72.05 F
New York, US
May 6, 2025
PreetNama
ਫਿਲਮ-ਸੰਸਾਰ/Filmy

ਵਿਆਹ ਤੋਂ ਪਹਿਲਾਂ ਕਿਸੇ ਹੋਰ ਬੱਚੇ ਦੀ ਮਾਂ ਬਣਨ ਵਾਲੀਆਂ ਸਨ ਇਹ ਅਦਾਕਾਰਾਂ

ਬਾਲੀਵੁਡ ਇੰਡਸਟਰੀ ਵਿੱਚ ਸਟਾਰਸ ਦੇ ਵਿੱਚ ਅਫੇਅਰ ਦੀਆਂ ਖਬਰਾਂ ਆਮ ਹਨ ਪਰ ਸਟਾਰਸ ਇਹਨਾਂ ਖਬਰਾਂ ਨੂੰ ਲੁਕਾ ਕੇ ਰੱਖਦੇ ਹਨ। ਬੀ – ਟਾਊਨ ਵਿੱਚ ਅਜਿਹੀਆਂ ਕਈ ਅਦਾਕਾਰਾਂ ਹਨ, ਜੋ ਵਿਆਹ ਤੋਂ ਪਹਿਲਾਂ ਮਾਂ ਬਣ ਚੁੱਕੀਆਂ ਹਨ ਪਰ ਕੀ ਤੁਸੀ ਜਾਣਦੇ ਹੋ ਕੁੱਝ ਅਦਾਕਾਰਾਂ ਅਜਿਹੀਆਂ ਵੀ ਹਨ ਜੋ ਆਪਣੇ ਬੁਆਏਫ੍ਰੈਂਡ ਤੋਂ ਪ੍ਰੈਗਨੈਂਟ ਹੋਈਆਂ ਅਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਮਸ਼ਹੂਰ ਲੋਕਾਂ ਦੇ ਨਾਲ ਵਿਆਹ ਹੋਇਆ ਹੈ। ਅੱਜ ਅਸੀ ਤੁਹਾਨੂੰ ਉਨ੍ਹਾਂ ਕੁੱਝ ਅਦਾਕਾਰਾਂ ਦੇ ਬਾਰੇ ਵਿੱਚ ਦੱਸਾਂਗੇ ਜੋ ਵਿਆਹ ਤੋਂ ਪਹਿਲਾਂ ਹੀ ਮਾਂ ਬਣਨ ਵਾਲੀਆਂ ਸਨ। ਕਮਲ ਹਾਸਨ ਦੀ ਪਤਨੀ ਸਾਰਿਕਾ ਹਾਸਨ ਵਿਆਹ ਤੋਂ ਪਹਿਲਾਂ ਕਿਸੇ ਹੋਰ ਨਾਲ ਪਿਆਰ ਕਰਦੀ ਸੀ ਅਤੇ ਆਪਣੇ ਬੁਆਏਫ੍ਰੈਂਡ ਤੋਂ ਗਰਭਵਤੀ ਵੀ ਹੋ ਚੁੱਕੀ ਸੀ।

ਕਮਲ ਨੂੰ ਇਸ ਗੱਲ ਦੀ ਜਾਣਕਾਰੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਾਰਿਕਾ ਨਾਲ ਵਿਆਹ ਕੀਤਾ। ਕਮਲ ਹਾਸਨ ਨਾਲ ਵਿਆਹ ਤੋਂ ਬਾਅਦ ਇਸ ਜੋੜੈ ਨੂੰ ਦੋ ਬੇਟੀਆਂ ਹੋਈਆਂ। ਮਿਸ ਇੰਡੀਆ ਰਹਿ ਚੁੱਕੀ ਸੇਲੀਨਾ ਜੇਟਲੀ ਵਿਆਹ ਤੋਂ ਪਹਿਲਾਂ ਆਪਣੇ ਬੁਆਏਫ੍ਰੈਂਡ ਤੋਂ ਪ੍ਰੈਗਨੈਂਟ ਹੋ ਚੁੱਕੀ ਹੈ। ਖਬਰਾਂ ਦੇ ਮੁਤਾਬਕ ਸੇਲੀਨਾ ਜੇਟਲੀ ਦੀ ਪ੍ਰੈਗਨੈਂਸੀ ਬਾਰੇ ਪੀਟਰ ਨੂੰ ਪਹਿਲਾਂ ਤੋਂ ਹੀ ਪਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸੇਲੀਨਾ ਨਾਲ ਵਿਆਹ ਕੀਤਾ ਸੀ।

