18.93 F
New York, US
January 23, 2025
PreetNama
ਸਿਹਤ/Health

ਵਿਆਹ ਤੋਂ ਬਾਅਦ ਔਰਤਾਂ ਕਿਉਂ ਵਧਦਾ ਹੈ ਭਾਰ? ਜਾਣੋ ਕਿਵੇਂ ਬਚਿਆ ਜਾਵੇ

ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ। ਇਸ ਲਈ ਬਹੁਤ ਸਾਰੇ ਕਾਰਕ ਜ਼ਿੰਮੇਵਾਰ ਹਨ। ਭਾਰ ਵਧਣ ਦੇ ਕਾਰਨਾਂ ਨੂੰ ਜਾਣਦੇ ਹੋਏ, ਕੁਝ ਸੁਝਾਆਂ ਨਾਲ ਸਰੀਰ ਦਾ ਭਾਰ ਘੱਟ ਕੀਤਾ ਜਾ ਸਕਦਾ ਹੈ।

ਲਗਭਗ ਹਰ ਰੋਜ਼ਬਾਹਰ ਖਾਣਾ:

ਨਵੇਂ ਵਿਆਹੇ ਲੋਕ ਆਮ ਤੌਰ ‘ਤੇ ਬਾਹਰ ਜਾਂ ਰਿਸ਼ਤੇਦਾਰਾਂ’ ਤੇ ਖਾਣਾ ਖਾਣ ਅਤੇ ਦੋਸਤਾਂ ਨੂੰ ਪਾਰਟੀ ਦੇਣਾ ਹਰ ਰੋਜ਼ ਦਾ ਰੁਟੀਨ ਬਣ ਜਾਂਦਾ ਹੈ। ਜਿਸ ਕਾਰਨ ਘਰੇਲੂ ਖਾਣਾ ਖਾਣ ਦਾ ਮੌਕਾ ਬਹੁਤ ਮੁਸ਼ਕਲ ਨਾਲ ਮਿਲਦਾ ਹੈ।ਚਰਬੀ ਨਾਲ ਭਰਪੂਰ ਭੋਜਨ ਦੀ ਖਪਤ:

ਵਿਆਹ ਤੋਂ ਬਾਅਦ ਨਵੀਂ ਵਿਆਹੀ ਵਹੁਟੀ ਰਸੋਈ ‘ਚ ਜਾਣ ਲਗਦੀ ਹੈ। ਉਸ ਨੂੰ ਆਪਣੇ ਪਤੀ ਨੂੰ ਖੁਸ਼ ਕਰਨ ਲਈ ਘਰ ‘ਚ ਪੀਜ਼ਾ, ਕੇਕ, ਬਰਗਰ ਬਣਾਉਣਾ ਪੈਂਦਾ ਹੈ। ਜ਼ਿਆਦਾਤਰ ਔਰਤਾਂ ਆਪਣੇ ਪਾਰਟਨਰ ਜਾਂ ਪਰਿਵਾਰਕ ਮੈਂਬਰਾਂ ਨੂੰ ਪ੍ਰਭਾਵਤ ਕਰਨ ਦੇ ਮਾਮਲੇ ‘ਚ ਸਿਹਤ ਦੇ ਕਾਰਕ ਨੂੰ ਭੁੱਲ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਰੋਜ਼ਾਨਾ ਭਾਰ ਵਧਾਉਣ ਵਾਲੇ ਭੋਜਨ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੀਆਂ ਹਨ।

ਸਰੀਰਕ ਤੌਰ ‘ਤੇ ਐਕਟਿਵ ਨਾ ਰਹਿਣਾ:

ਵਿਆਹ ਦੇ ਸ਼ੁਰੂਆਤੀ ਦਿਨਾਂ ‘ਚ ਪਤਨੀ ਆਪਣੇ ਪਤੀ ਨਾਲ ਜ਼ਿਆਦਾ ਸਮਾਂ ਬਤੀਤ ਕਰਦੀ ਹੈ। ਘਰ ‘ਚ ਰਹਿਣਾ ਜਾਂ ਉਸ ਨਾਲ ਯਾਤਰਾ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜਿਸ ਕਾਰਨ ਪਤਨੀ ਨੂੰ ਕਸਰਤ ਕਰਨ ਜਾਂ ਵੋਕ ਲਈ ਮੁਸ਼ਕਿਲ ਨਾਲ ਸਮਾਂ ਮਿਲਦਾ ਹੈ। ਇਹ ਉਸ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ।

ਵਿਆਹ ਤੋਂ ਬਾਅਦ ਭਾਰ ਕਿਵੇਂ ਕਾਬੂ ‘ਚ ਰੱਖਿਆ ਜਾਵੇ?

