। ਸੁੱਕਣ ‘ਤੇ ਇਸ ਨੂੰ ਸ਼ੈਂਪੂ ਨਾਲ ਧੋਅ ਲਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਚਮਕੀਲੇ ਤੇ ਮੁਲਾਇਮ ਹੋ ਜਾਣਗੇ।
  • ਉਬਲੇ ਹੋਏ ਚੌਲਾਂ ਦੇ ਪਾਣੀ ‘ਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਮਿਨਰਲਜ਼ ਹੁੰਦੇ ਹਨ ਜੋ ਸਾਡੇ ਵਾਲ਼ਾਂ ਨੂੰ ਪੋਸ਼ਿਤ ਕਰ ਕੇ ਉਨ੍ਹਾਂ ਨੂੰ ਲੰਬਾ ਤੇ ਚਮਕਦਾਰ ਬਣਾਉਂਦੇ ਹਨ। ਇਸ ਨਾਲ ਵਾਲ਼ਾਂ ‘ਚ ਨਾ ਸਿਰਫ਼ ਸ਼ਾਈਨ ਆਉਂਦੀ ਹੈ ਬਲਕਿ ਵਾਲ਼ ਹੈਲਦੀ ਵੀ ਹੁੰਦੇ ਹਨ। ਮੰਡ ਨਾਲ ਸਿਰ ਧੋਣ ‘ਤੇ ਪੂਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਚੌਲਾਂ ਦਾ ਪਾਣੀ ਇਕ ਬੇਮਿਸਾਲ ਸ਼ੈਂਪੂ ਵੀ ਹੈ। ਇਸ ਵਿਚ ਪਿਸੇ ਹੋਏ ਆਂਵਲਾ ਤੇ ਸ਼ਿਕਾਕਾਈ ਜਾਂ ਸੰਤਰੇ ਦਾ ਛਿਲਕਾ ਮਿਲਾ ਕੇ ਤੁਸੀਂ ਵਾਲ਼ਾਂ ਨੂੰ ਇਸ ਨਾਲ ਧੋਵੋ। ਇਹ ਸਿਰਫ਼ ਸ਼ੈਂਪੂ ਹੀ ਨਹੀਂ ਹੈ ਬਲਕਿ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ।
  • ਦੁੱਧ ਨਾਲ ਵੀ ਤੁਸੀਂ ਆਪਣੇ ਵਾਲ਼ਾਂ ਨੂੰ ਸਿਹਤਮੰਦ ਤੇ ਮੁਲਾਇਮ ਬਣਾ ਸਕਦੇ ਹੋ। ਦੁੱਧ ‘ਚ ਸਾਰੇ ਪੋਸ਼ਕ ਤੱਤ, ਫੈਟ ਤੇ ਮਿਨਰਲਜ਼ ਹੁੰਦੇ ਹਨ। ਜੋ ਸਾਡੇ ਵਾਲ਼ਾਂ ਲਈ ਲਾਭ ਦਿੰਦੇ ਹਨ। ਇਕ ਕੱਪ ਦੁੱਧ ਵਿਚ ਕੁਝ ਬੂੰਦਾਂ ਜੈਤੂਨ ਤੇਲ ਤੇ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾਓ। ਫਿਰ ਇਸ ਵਿਚ ਪੱਕਿਆ ਹੋਇਆ ਕੇਲਾ ਮੈਸ਼ ਕਰ ਕੇ ਪਾਓ ਤੇ ਪੇਸਟ ਬਣਾਓ। ਫਿਰ ਇਸ ਨੂੰ ਪੂਰੇ ਵਾਲ਼ਾਂ ‘ਚ ਚੰਗੀ ਤਰ੍ਹਾਂ ਲਗਾਓ। ਇਕ ਘੰਟੇ ਬਾਅਦ ਵਾਲ਼ ਧੋਅ ਲਓ। ਇਸ ਨਾਲ ਵਾਲ਼ ਮੁਲਾਇਮ ਬਣਨਗੇ ਅਤੇ ਵਾਲ਼ਾਂ ਨੂੰ ਵੀ ਫਾਇਦਾ ਹੋਵੇਗਾ।
  • ਮੇਓਨੀਜ਼ ਹੇਅਰ ਕੰਡੀਸ਼ਨਰ ਨਾਲ ਵਾਲ਼ ਸੰਘਣੇ ਤੇ ਮੁਲਾਇਮ ਬਣਦੇ ਹਨ। ਇਹ ਵਾਲ਼ਾਂ ਨੂੰ ਟੁੱਟਣ ਤੋਂ ਬਚਾਉਂਦੀ ਹੈ ਅਤੇ ਜੜ੍ਹਾਂ ਨੂੰ ਮਜ਼ਬੂਤੀ ਤੇ ਚਮਕ ਪ੍ਰਦਾਨ ਕਰਦੀ ਹੈ। ਇਸ ਦੀ ਵਰਤੋਂ ਲਈ ਅੱਧਾ ਕੱਪ ਮਿਓਨੀਜ਼ ਨੂੰ ਹਲਕਾ ਗਰਮ ਕਰ ਕੇ ਸਿਰ ਧੋਣ ਤੋਂ ਪਹਿਲਾਂ ਆਪਣੇ ਵਾਲ਼ਾਂ ‘ਤੇ 15 ਮਿੰਟ ਤਕ ਲਗਾਓ। 15 ਮਿੰਟ ਲਗਾਉਣ ਤੋਂ ਬਾਅਦ ਵਾਲ਼ਾਂ ‘ਤੇ ਪਲਾਸਟਿਕ ਕੈਪ ਲਗਾ ਲਓ ਤੇ ਫਿਰ ਚੰਗੀ ਤਰ੍ਹਾਂ ਸ਼ੈਂਪੂ ਕਰੋ।

Related posts

International Tea Day 2020: ਚਾਹ ਨਾਲ ਜੁੜੇ ਇਹ ਫਾਇਦੇ ਤੇ ਨੁਕਸਾਨ ਨਹੀਂ ਜਾਣਦੇ ਹੋਵੇਗੇ ਤੁਸੀਂ!

On Punjab

ਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲ

On Punjab

ਕੋਰੋਨਾ ਵਾਇਰਸ: ਭਾਰਤ ‘ਚ ਕੋਰੋਨਾ ਦਾ ਸਿਖਰ, ਇੱਕੋ ਦਿਨ 97,000 ਦੇ ਕਰੀਬ ਨਵੇਂ ਕੇਸ, 1200 ਤੋਂ ਜ਼ਿਆਦਾ ਮੌਤਾਂ

On Punjab