ਸਿੰਗਰ ਨੇ ਆਪਣੇ ਇੰਸਟਾ ਅਕਾਊਂਟ ‘ਤੇ ਢੇਰ ਸਾਰੀਆਂ ਤਸਵੀਰਾਂ ਸੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੇਹਾ ਦੇ ਬਰਥਡੇਅ ਸੈਲੀਬ੍ਰੇਸ਼ਨ ਲਈ ਕੀਤੀ ਗਈ ਡੋਕੋਰੇਸ਼ਨ ਨਜ਼ਰ ਆ ਰਹੀ ਹੈ ਤੇ ਢੇਰ ਸਾਰੇ ਕੇਕ ਦਿਖਾਈ ਦੇ ਰਹੇ ਹਨ। ਹਰ ਤਸਵੀਰ ‘ਚ ਨੇਹਾ ਵੱਖ-ਵੱਖ ਪੋਜ਼ ਦੇ ਰਹੀ ਹੈ ਕਿਸੇ ਤਸਵੀਰ ‘ਚ ਉਹ ਕੈਮਰੇ ਨੂੰ ਦੇਖ ਕੇ ਕਿਸ ਕਰ ਰਹੀ ਹੈ ਕਿਸੇ ‘ਚ ਉਨ੍ਹਾਂ ਨੇ ਆਪਣੇ ਹੱਥ ‘ਚ ਕੇਕ ਲੈ ਰੱਖਿਆ ਹੈ ਤਾਂ ਕਿਸੇ ‘ਚ ਉਹ ਪਤੀ ਰੋਹਨਪ੍ਰੀਤ ਸਿੰਘ ਨਾਲ ਇੰਜੁਆਏ ਕਰਦੀ ਦਿਖਾਈ ਦੇ ਰਹੀ ਹੈ। ਇਸ ਖ਼ਾਸ ਦਿਨ ‘ਤੇ ਦੋਵਾਂ ਨੇ ਬਲੈਕ ਕਲਰ ਦਾ ਆਊਟਫਿਟ ਕੈਰੀ ਕੀਤਾ ਸੀ।ਤਸਵੀਰ ਸ਼ੇਅਰ ਕਰਨ ਦੇ ਨਾਲ ਨੇਹੂ ਨੇ ਕੈਪਸ਼ਨ ‘ਚ ਲਿਖਿਆ, ‘ਮੇਰੇ ਪ੍ਰਿੰਸ ਚਾਰਮਿੰਗ ਰੋਹਨਪ੍ਰੀਤ ਸਿੰਘ ਤੋਂ ਵਿਆਹ ਤੋਂ ਬਾਅਦ ਮੇਰਾ ਪਹਿਲਾ ਜਨਮਦਿਨ। ਮੈਂ ਦੱਸ ਨਹੀਂ ਸਕਦੀ ਕਿ ਰੋਹਨ ਨੇ ਮੈਨੂੰ ਕੀ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦਿੱਤੀ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਬਰਥਡੇਅ ਸੀ, ਸ਼ੁਕਰੀਆ ਭਗਵਾਨ।’ ਮੈਂ ਬੱਸ ਇੰਨਾ ਦੱਸਣਾ ਚਾਹੁੰਦੀ ਹਾਂ ਹਰ ਕਿਸੇ ਨੂੰ ਰਿਪਲਾਈ ਕਰ ਪਾਉਣਾ ਮੇਰੇ ਲਈ ਨਾਮੁਮਕਿਨ ਹੈ ਤੇ ਮੇਰੀ ਟੀਮ ਸਾਰਿਆਂ ਦਾ ਰਿਪਲਾਈ ਕਰੇ ਤਾਂ ਇਹ ਚੀਟਿੰਗ ਹੋਵੇਗੀ। ਮੈਂ ਆਪਣਾ ਫੋਨ ਵੀ ਬੰਦ ਕਰ ਦਿੱਤਾ ਸੀ ਪਰ ਮੈਂ ਤੁਹਾਡੀ ਪੋਸਟ ਦੇਖੀਆਂ ਹਨ ਮੈਸੇਜ ਦੇਖੇ ਹਨ… ਤੁਸੀਂ ਜਿੰਨਾ ਪਿਆਰ ਮੇਰੇ ਨਾਲ ਕੀਤਾ ਹੈ ਉਸ ਲਈ ਮੇਰੇ ਕੋਲ ਸ਼ਬਦ ਨਹੀਂ ਹੈ। ਸ਼ੁਕਰੀਆ ਬਹੁਤ ਛੋਟਾ ਸ਼ਬਦ ਹੈ ਫਿਰ ਵੀ ਮੈਂ ਹਰ ਇਕ ਦਾ ਸ਼ੁਕਰੀਅਦਾ ਕਰਦੀ ਹਾਂ। ਤੁਹਾਨੂੰ ਸਾਰਿਆਂ ਨੂੰ ਖ਼ੂਬ ਸਾਰਾ ਪਿਆਰ।’