ਇਕੱਠੇ ਸੈਰ ਕਰਨ ਲਈ ਜਾਓ:

ਵਿਆਹ ਦੀ ਸ਼ੁਰੂਆਤ ‘ਚ ਤੁਹਾਨੂੰ ਜਿੰਮ ਜਾਣ ਦਾ ਮੌਕਾ ਨਹੀਂ ਮਿਲਦਾ। ਤੁਰਨਾ ਸਰੀਰ ਨੂੰ ਉਰਜਾਵਾਨ ਰੱਖਣ ਦਾ ਇਕ ਸੌਖਾ ਤਰੀਕਾ ਵੀ ਹੈ। ਹਰ ਰੋਜ਼ ਤੁਰਨ ਨਾਲ ਆਪਣੇ ਸਰੀਰ ਨੂੰ ਐਕਟਿਵ ਰੱਖੋ। ਜੇ ਤੁਹਾਨੂੰ ਸਵੇਰੇ ਉੱਠਣ ਦੀ ਆਦਤ ਹੈ, ਤਾਂ ਆਪਣੇ ਸਾਥੀ ਨਾਲ ਬਾਹਰ ਜਾਓ ਜਾਂ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰੋ।

ਯੋਗਾ ਕਲਾਸ ‘ਚ ਸ਼ਾਮਲ ਹੋਣਾ:

ਜੇ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਤੁਸੀਂ ਇਕ ਵਰਚੁਅਲ ਯੋਗਾ ਕਲਾਸ ‘ਚ ਸ਼ਾਮਲ ਹੋ ਸਕਦੇ ਹੋ। ਮਹਾਂਮਾਰੀ ਕਾਰਨ ਲੋਕਾਂ ਵਿੱਚ ਆਨਲਾਈਨ ਸਿਖਲਾਈ ਬਹੁਤ ਜ਼ਿਆਦਾ ਵਿਕਸਤ ਹੋਈ ਹੈ। ਜੇ ਤੁਸੀਂ 30 ਮਿੰਟਾਂ ਲਈ ਵੀ ਯੋਗਾ ਕਰਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਤੁਸੀਂ ਆਪਣੇ ਸਾਥੀ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਸਕਦੇ ਹੋ।

ਖਾਣ ਪੀਣ ‘ਤੇ ਜ਼ਰੂਰ ਧਿਆਨ ਦਵੋ:

ਸ਼ੁਰੂ ‘ਚ ਨਵੇਂ ਜੋੜੇ ਨੂੰ ਖਾਣ-ਪੀਣ ‘ਤੇ ਧਿਆਨ ਕੇਂਦਰਤ ਕਰਨ ਲਈ ਸਮਾਂ ਨਹੀਂ ਮਿਲਦਾ। ਉਨ੍ਹਾਂ ਨੂੰ ਦਾਵਤ, ਪਾਰਟੀ ਜਾਂ ਸਮਾਗਮਾਂ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਨਵੀਂ ਵਿਆਹੀ ਦੁਲਹਨ ਨੂੰ ਪਰੋਸੇ ਗਏ ਭੋਜਨ ਬਾਰੇ ਵਿਚਾਰ ਕਰਨਾ

Related posts

Low Sodium Diet : ਘੱਟ ਲੂਣ ਖਾਣਾ ਵੀ ਸਿਹਤ ਲਈ ਚੰਗਾ ਨਹੀਂ, ਹੋ ਜਾਓਗੇ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ

On Punjab

MS ਧੋਨੀ ਜੇਕਰ ਫਾਰਮ ‘ਚ ਹੈ ਤਾਂ ਉਸਨੂੰ ਟੀਮ ‘ਚ ਜਗ੍ਹਾ ਮਿਲਣੀ ਚਾਹੀਦੀ : ਵਸੀਮ ਜਾਫ਼ਰ

On Punjab

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !

On Punjab