ਬਾਲੀਵੁੱਡ ਦੀ ਖੂਬਸੂਰਤ ਜੋੜੀ ਐਕਟਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ਼ ਨੇ ਪਿਛਲੇ ਸਾਲ ਇਕ ਦੂਜੇ ਨਾਲ ਵਿਆਹ ਕਰਕੇ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂਂ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਸਮੇਂ ਤੋਂ ਗਰਮ ਸੀ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਨੂੰ ਅੱਜ ਇਕ ਮਹੀਨਾ ਹੋ ਗਿਆ ਹੈ। ਅਜਿਹੇ ’ਚ ਦੋਹਾਂ ਨੇ ਆਪਣੇ ਵਿਆਹ ਦੀ ਇਕ ਮਹੀਨੇ ਦੀ ਵਰ੍ਹੇਗੰਢ ਮਨਾਈ ਹੈ।
ਵਿਆਹ ਨੂੰ ਇੱਕ ਮਹੀਨਾ ਪੂਰਾ ਹੋਣ ’ਤੇ ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਨਾਲ ਆਪਣੀ ਇਕ ਖ਼ਾਸ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਕੈਟਰੀਨਾ ਕੈਫ ਸੋਸ਼ਲ ਮੀਡੀਆ ’ਤੇ ਸਭ ਤੋਂ ਐਕਟਿਵ ਅਭਿਨੇਤਰੀਆਂਂ ’ਚੋਂ ਇਕ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕੈਟਰੀਨਾ ਕੈਫ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਵਿੱਕੀ ਕੌਸ਼ਲ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ’ਚ ਕੈਟਰੀਨਾ ਕੈਫ ਵਿੱਕੀ ਕੌਸ਼ਲ ਦੀਆਂਂ ਬਾਹਾਂ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਵਿੱਕੀ ਪਤਨੀ ਕੈਟਰੀਨਾ ਨੂੰ ਗੋਦ ’ਚ ਲੈ ਕੇ ਸੈਲਫੀ ਲੈਂਦੇ ਨਜ਼ਰ ਆ ਰਿਹਾ ਹੈ। ਤਸਵੀਰ ’ਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਬਾਂਡਿੰਗ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ ’ਚ ਲਿਖਿਆ, ‘ਇੱਕ ਮਹੀਨੇ ਦਾ ਮੇਰਾ ਪਿਆਰ।’ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕਾਂ ਸਮੇਤ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਇਸ ਨੂੰ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਵੀ ਆਪਣੀ ਰਾਏ ਦੇ ਰਹੇ ਹਨ।
ਦੱਸ ਦੇਈਏ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ ਨੂੰ ਸਵਾਈ ਮਾਧੋਪੁਰ ਦੇ ਸਿਕਸ ਸੈਂਸੇਜ਼ ਫੋਰਟ ਬਰਵਾੜਾ ’ਚ ਧੂਮ-ਧਾਮ ਨਾਲ ਹੋਇਆ ਸੀ। ਵਿਆਹ ’ਚ ਦੋਵਾਂ ਪਰਿਵਾਰਾਂ ਦੇ ਕਰੀਬੀ ਮੈਂਬਰ ’ਤੇ ਦੋਸਤ ਸ਼ਾਮਿਲ ਹੋਏ। ਬਾਲੀਵੁੱਡ ਹਸਤੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਵਿਆਹ ਤੋਂਂ ਬਾਅਦ ਉਨ੍ਹਾਂ ਨੂੰ ਮਠਿਆਈਆਂਂ ਭੇਜੀਆਂਂ ਗਈਆਂਂ। ਵਿੱਕੀ ਤੇ ਕੈਟਰੀਨਾ ਨੇ ਆਪਣੇ ਵਿਆਹ ਦੀ ਹਰ ਜਾਣਕਾਰੀ ਨੂੰ ਛੁਪਾ ਕੇ ਰੱਖਿਆ ਤੇ ਆਖਰੀ ਸਮੇਂ ਤਕ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਸੀ।
ਹਾਲਾਂਕਿ ਵਿਆਹ ਤੋਂ ਬਾਅਦ ਦੋਹਾਂ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਾਫ਼ੀ ਤਸਵੀਰਾਂ ਪੋਸਟ ਕੀਤੀਆਂਂ ਸਨ, ਜਿਨ੍ਹਾਂ ’ਚ ਵਿਆਹ ਸਮਾਗਮ ਦੀ ਹਰ ਇਕ ਝਲਕ ਦਿਸਦੀ ਹੈ। ਮਹਿੰਦੀ, ਹਲਦੀ ਤੋਂ ਲੈ ਕੇ ਸੰਗੀਤ ਤੇ ਜੈਮਾਲਾ ਤਕ ਦੀਆਂਂ ਤਸਵੀਰਾਂ ਸਾਂਝੀਆਂਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਤੇ ਬਾਲੀਵੁੱਡ ਦੀਆਂਂ ਕਈ ਹਸਤੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ। ਵਿੱਕੀ ਤੇ ਕੈਟਰੀਨਾ 14 ਦਸੰਬਰ ਨੂੰ ਮੁੰਬਈ ਪਰਤੇ। ਕੈਟਰੀਨਾ ਏਅਰਪੋਰਟ ’ਤੇ ਦੋਵਾਂ ਨੇ ਪ੍ਰਸ਼ੰਸਕਾਂ
ਨੂੰ ਖੂਬ ਪੋਜ਼ ਦਿੱਤੇ ਤੇ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ।