47.61 F
New York, US
November 22, 2024
PreetNama
ਖਾਸ-ਖਬਰਾਂ/Important News

ਵਾਸ਼ਿੰਗਟਨ ਡੀਸੀ ਪਹੁੰਚੇ ਵਿਦੇਸ਼ ਸਕੱਤਰ ਸ਼੍ਰਿੰਗਲਾ, ਅਮਰੀਕੀ ਅਫ਼ਸਰਾਂ ਨਾਲ ਕਰਨਗੇ ਗੱਲ

ਵਿਦੇਸ਼ ਸਕੱਤਰ (Foreign Secretary of India) ਹਰਸ਼ਵਰਧਨ ਸ਼੍ਰਿੰਗਲਾ (Harsh Vardhan Shringla) ਬੁੱਧਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ (Washington) ਪਹੁੰਚੇ ਹਨ। ਉਹ ਇੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਚ ਮੌਜੂਦ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਸਕੱਤਰ ਦਾ ਇਹ ਦੌਰਾ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼੍ਰਿੰਗਲਾ ਉਨ੍ਹਾਂ ਗਿਣੇ-ਚੁਣੇ ਵਿਦੇਸ਼ੀ ਅਫ਼ਸਰਾਂ ’ਚੋਂ ਹਨ ਜਿਹਡ਼ੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਬਾਇਡਨ ਪ੍ਰਸ਼ਾਸਨ ਨਾਲ ਮੁਲਾਕਾਤ ਕਰਨ ਵਾਲੇ ਹਨ।

31 ਅਗਸਤ ਨੂੰ ਸਮਾਂ ਹੱਦ ਖ਼ਤਮ ਹੋਣ ਤੋਂ ਪਹਿਲਾਂ ਹੀ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਆਪਣੇ ਫ਼ੌਜੀ ਵਾਪਸ ਬੁਲਾ ਲਏ ਸਨ ਤੇ ਇਸੇ ਦੇ ਨਾਲ ਉਸਦੀ 20 ਸਾਲ ਲੰਬੀ ਜੰਗੀ ਖ਼ਤਮ ਹੋ ਗਈ ਸੀ।

ਭਾਰਤੀ ਵਿਦੇਸ਼ ਸਕੱਤਰ ਦੇ ਦੌਰੇ ਨੂੰ ਲੈ ਕੇ ਜਦੋਂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈਡ ਪ੍ਰਾਈਸ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ‘ਕੋਈ ਮੀਟਿੰਗ ਹੋਵੇਗੀ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ।’ ਸ਼੍ਰਿੰਗਲਾ ਬੁੱਧਵਾਰ ਨੂੰ ਨਿਊਯਾਰਕ ਤੋਂ ਵਾਸ਼ਿੰਗਟਨ ਪਹੁੰਚੇ ਹਨ। ਨਿਊਯਾਰਕ ’ਚ ਵੀ ਸ਼੍ਰਿੰਗਲਾ ਨੇ ਅਫ਼ਗਾਨਿਸਤਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਅਹਿਮ ਬੈਠਕ ਦੀ ਅਗਵਾਈ ਕੀਤੀ ਸੀ।

ਯੂੂਐੱਨਐੱਸਸੀ ਦੀ ਜਿਸ ਬੈਠਕ ’ਚ ਅਫ਼ਗਾਨਿਸਤਾਨ ’ਤੇ ਮਤਾ ਪਾਸ ਹੋਇਆ, ਉਸਦੀ ਅਗਵਾਈ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕੀਤੀ ਸੀ। ਸੋਮਵਾਰ ਨੂੰ ਇੱਥੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਭਵਨ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਸ਼੍ਰਿੰਗਲਾ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੀ ਅਗਵਾਈ ’ਚ ਅਫ਼ਗਾਨਿਸਤਾਨ ਨੂੰ ਲੈ ਕੇ ਪਾਸ ਮਤੇ ’ਚ ਸੁਰੱਖਿਆ ਪ੍ਰੀਸ਼ਦ ਵੱਲੋਂ ਨਾਮਜ਼ਦ ਵਿਅਕਤੀਆਂ ਤੇ ਸੰਸਥਾਵਾਂ ਦਾ ਹਵਾਲਾ ਦਿੱਤਾ ਗਿਆ ਹੈ। ਅਗਸਤ ’ਚ ਭਾਰਤ ਦੀ ਅਗਵਾਈ ’ਚ ਸੁਰੱਖਿਆ ਪ੍ਰੀਸ਼ਦ ਨੇ ਅਫ਼ਗਾਨਿਸਤਾਨ ਨੂੰ ਲੈ ਕੇ 3, 16 ਤੇ 27 ਅਗਸਤ ਨੂੰ ਤਿੰਨ ਪ੍ਰੈੱਸ ਬਿਆਨ ਜਾਰੀ ਕੀਤੇ।

Related posts

Russia Ukraine War : ਰੂਸ ਦੇ 9 ਲੜਾਕੂ ਜਹਾਜ਼ ਤਬਾਹ ਕਰਨ ਦਾ ਕੀਤਾ ਦਾਅਵਾ, ਯੂਕਰੇਨ ਨੇ ਹਾਸਲ ਕੀਤੀ ਦੂਰੀ ਤਕ ਮਾਰ ਕਰਨ ਦੀ ਸਮਰੱਥਾ

On Punjab

ਇਜ਼ਰਾਈਲ ਨੂੰ ਹਥਿਆਰਾਂ ਤੇ ਫੌਜੀ ਉਪਕਰਨਾਂ ਦੀ ਬਰਾਮਦ ’ਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਖਾਰਜ ਸੁਪਰੀਮ ਕੋਰਟ ਨੇ ਦੇਸ਼ ਦੀ ਵਿਦੇਸ਼ ਨੀਤੀ ਦੇ ਖੇਤਰ ਵਿੱਚ ਦਖ਼ਲ ਦੇਣ ਤੋਂ ਅਸਮਰੱਥਤਾ ਜਤਾਈ

On Punjab

‘Rs 24,176-cr loan in 20 months’: HP may delay salaries, pensions LoP says state in mess due to Cong promises

On Punjab