ਮੁੰਬਈ: ਬੀਤੇ ਐਤਵਾਰ ਇੰਡੀਅਨ ਪ੍ਰੀਮੀਅਰ ਲੀਗ (IPL-12) ਦੇ 12ਵੇਂ ਸੀਜ਼ਨ ਦਾ ਅੰਤ ਹੋ ਗਿਆ। ਲੋਕਾਂ ਵਿੱਚ ਇਸ ਟੂਰਨਾਮੈਂਟ ਨੂੰ ਦੇਖਣ ਦੀ ਚਾਹ ਦੀ ਕਦਰ ਕਰਦਿਆਂ ਵਿਆਂਹਦੜ ਜੋੜੇ ਨੇ ਆਪਣੇ ਵਿਆਹ ਵਿੱਚ ਆਏ ਮਹਿਮਾਨਾਂ ਨੂੰ ਮੈਚ ਦਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਪਰ ਇਹ ਪ੍ਰਬੰਧ ਉਨ੍ਹਾਂ ‘ਤੇ ਹੀ ਉਲਟਾ ਪੈ ਗਿਆ।
ਦਰਅਸਲ, ਲੋਕ ਆਈਪੀਐਲ ਦੇ ਫਾਈਨਲ ਰੁਮਾਂਚਕ ਮੁਕਾਬਲੇ ਵਿੱਚ ਇੰਨਾ ਖੁਭ ਗਏ ਕਿ ਉਹ ਵਿਆਹ ਵਿੱਚ ਹਨ, ਇਹ ਭੁੱਲ ਗਏ। ਜਦ ਮੁੰਬਈ ਇੰਡੀਅਨਜ਼ (Mumbai Indians) ਨੇ ਚੇਨੰਈ ਸੁਪਰਕਿੰਗਜ਼ (Chennai Superkings) ਤੋਂ ਮੈਚ ਜਿੱਤਿਆ ਤਾਂ ਲੋਕਾਂ ਨੇ ਇਸ ਪਲ ਦਾ ਖ਼ੂਬ ਆਨੰਦ ਮਾਣਿਆ। ਲੋਕਾਂ ਨੇ ਮੈਚ ਖ਼ਤਮ ਹੋਣ ਤੋਂ ਪਹਿਲਾਂ ਨਾ ਸ਼ਗਨ ਪਾਇਆ ਅਤੇ ਨਾ ਹੀ ਵਿਆਹ ਦੀ ਖੁਸ਼ੀ ਵਿੱਚ ਨੱਚੇ।
ਜਦ, ਮੈਚ ਖ਼ਤਮ ਹੋਇਆ ਤਾਂ ਲੋਕਾਂ ਨੇ ਜੋਸ਼ ਵਿੱਚ ਆ ਕੇ ਤਾੜੀਆਂ ਤੇ ਸੀਟੀਆਂ ਮਾਰੀਆਂ। ਇਹ ਵੇਖ ਵਾਜੇ ਵਾਲਿਆਂ ਨੂੰ ਲੱਗਾ ਕਿ ਮਹਿਮਾਨ ਹੁਣ ਨੱਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਵੀ ਆਪਣੇ ਸੁਰ ਛੇੜ ਦਿੱਤੇ। ਮੈਚ ਖ਼ਤਮ ਹੋਣ ਮਗਰੋਂ ਹੀ ਵਿਆਹ ਵਿੱਚ ਰੌਣਕ ਪਰਤੀ। ਇਸ ਮੌਕੇ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਆਈਪੀਐਲ-12 ਦੀ ਟਰਾਫੀ ਜਿੱਤਣ ਵਾਲੀ ਟੀਮ ਮੁੰਬਈ ਇੰਡਅਨਜ਼ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਵੀ ਸਾਂਝਾ ਕੀਤਾ ਹੈ।