ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੱੁਧਵਾਰ ਸਵੇਰ ਨੂੰ ਵਿਦਾਇਗੀ ਸਮਾਰੋਹ ਤੋਂ ਬਾਅਦ ਵਾਸ਼ਿੰਗਟਨ ਛੱਡਣ ਨੂੰ ਤਿਆਰ ਹਨ। ਉਹ ਆਖ਼ਰੀ ਵਾਰ ਏਅਰ ਫੋਰਸ ਵਨ ’ਚ ਸਵਾਰ ਹੋਣਗੇ। ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਇਕ ਵਾਰ ਫਿਰ ਕੈਪੀਟਲ ਭਵਨ ਦਾ ਜ਼ਿਕਰ ਕਰਦਿਆਂ ਇਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਮਰੀਕੀ ਨੀਤੀਆਂ ਦੇ ਖ਼ਿਲਾਫ਼ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਕੈਪੀਟਲ ਹਿਲ ’ਚ ਹੋਈ ਹਿੰਸਾ ਨਾਲ ਘਰਬਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਹਿੰਸਾ ੳਨ੍ਹਾਂ ਸਾਰੀਆਂ ਨੀਤੀਆਂ ’ਤੇ ਹਮਲਾ ਹੈ, ਜਿਸ ਤੋਂ ਅਸੀਂ ਜਿੱਤੇ ਹਾਂ। ਟਰੰਪ ਨੇ ਕਿਹਾ ਕਿ ਅਜਿਹਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਟਰੰਪ ਨੇ ਅਮਰੀਕੀ ਇਕਜੁਟਤਾ ’ਤੇ ਜ਼ੋਰ ਦਿੱਤਾ।
ਜੋਅ ਬਾਇਡਨ ਨੂੰ ਦਿੱਤੀਆਂ ਸ਼ੱੁਭਕਾਮਨਾਵਾਂ
ਆਪਣੀ ਵਿਦਾਇਗੀ ਵੀਡੀਓ ’ਚ ਟਰੰਪ ਨੇ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਸ਼ੱੁਭਕਾਮਨਾਵਾਂ ਦਿੱਤੀਆਂ। ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਬਾਇਡਨ ਅਮਰੀਕਾ ਨੂੰ ਸੁਰੱਖਿਅਤ ਰੱਖਣ ਤੇ ਇਸ ਨੂੰ ਖ਼ੁਸ਼ਹਾਲ ਰੱਖਣ ’ਚ ਸਫ਼ਲ ਸਾਬਿਤ ਹੋਣ। ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸ਼ੱੁਭਕਾਮਨਾਵਾਂ ਦਿੰਦੇ ਹਾਂ। ਅਸੀਂ ਇਹ ਵੀ ਚਾਹੰੁਦੇ ਹਾਂ ਕਿ ਉਹ ਖ਼ੁਸ਼ਕਿਸਮਤ ਹੋਣ। ਟਰੰਪ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਦਾ ਇਹ ਸਿਲਸਿਲਾ ਚੱਲਦਾ ਰਹੇਗਾ। ਟਰੰਪ ਨੇ ਕਿਹਾ ਕਿ ਅਜੇ ਸ਼ੁਰੂਆਤ ਹੈ।
ਕੋਰੋਨਾ ਵਾਇਰਸ ਦਾ ਕੀਤਾ ਜ਼ਿਕਰ
ਆਪਣੇ ਵਿਦਾਇਗੀ ਭਾਸ਼ਣ ’ਚ ਰਾਸ਼ਟਰਪਤੀ ਟਰੰਪ ਨੇ ਚੀਨ ਨਾਲ ਸਬੰਧਾਂ ਤੇ ਕੋਰੋਨਾ ਮਹਾਮਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਚੀਨ ’ਤੇ ਇਤਿਹਾਸਕ ਵਪਾਰਕ ਟੈਕਸ ਲਗਾਏ। ਉਨ੍ਹਾਂ ਕਿਹਾ ਕਿ ਅਮਰੀਕੀ ਵਪਾਰ ਨੀਤੀ ’ਚ ਤਬਦੀਲੀ ਕਾਰਨ ਦੇਸ਼ ਨੂੰ ਕਾਫ਼ੀ ਫ਼ਾਇਦਾ ਹੋਇਆ। ਅਰਬਾਂ ਰੁਪਏ ਅਮਰੀਕਾ ਨੂੰ ਮਿਲੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦੇਸ਼ ਨੂੰ ਕਾਫ਼ੀ ਨੁਕਸਾਨ ਪਹੰੁਚਾਇਆ। ਸਾਨੂੰ ਦੂਸਰੇ ਪਾਸੇ ਵੱਲ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ।ਗਿਣਾਈਆਂ ਉਪਲੱਬਧੀਆਂ
ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ। ਟਰੰਪ ਨੇ ਸੰਬੋਧਨ ’ਚ ਆਪਣੇ ਕਾਰਜਕਾਲ ਨੂੰ ਲੋਕਾਂ ਲਈ ਜਿੱਤ ਦੇ ਰੂਪ ’ਚ ਪੇਸ਼ ਕੀਤਾ। ਭਾਸ਼ਣ ਦੌਰਾਨ ਟਰੰਪ ਨੇ ਆਪਣੀਆਂ ਉਪਲੱਬਧੀਆਂ ਦੇ ਰੂਪ ’ਚ ਮੱਧ ਪੂਰਬ ’ਚ ਸਬੰਧਾਂ ਨੂੰ ਆਮ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ, ਕੋਰੋਨਾ ਵਾਇਰਸ ਦੇ ਟੀਕੇ ਅਤੇ ਇਕ ਨਵੀਂ ਪੁਲਾੜ ਸ਼ਕਤੀ ਬਣਾਉਣ ਦਾ ਜ਼ਿਕਰ ਕੀਤਾ। ਟਰੰਪ ਨੇ ਉਨ੍ਹਾਂ ਵਿਵਾਦਾਂ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਜੋ ਪਿਛਲੇ ਚਾਰ ਸਾਲਾਂ ਤੋਂ ਸਹੀ ਠਹਿਰਾਏ ਜਾ ਰਹੇ ਹਨ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਦੇ ਰੂਪ ’ਚ ਮੇਰੀ ਸਭ ਤੋਂ ਵੱਧ ਤਰਜੀਹ ਤੇ ਚਿੰਤਾ ਅਮਰੀਕੀ ਕਰਮਚਾਰੀਆਂ ਤੇ ਅਮਰੀਕੀ ਪਰਿਵਾਰਾਂ ਦੇ ਸਰਵੋਤਮ ਹਿੱਤ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਔਖੇ ਹਾਲਾਤਾਂ ਲਈ ਸਭ ਤੋਂ ਔਖੇ ਬਦਲ ਚੁਣੇ ਕਿਉਂਕਿ ਮੈਨੂੰ ਅਜਿਹਾ ਕਰਨ ਲਈ ਚੁਣਿਆ ਗਿਆ ਸੀ।