ਅਦਾਕਾਰਾ ਕੋਂਕਣਾ ਸੇਨ ਸ਼ਰਮਾ ਨੇ ਰਣਵੀਰ ਸ਼ੋਰੀ ਨਾਲ ਵਿਆਹ ਤੋਂ ਪਹਿਲਾਂ ਕਿਸੇ ਹੋਰ ਨੂੰ ਡੇਟ ਕੀਤਾ ਸੀ। ਇਸ ਦੌਰਾਨ ਉਹ ਆਪਣੇ ਬੁਆਏਫ੍ਰੈਂਡ ਤੋਂ ਪ੍ਰੈਗਨੈਂਟ ਵੀ ਹੋ ਚੁੱਕੀ ਸੀ। ਇਹ ਸਭ ਜਾਣਦੇ ਹੋਏ ਵੀ ਰਣਵੀਰ ਸ਼ੋਰੀ ਨੇ ਕੋਂਕਣਾ ਸੇਨ ਸ਼ਰਮਾ ਨਾਲ ਵਿਆਹ ਕੀਤਾ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੀਆਂ ਅਜਿਹੀਆਂ ਕਈ ਹੋਰ ਵੀ ਅਦਾਕਾਰਾਂ ਨੇ ਜਿਹੜੀਆਂ ਵਿਆਹ ਤੋਂ ਪਹਿਲਾਂ ਹੀ ਪ੍ਰੈਂਗਨੈਂਟ ਹੋ ਚੁੱਕੀਆਂ ਸਨ

ਪਰ ਫਿਰ ਵੀ ਉਹਨਾਂ ਨੇ ਕਿਸੇ ਹੋਰ ਨਾਲ ਵਿਆਹ ਕੀਤਾ। ਸਿਤਾਰੇ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸਿਤਾਰਿਆਂ ਨੂੰ ਅਕਸਰ ਹੀ ਮੀਡੀਆ ਦੇ ਕੈਮਰਿਆਂ ‘ਚ ਕੈਦ ਕੀਤਾ ਜਾਂਦਾ ਹੈ। ਜਿਸ ਨਾਲ ਉਹ ਕਾਫੀ ਸੁਰਖੀਆਂ ‘ਚ ਆ ਜਾਂਦੇ ਹਨ।

Related posts

ਜ਼ਾਕਿਰ ਹੁਸੈਨ ਦੇ ਦੇਹਾਂਤ ਤੋਂ ਦੁਖੀ ਏ ਆਰ ਰਹਿਮਾਨ, ਉਸਤਾਦ ਨਾਲ ਇਹ ਕੰਮ ਰਹਿ ਗਿਆ ਅਧੂਰਾ, ਕਿਹਾ- ‘ਮੈਨੂੰ ਅਫਸੋਸ ਹੈ’

On Punjab

ਪਰਿਵਾਰ ਨਾਲ ਖੂਬਸੂਰਤ ਸਮਾਂ ਬਤੀਤ ਕਰ ਰਹੀ ਪ੍ਰਿਯੰਕਾ , ਸ਼ੇਅਰ ਕੀਤੀਆਂ ਤਸਵੀਰਾਂ

On Punjab

ਮੇਰੇ ਬੱਚੇ ਮੈਨੂੰ ‘ਪਿਤਾ ਜੀ’ ਕਹਿ ਕੇ ਨਹੀਂ ਬੁਲਾਉਂਦੇ: ਮਿਥੁਨ ਚੱਕਰਵਰਤੀ

On Punjab